India

ਪ੍ਰਧਾਨ ਮੰਤਰੀ ਮੋਦੀ 8 ਤੋਂ ਕਰਨਗੇ ਪੰਜਾਬ ‘ਚ ਵਰਚੂਅਲ ਰੈਲੀਆਂ ਦੀ ਸ਼ੁਰੂਆਤ

ਚੰਡੀਗੜ੍ਹ – ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਚੋਣਾਂ ਨੂੰ ਲੈ ਕੇ ਸੂਬੇ ਵਿੱਚ ਵਰਚੂਅਲ ਰੈਲੀਆਂ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਹ ਜਾਣਕਾਰੀ ਭਾਜਪਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿੱਤੀ। ਆਪਣੀ ਪੋਸਟ ਦੇ ਵਿੱਚ ਭਾਜਪਾ ਪੰਜਾਬ ਨੇ ਲਿਖਿਆ ਕਿ, ਨਵਾਂ ਪੰਜਾਬ ਬਣਾਉਣ ਵਿੱਚ ਮੋਦੀ ਜੀ ਦੇ ਰਹੇ ਨੇ ਵੱਧ ਕੇ ਸਾਥ, 8 ਫਰਵਰੀ ਤੋਂ ਕਰਨ ਜਾ ਰਹੇ ਨੇ ਪੰਜਾਬ ਵਿੱਚ ਵਰਚੂਅਲ ਰੈਲੀਆਂ ਦੀ ਸ਼ੁਰੂਆਤ।

ਇਸ ਦੌਰਾਨ ਉਹ ਪੰਜਾਬ ਵਾਸੀਆਂ ਲਈ ਵੱਡੇ ਐਲਾਨ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਬੀਜੇਪੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਤੇ ਸੁਖਦੇਵ ਢੀਂਡਸਾ ਦੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਗਠਜੋੜ ਕਰਕੇ ਚੋਣਾਂ ਲੜ ਰਹੀ ਸੀ।

ਪੀ.ਐੱਮ. ਮੋਦੀ ਨੇ ਅਜੇ ਤੱਕ ਪੰਜਾਬ ਵਿੱਚ ਚੋਣਾਂ ਲਈ ਪ੍ਰਚਾਰ ਨਹੀਂ ਕੀਤਾ ਹੈ। ਬੀਜੇਪੀ ਲੀਡਰਸ਼ਿਪ ਵੱਲੋਂ ਲਗਾਤਾਰ ਇਸ ਦੀ ਮੰਗ ਕੀਤੀ ਜਾ ਰਹੀ ਸੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ 5 ਫ਼ਰਵਰੀ ਨੂੰ ਫ਼ਿਰੋਜ਼ਪੁਰ ਵਿੱਚ ਰੈਲੀ ਕਰਨ ਪਹੁੰਚੇ ਸਨ, ਪਰ ਰੈਲੀ ਨਾ ਹੋ ਸਕਣ ਕਰਕੇ ਪੰਜਾਬ ਭਾਜਪਾ ਨੂੰ ਨਿਰਾਸ਼ ਹੋਣਾ ਪਿਆ ਸੀ। ਇਸ ਪਿੱਛੋਂ ਇਹ ਵੀ ਚਰਚਾ ਸੀ ਕਿ ਪੀ.ਐੱਮ. ਮੋਦੀ ਪੰਜਾਬ ਚੋਣਾਂ ਵਿੱਚ ਹੁਣ ਪ੍ਰਚਾਰ ਨਹੀਂ ਕਰਨਗੇ।

ਪਰ ਹੁਣ ਉਨ੍ਹਾਂ ਚੋਣ ਪ੍ਰਚਾਰ ਦੀ ਕਮਾਨ ਆਪਣੇ ਹੱਥ ਲੈ ਲਈ ਹੈ ਤੇ ਭਲਕੇ ਉਹ ਲੁਧਿਆਣਾ ਤੇ ਫਤਹਿਗੜ੍ਹ ਹਲਕਿਆਂ ਲਈ ਸੰਬੋਧਨ ਕਰਨਗੇ। ਅਗਲੇ ਦਿਨ ਯਾਨੀ 8 ਫ਼ਰਵਰੀ ਨੂੰ ਉਹ ਜਲੰਧਰ, ਕਪੂਰਥਲਾ ਤੇ ਬਠਿੰਡਾ ਹਲਕਿਆਂ ਲ਼ਈ ਪ੍ਰਚਾਰ ਕਰਨਗੇ। ਇਸ ਤੋਂ ਇਲਾਵਾ ਬੀਜੇਪੀ ਵੱਲੋਂ ਚੋਣਾਂ ਵਿੱਚ ਪ੍ਰਚਾਰ ਕਰਨ ਲਈ ਹੋਰ ਵੀ ਵੱਡੇ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਅਮਿਤ ਸ਼ਾਹ, ਹੇਮਾ ਮਾਲਿਨੀ ਤੇ ਸਨੀ ਦਿਓਲ ਦੇ ਨਾਂ ਵੀ ਸ਼ਾਮਲ ਹਨ।

Related posts

ਅਰਵਿੰਦ ਕੇਜਰੀਵਾਲ ਨੇ ਕੀਤਾ ਸਨਸਨੀਖੇਜ ਦਾਅਵਾ, ਕਿਹਾ – Satyendra Jain ਤੋਂ ਬਾਅਦ ਮਨੀਸ਼ ਸਿਸੋਦੀਆ ਦੀ ਹੋ ਸਕਦੀ ਹੈ ਗ੍ਰਿਫ਼ਤਾਰੀ

Bunty

NEET ‘ਚ ਰਿਜ਼ਰਵੇਸ਼ਨ ਲਈ EWS ਦੀ ਆਮਦਨੀ ਹੱਦ 8 ਲੱਖ ਰੁਪਏ ਤੈਅ ਕਰਨ ‘ਤੇ ਕੇਂਦਰ ਤੋਂ ਮੰਗਿਆ ਜਵਾਬ

Bunty

ਸਰਦ ਰੁੱਤ ਲਈ ਕੇਦਾਰਨਾਥ ਤੇ ਯਮੁਨੋਤਰੀ ਧਾਮ ਦੇ ਕਪਾਟ ਬੰਦ

Bunty