India

ਦਿੱਲੀ ਹਾਈ ਕੋਰਟ ਨੇ ਬਾਬਾ ਰਾਮਦੇਵ ਖ਼ਿਲਾਫ਼ ਸੰਮਨ ਕੀਤਾ ਜਾਰੀ

ਨਵੀਂ ਦਿੱਲੀ – ਕੋਰੋਨਾ ਮਹਾਮਾਰੀ ਦੌਰਾਨ ਐਲੋਪੈਥੀ ਦੇ ਖ਼ਿਲਾਫ਼ ਗਲਤ ਸੂਚਨਾ ਫੈਲਾਉਣ ਦੇ ਦੋਸ਼ ਨੂੰ ਲੈ ਕੇ ਡਾਕਟਰਜ਼ ਐਸੋਸੀਏਸ਼ਨ ਵੱਲੋਂ ਦਾਇਰ ਪਟੀਸ਼ਨ ’ਤੇ ਦਿੱਲੀ ਹਾਈ ਕੋਰਟ ਨੇ ਯੋਗ ਗੁਰੂ ਬਾਬਾ ਰਾਮਦੇਵ ਦੇ ਖ਼ਿਲਾਫ਼ ਸੰਮਨ ਜਾਰੀ ਕੀਤਾ ਹੈ। ਹਾਈ ਕੋਰਟ ਨੇ ਕਿਹਾ ਕਿ ਡਾਕਟਰਜ਼ ਐਸੋਸੀਏਸ਼ਨ ਦੀ ਪਟੀਸ਼ਨ ਤੁੱਛ ਨਹੀਂ ਹੈ ਅਤੇ ਮੁੱਢਲੇ ਤੌਰ ’ਤੇ ਸੰਸਥਾ ਦੀ ਪਟੀਸ਼ਨ ਨੂੰ ਮਨਜ਼ੂਰ ਕੀਤਾ ਜਾਂਦਾ ਹੈ। ਹਾਲਾਂਕਿ, ਬੈਂਚ ਨੇ ਸਪੱਸ਼ਟ ਕੀਤਾ ਕਿ ਪਟੀਸ਼ਨ ਵਿਚ ਲਾਏ ਗਏ ਇਲਜ਼ਾਮਾਂ ਦੇ ਗੁਣ-ਦੋਸ਼ ’ਤੇ ਅਦਾਲਤ ਕੋਈ ਰਾਏ ਪ੍ਰਗਟ ਨਹੀਂ ਕਰ ਰਹੀ ਅਤੇ ਕਿਸੇ ਵੀ ਰਾਹਤ ਜਾਂ ਅੰਤਰਿਮ ਆਦੇਸ਼ ’ਤੇ ਬਾਅਦ ਵਿਚ ਵਿਚਾਰ ਕੀਤਾ ਜਾਵੇਗਾ।

Related posts

ਚੀਨ ਨਾਲ ਨਜਿੱਠਣ ਲਈ ਭਾਰਤੀ ਫ਼ੌਜ ਖੋਜੀ ਖਰੀਦਣ ਜਾ ਰਹੀ ਹੈ ਰਾਡਾਰ ‘SWATHI’

Bunty

ਸੋਨੀਪਤ ਨਾਲ ਜੁੜੇ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਤਾਰ, ਦੋ ਗੈਂਗਸਟਰਾਂ ਦੇ ਨਾਂ ਆਏ ਸਾਹਮਣੇ

Bunty

ਯੋਗੇਂਦਰ ਯਾਦਵ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਕਿਉਂ ਕੀਤਾ ਇਕ ਮਹੀਨੇ ਲਈ ਸਸਪੈਂਡ

Bunty