Australia & New ZealandBreaking NewsLatest News

ਵਿਕਟੋਰੀਆ ‘ਚ 92 ਨਵੇਂ ਕੋਵਿਡ ਕੇਸ

ਮੈਲਬੌਰਨ – ਵਿਕਟੋਰੀਆ ਦੇ ਵਿੱਚ ਡੈਲਟਾ ਵੇਰੀਐਂਟ ਦਾ ਫੈਲਾਅ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ ਅਤੇ ਹੁਣ ਇਸ ਵਾਇਰਸ ਦਾ ਫੈਲਾਅ ਰੀਜ਼ਨਲ ਵਿਕਟੋਰੀਆ ਦੇ ਵਿੱਚ ਵੀ ਹੋ ਗਿਆ ਹੈ। ਵਿਕਟੋਰੀਆ ਦੇ ਵਿੱਚ ਅੱਜ ਕੋਵਿਡ -19 ਦੇ ਸਥਾਨਕ 92 ਨਵੇਂ ਕੇਸ ਦਰਜ ਕੀਤੇ ਗਏ ਹਨ।
ਵਿਕਟੋਰੀਆ ਦੇ ਵਿੱਚ ਕੋਵਿਡ -19 ਦੇ ਅੱਜ ਮਿਲੇ 92 ਨਵੇਂ ਕੇਸਾਂ ਦੇ ਵਿੱਚੋਂ 63 ਪਹਿਲਾਂ ਤੋਂ ਮਿਲੇ ਫੈਲਾਅ ਦੇ ਨਾਲ ਸਬੰਧਤ ਹਨ ਜਦਕਿ 29 ਨਵੇਂ ਕਮਿਊਨਿਟੀ ਕੇਸ ਹਨ। ਪਿਛਲੇ ਸਾਲ 2 ਸਤੰਬਰ 2020 ਤੋਂ ਬਾਅਦ ਪਹਿਲੀ ਵਾਰ ਇੱਕ ਦਿਨ ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਕੇਸ ਆਏ ਹਨ।
ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਸ਼ੈਪਰਟਨ ਦੇ ਵਿੱਚ ਟੈਸਟ ਮੁਹਿੰਮ ਚਲਾਈ ਗਈ ਹੈ ਅਤੇ ਇਥੋਂ ਦੇ ਫੈਲਾਅ ਨੂੰ ਕਾਫ਼ੀ ਹੱਦ ਤੱਕ ਕਾਬੂ ਕਰ ਲਿਆ ਗਿਆ ਹੈ।

Related posts

ਮੈਲਬੌਰਨ ‘ਚ 800 ਤੋਂ ਵੱਧ ਮਾਹਿਰ ਸਿਹਤ ਚੁਣੌਤੀਆਂ ‘ਤੇ ਚਰਚਾ ਕਰਨਗੇ

admin

ਸਿਡਨੀ ਵਿੱਚ ਵਿਸ਼ਨੂ ਦੇ ਅਵਤਾਰਾਂ ‘ਤੇ ਆਧਾਰਿਤ ਵਿਸ਼ੇਸ਼ ਪ੍ਰਦਰਸ਼ਨੀ 19 ਜੂਨ ਤੋਂ

admin

ਆਸਟ੍ਰੇਲੀਆ ‘ਚ ਬੇਰੁਜ਼ਗਾਰੀ ਖੁਦਕੁਸ਼ੀਆਂ ਨੂੰ ਵਧਾਉਂਦੀ ਹੈ : ਖੋਜ ਦਾ ਦਾਅਵਾ

admin