Breaking NewsInternationalLatest News

ਤਾਲਿਬਾਨ ‘ਚ ਕਾਰਜਕਾਰੀ ਸਰਕਾਰ ਨੂੰ ਲੈਕੇ ਫੁੱਟ ‘ਤੇ ਮੁੱਲ੍ਹਾ ਬਰਾਦਰ ਵਲੋਂ ਖੰਡਨ

ਕਾਬੁਲ – ਤਾਲਿਬਾਨ ਦੇ ਡਿਪਟੀ ਲੀਡਰ ਅਤੇ ਸਮੂਹ ਦੀ ਕਾਰਜਕਾਰੀ ਸਰਕਾਰ ਵਿੱਚ ਉੱਪ ਪ੍ਰਧਾਨ ਮੰਤਰੀ ਮੁੱਲਾ ਅਬਦੁੱਲ ਗਨੀ ਬਰਾਦਰ ਨੇ ਉਨ੍ਹਾਂ ਸਾਰੀਆਂ ਰਿਪੋਰਟਾਂ ਦਾ ਖੰਡਨ ਕੀਤਾ, ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਉਹਨਾਂ ਅਤੇ ਤਾਲਿਬਾਨ ਆਗੂਆਂ ਵਿਚਾਲੇ ਕਾਰਜਕਾਰੀ ਸਰਕਾਰ ਬਾਰੇ ਮਤਭੇਦ ਹਨ।

ਮੁੱਲਾ ਬਰਾਦਰ, ਜੋ ਪਿਛਲੇ ਕੁਝ ਦਿਨਾਂ ਤੋਂ ਸਾਹਮਣੇ ਨਹੀਂ ਆ ਰਹੇ ਸਨ, ਉਹ ਬੁੱਧਵਾਰ ਨੂੰ ਇੱਕ ਵੀਡੀਓ ਵਿੱਚ ਨਜ਼ਰ ਆਏ ਅਤੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਉਹ ਝੂਠੇ ਮੀਡੀਆ ਪ੍ਰਚਾਰ ਦੀਆਂ ਖ਼ਬਰਾਂ ‘ਤੇ ਧਿਆਨ ਨਾ ਦੇਣ। ਕਾਗ਼ਜ਼ ਤੋਂ ਪੜ੍ਹਦਿਆਂ ਉਨ੍ਹਾਂ ਨੇ ਕਿਹਾ, “ਤਾਲਿਬਾਨ ਆਗੂਆਂ ਵਿਚਾਲੇ ਨੇੜਤਾ ਅਤੇ ਦਿਆਲਤਾ ਦਾ ਭਾਵ ਹੈ।”

