Punjab

ਅਟਾਰੀ ਬਾਰਡਰ ’ਤੇ ਸੈਲਾਨੀ ਮੁੜ ਵੇਖ ਸਕਣਗੇ ਵਿਸ਼ਵ ਪ੍ਰਸਿੱਧ ਰੀਟੀਰੀਟ ਸੈਰੇਮਨੀ

ਅੰਮ੍ਰਿਤਸਰ – ਭਾਰਤ-ਪਾਕਿਸਤਾਨ ਨੂੰ ਵੰਡਣ ਵਾਲੀ ਕੌਮਾਂਤਰੀ ਅਟਾਰੀ ਸਰਹੱਦ ’ਤੇ ਰੀਟਰੀਟ ਸੈਰੇਮਨੀ ਨੂੰ ਹੁਣ ਸੈਲਾਨੀ ਮੁੜ ਵੇਖ ਸਕਣਗੇ। ਹਾਲਾਂਕਿ, ਇਸ ਲਈ ਕੁਝ ਸ਼ਰਤਾਂ ਨੂੰ ਪੂਰਾ ਕਰਨਾ ਪਵੇਗਾ। ਬੀਐੱਸਐੱਫ਼ ਨੇ ਕੁਝ ਨਿਯਮਾਂ ਨਾਲ ਲੋਕਾਂ ਨੂੰ ਰੀਟਰੀਟ ਵੇਖਣ ਦੀ ਆਗਿਆ ਦਿੱਤੀ ਹੈ। ਸਿਰਫ਼ ਉਹੀ ਲੋਕ ਰੀਟਰੀਟ ਵੇਖ ਸਕਣਗੇ, ਜਿਨ੍ਹਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗ ਚੁੱਕੀਆਂ ਹਨ। ਬੀਐੱਸਐੱਫ਼ ਦੀ ਟੀਮ ਅਟਾਰੀ ਸਰਹੱਦ ’ਤੇ ਆਉਣ ਵਾਲੇ ਲੋਕਾਂ ਦੇ ਵੈਕਸੀਨ ਸਰਟੀਫਿਕੇਟ ਚੈੈੱਕ ਕਰੇਗੀ। ਇਸ ਤੋਂ ਬਾਅਦ ਹੀ ਅੰਦਰ ਜਾਣ ਦੀ ਆਗਿਆ ਮਿਲੇਗੀ। ਇਸ ਦੌਰਾਨ ਹਰ ਸੈਲਾਨੀ ਦਾ ਥਰਮੋ ਸਕੈਨਿੰਗ ਨਾਲ ਟੈਸਟ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸੇ ਵਰ੍ਹੇ 5 ਜਨਵਰੀ ਨੂੰ ਕੋਰੋਨਾ ਦਾ ਕਹਿਰ ਵਧਣ ਦੇ ਨਾਲ ਹੀ ਰੀਟਰੀਟ ਸੈਰੇਮਨੀ ’ਚ ਲੋਕਾਂ ਦੇ ਦਾਖਲੇ ’ਤੇ ਪਾਬੰਦੀ ਲਾਈ ਗਈ ਸੀ। ਅਟਾਰੀ-ਵਾਹਗਾ ਬਰਡਾਰ ’ਤੇ ਹਰ ਦਿਨ ਸ਼ਾਮ ਨੂੰ ਰੀਟਰੀਟ ਸੈਰੇਮਨੀ ਹੁੰਦੀ ਹੈ। ਇਸ ’ਚ ਬੀਐੱਸਐੱਫ ਦੇ ਜਵਾਨ ਅਤੇ ਪਾਕਿਸਤਾਨ ਵੱਲੋਂ ਉੱਥੋਂ ਦੇ ਜਵਾਨ ਹਿੱਸਾ ਲੈਂਦੇ ਹਨ। ਇਸ ’ਚ ਵੱਡੀ ਗਿਣਤੀ ’ਚ ਦੋਵੇਂ ਦੇਸ਼ਾਂ ਦੀਆਂ ਦਰਸ਼ਕ ਦੀਰਘਾਵਾਂ ’ਚ ਲੋਕ ਮੌਜੂਦ ਰਹਿੰਦੇ ਹਨ। ਪਰ ਇਸ ਤੋਂ ਪਹਿਲਾਂ 17 ਸਤੰਬਰ ਨੂੰ ਰੀਟਰੀਟ ਸੈਰੇਮਨੀ ’ਚ 300 ਦਰਸ਼ਕਾਂ ਦੀ ਆਗਿਆ ਦਿੱਤੀ ਗਈ ਸੀ। ਉਸ ਸਮੇਂ ਤੋਂ ਦਰਸ਼ਕਾਂ ਦੀ ਇਹੀ ਹੱਦ ਜਾਰੀ ਸੀ।

Related posts

ਸਿੱਖ ਰਾਜਸੀ ਪਾਰਟੀਆਂ ਦੀ ਸਾਂਝੇ ਪੰਜਾਬ ਏਜੰਡੇ ਤਹਿਤ ਹੋਈ ਮੁਕੰਮਲ ਏਕਤਾ

admin

ਪੰਜ ਮੈਂਬਰੀ ਕਮੇਟੀ ਦੀ ਅੱਖੀਂ ਦੇਖੀ ਭਰਤੀ ਮੁਹਿੰਮ !

admin

ਅਕਤੂਬਰ ਮਹੀਨੇ ਦੌਰਾਨ ‘ਮੇਰਾ ਬਿੱਲ’ ਐਪ ‘ਤੇ ਬਿੱਲ ਅੱਪਲੋਡ ਕਰਕੇ 216 ਜੇਤੂਆਂ ਨੇ ਜਿੱਤੇ 12.43 ਲੱਖ ਰੁਪਏ ਦੇ ਇਨਾਮ-ਹਰਪਾਲ ਸਿੰਘ ਚੀਮਾ

Bunty