India

ਪੰਜਾਬ ‘ਚ ਨਿਸ਼ਾਨ ਸਾਹਿਬ ਦੀ ਬੇਅਦਬੀ ਦੇ ਬਿਹਾਰ ਨਾਲ ਜੁੜੀ ਤਾਰ

ਪਟਨਾ – ਕਪੂਰਥਲਾ ‘ਚ ਨਿਸ਼ਾਨ ਸਾਹਿਬ ਦੀ ਬੇਅਦਬੀ ਦੇ ਸ਼ੱਕ ‘ਚ ਮਾਰੇ ਗਏ ਨੌਜਵਾਨ ਦੀ ਪਛਾਣ ਪਟਨਾ ਦੇ ਰਹਿਣ ਵਾਲੇ ਦੱਸੀ ਜਾ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪਟਨਾ ਦੀ ਰਹਿਣ ਵਾਲੀ ਇਕ ਔਰਤ ਨੇ ਨੌਜਵਾਨ ਦੀ ਪਛਾਣ ਉਸ ਦੇ ਭਰਾ ਅੰਕਿਤ ਵਜੋਂ ਕੀਤੀ ਹੈ। ਔਰਤ ਵੱਲੋਂ ਨੌਜਵਾਨ ਦੇ ਪਛਾਣ ਪੱਤਰ ਪੰਜਾਬ ਭੇਜਣ ਦੀ ਗੱਲ ਵੀ ਵਾਇਰਲ ਹੋ ਰਹੀ ਹੈ। ਉਧਰ, ਐਸਐਸਪੀ ਉਪੇਂਦਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਅਜਿਹੀ ਸੂਚਨਾ ਮਿਲੀ ਹੈ ਪਰ ਪੰਜਾਬ ਪੁਲਿਸ ਨੇ ਇਸ ਸਬੰਧੀ ਅਜੇ ਤਕ ਕੋਈ ਸੰਪਰਕ ਨਹੀਂ ਕੀਤਾ ਹੈ। ਸਥਾਨਕ ਪੱਧਰ ‘ਤੇ ਵੀ ਕਿਸੇ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਜੇਕਰ ਪੰਜਾਬ ਪੁਲਿਸ ਸੰਪਰਕ ਕਰੇਗੀ ਤਾਂ ਹਰ ਸੰਭਵ ਮਦਦ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਪਟਨਾ ਤੋਂ ਇਕ ਵਿਅਕਤੀ ਦੇ ਪੰਜਾਬ ਜਾਣ ਦੀ ਸੂਚਨਾ ਮਿਲ ਰਹੀ ਹੈ। ਕਪੂਰਥਲਾ ‘ਚ ਨਿਸ਼ਾਨ ਸਾਹਿਬ ਦੀ ਬੇਅਦਬੀ ਦੇ ਸ਼ੱਕ ‘ਚ ਇਕ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਮਾਰੇ ਗਏ ਨੌਜਵਾਨ ਦੀ ਪਛਾਣ ਅਜੇ ਤਕ ਨਹੀਂ ਹੋ ਸਕੀ ਹੈ। ਇਸੇ ਦੌਰਾਨ ਪਟਨਾ ਦੀ ਰਹਿਣ ਵਾਲੀ ਇਕ ਔਰਤ ਨੇ ਕਪੂਰਥਲਾ ਪੁਲਿਸ ਨੂੰ ਫੋਨ ਕਰਕੇ ਦੱਸਿਆ ਕਿ ਮਾਰਿਆ ਗਿਆ ਨੌਜਵਾਨ ਉਸ ਦਾ ਭਰਾ ਅੰਕਿਤ ਹੈ। ਬਾਅਦ ਵਿਚ ਉਸ ਨੇ ਭਰਾ ਨਾਲ ਸਬੰਧਤ ਕੁਝ ਦਸਤਾਵੇਜ਼ ਵੀ ਭੇਜੇ। ਇਸ ਵਿਚ ਆਧਾਰ ਕਾਰਡ ਤੇ ਐਨਰੋਲਮੈਂਟ ਸਲਿੱਪ ਆਦਿ ਸ਼ਾਮਲ ਹਨ।ਇਹ ਵੀ ਕਿਹਾ ਜਾ ਰਿਹਾ ਹੈ ਕਿ ਨੌਜਵਾਨ ਦੀ ਪੁਰਾਣੀ ਫੋਟੋ ਭੇਜੀ ਗਈ ਹੈ। ਹਾਲਾਂਕਿ ਅੰਕਿਤ ਪੰਜਾਬ ਕਿਵੇਂ ਤੇ ਕਿਉਂ ਪਹੁੰਚਿਆ? ਫਿਲਹਾਲ ਔਰਤ ਇਸ ਸਬੰਧੀ ਪੁਲਿਸ ਨੂੰ ਸਪੱਸ਼ਟ ਤੌਰ ‘ਤੇ ਕੁਝ ਨਹੀਂ ਦੱਸ ਸਕੀ ਹੈ। ਸੂਤਰਾਂ ਅਨੁਸਾਰ ਕਪੂਰਥਲਾ ਪੁਲਿਸ ਔਰਤ ਵੱਲੋਂ ਭੇਜੇ ਗਏ ਦਸਤਾਵੇਜ਼ਾਂ ਤੇ ਫੋਟੋਆਂ ਨੂੰ ਮਿਲਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਟੀਮ ਵੱਲੋਂ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਨਾਖਤ ਤੇ ਜਾਂਚ ਲਈ ਪੰਜਾਬ ਲਿਜਾਣ ਦੀ ਗੱਲ ਵੀ ਕਹੀ ਜਾ ਰਹੀ ਹੈ।

Related posts

ਗਿਆਨਵਾਪੀ: ਅਦਾਲਤ ਦੇ ਹੁਕਮਾਂ ਤੋਂ ਕੁਝ ਘੰਟਿਆਂ ਬਾਅਦ ਖੋਲ੍ਹਿਆ ਤਹਿਖ਼ਾਨਾ, ਹੋਈ ਪੂਜਾ

Bunty

ਪਟਨਾ ’ਚ ਭਾਜਪਾ ਆਗੂ ਦਾ ਗੋਲੀ ਮਾਰ ਕੇ ਕਤਲ

Bunty

ਸਥਾਨਕ ਸਰਕਾਰਾਂ ਬਾਰੇ ਮੰਤਰੀ ਵਲੋਂ ਸੁਲਤਾਨਪੁਰ ਲੋਧੀ ਦੇ ਵਿਕਾਸ ਕਾਰਜਾਂ ਦੀ ਸਮੀਖਿਆ

Bunty