15 ਅਗਸਤ ਨੂੰ ਕਾਬੁਲ ਉੱਤੇ ਕਬਜ਼ੇ ਤੋਂ ਬਾਅਦ ਤਾਲਿਬਾਨ 20 ਸਾਲਾ ਬਾਅਦ ਮੁੜ ਅਫ਼ਗਾਨਿਸਤਾਨ ਦੀ ਸੱਤਾ ਉੱਤੇ ਕਾਬਜ਼ ਹੋ ਗਿਆ ਹੈ। ਤਾਲਿਬਾਨ ਨਾਲ ਇੱਕ ਸਿਆਸੀ ਸਮਝੌਤੇ ਤੋਂ ਬਾਅਦ ਅਮਰੀਕਾ ਅਤੇ ਨਾਟੋ ਗਠਜੋੜ ਦੀਆਂ ਫੌਜਾਂ ਵਲੋਂ ਅਫ਼ਗਾਨਿਸਤਾਨ ਦੀ ਤੋਂ ਵਾਪਸੀ ਹੋ ਗਈ ਹੈ, ਜਿਸ ਦੀ ਅੰਤਿਮ ਤਾਰੀਖ਼ 31 ਅਗਸਤ ਤੈਅ ਕੀਤੀ ਗਈ ਸੀ। ਪਰ ਉਸ ਤੋਂ ਪਹਿਲਾਂ ਹੀ ਤਾਲਿਬਾਨ ਲੜਾਕਿਆਂ ਨੇ ਸਮੁੱਚੇ ਤਾਲਿਬਾਨ ਦੇ ਬਹੁਤਾਤ ਇਲਾਕੇ ਆਪਣੇ ਕਬਜ਼ੇ ਹੇਠ ਲੈ ਲ਼ਏ ਸਨ ਅਤੇ ਮੁਲਕ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਮੁਲਕ ਛੱਡ ਕੇ ਭੱਜ ਗਏ ਸਨ। ਸੰਯੁਕਤ ਰਾਸ਼ਟਰ ਦੇ ਇੱਕ ਪ੍ਰਤੀਨਿਧੀ ਮੰਡਲ ਨੇ ਅਫ਼ਗਾਨਿਸਤਾਨ ਦੇ ਆਂਤਰਿੰਕ ਮੰਤਰੀ ਸਿਰਾਜੁਦੀਨ ਹੱਕਾਨੀ ਨਾਲ ਮੁਲਾਕਾਤ ਕੀਤੀ। ਤਾਲਿਬਾਨ ਦੇ ਬੁਲਾਰੇ ਸੋਹੇਲ ਸ਼ਾਹੀਨ ਨੇ ਦੱਸਿਆ ਹੈ ਕਿ ਹੱਕਾਨੀ ਅਤੇ ਅਫ਼ਗਾਨਿਸਤਾਨ ਵਿੱਚ ਯੂਐੱਨ ਮਿਸ਼ਨ ਦੇ ਮੁਖੀ ਡੇਬਰਾ ਲਾਇੰਸ ਅਤੇ ਉਨ੍ਹਾਂ ਦੀ ਟੀਮ ਨੇ ਦੇਸ਼ ਵਿੱਚ ਮਨੁੱਖੀ ਸਹਾਇਤਾ ਪਹੁੰਚਾਉਣ ਨੂੰ ਲੈ ਕੇ ਗੱਲ ਕੀਤੀ। ਸ਼ਾਹੀਨ ਮੁਤਾਬਕ ਹੱਕਾਨੀ ਨੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਬਿਨਾਂ ਰੋਕਟੋਕ ਦੇ ਅਫ਼ਗਾਨ ਲੋਕਾਂ ਦੀ ਮਦਦ ਲਈ ਕੰਮ ਕਰ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਹੈ, “ਦੋਵਾਂ ਨੇ ਕੌਮਾਂਤਰੀ ਭਾਈਚਾਰੇ ਦੇ ਸੰਪਰਕ ਵਿੱਚ ਰਹਿਣ ‘ਤੇ ਜ਼ੋਰ ਦਿੱਤਾ। ਸ਼ਾਹੀਨ ਮੁਤਾਬਕ ਡੇਬਰਾ ਲਾਇੰਸ ਨੇ ਕਿਹਾ, “ਅਸੀਂ ਜੋ ਤੁਹਾਡੇ ਨਾਲ ਗੱਲ ਕੀਤੀ ਹੈ, ਉਹ ਤੁਹਾਡੇ ਬਾਰੇ ਪਿਛਲੇ 20 ਸਾਲਾਂ ਤੋਂ ਫੈਲਾਏ ਜਾ ਰਹੇ ਪ੍ਰੋਪੇਗੰਡਾ ਦੇ ਉਲਟ ਹੈ, ਇਸ ਨਾਲ ਸਕਾਰਾਤਮਕ ਸੰਦੇਸ਼ ਮਿਲ ਰਹੇ ਹਨ।”

Related posts

ਹਸਰੰਗਾ ਦੇ ਪੰਜੇ ‘ਚ ਫਸੇ ਸਨਰਾਈਜ਼ਰਜ਼, ਆਰਸੀਬੀ ਨੇ ਹੈਦਰਾਬਾਦ ਨੂੰ 67 ਦੌੜਾਂ ਨਾਲ ਹਰਾਇਆ

Bunty

ਆਈਐੱਸ ਖ਼ਤਰੇ ਸਬੰਧੀ ਈਰਾਕ ‘ਚ ਕਈ ਦੇਸ਼ਾਂ ਦੀ ਬੈਠਕ, ਅੱਤਵਾਦੀ ਸੰਗਠਨਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਹੋਈ ਚਰਚਾ

Bunty

ਘਾਨਾ ‘ਚ ‘ਰਾਸ਼ਟਰੀ ਦੁਖਾਂਤ’ : ਰੱਖਿਆ ਤੇ ਵਾਤਾਵਰਣ ਮੰਤਰੀਆਂ ਸਣੇ 8 ਲੋਕਾਂ ਦੀ ਮੌਤ !

admin