ਚੰਡੀਗੜ੍ਹ – ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ‘ਤੇ 24 ਅਪ੍ਰੈਲ ਨੂੰ ਪਾਣੀਪਤ ਵਿਚ ਆਯੋਜਿਤ ਪ੍ਰੋਗ੍ਰਾਮ ਨਾਲ ਜੁੜੀ ਖਬਰਾਂ ਤੇ ਜਾਣਕਾਰੀਆਂ ਨੂੰ ਦੇਸ਼-ਵਿਦੇਸ਼ ਤਕ ਪਹੁੰਚਾਉਣ ਲਈ ਪੰਡਾਲ ਦੇ ਨਾਲ ਮੀਡੀਆ ਸੈਂਟਰ ਤਿਆਰ ਕੀਤਾ ਗਿਆ ਹੈ। ਇਸ ਹਾਈਟੈਕ ਮੀਡੀਆ ਸੈਂਟਰ ਵਿਚ 50 ਕੰਪਿਊਟਰ ਤੇ ਇੰਟਰਨੈਟ ਦੀ ਹਾਈ ਸਪੀਡ ਡਬਲ ਲੀਜ ਲਾਇਨ ਦਾ ਇੰਤਜਾਮ ਕੀਤਾ ਗਿਆ ਹੈ। ਹਰਿਆਣਾ ਸਰਕਾਰ ਦੇ ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਨੇ ਇਸ ਨੂੰ ਲੈ ਕੇ ਵਿਸ਼ੇਸ਼ ਤਿਆਰੀ ਕੀਤੀ ਹੈ।
ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ ਇਸ ਪੂਰੇ ਪ੍ਰੋਗ੍ਰਾਮ ਦੀ ਖੁਦ ਨਿਗਰਾਨੀ ਕਰ ਰਹੇ ਹਨ। ਪ੍ਰੋਗ੍ਰਾਮ ਦੇ ਲਾਇਵ ਪ੍ਰਸਾਰਣ ਲਈ ਵਿਸ਼ੇਸ਼ ਤੌਰ ‘ਤੇ ਪ੍ਰਬੰਧ ਕੀਤੇ ਗਏ ਹਨ। ਇਸ ਦੇ ਲਈ 100 ਐਮਬੀਪੀਐਸ ਦੀ ਇੰਟਰਨੈਟ ਸਪੀਡ ਵਾਲੀ ਦੋ ਲੀਜ ਲਾਇਨਾਂ ਲਗਾਈਆਂ ਹਨ। ਇਸ ਨਾਲ ਬਿਨ੍ਹਾ ਰੁਕਾਵਟ ਇੰਟਰਨੈਟ ਸੇਵਾ ਮਿਲੇਗੀ। ਮਲਟੀਕੈਮਰਾ ਸੈਟਅੱਪ ਦੇ ਨਾਲ ਪੂਰੇ ਪ੍ਰੋਗ੍ਰਾਮ ਨੂੰ ਲਾਇਵ ਦਿਖਾਇਆ ਜਾਵੇਗਾ, ਜਿਸ ਨਾਲ ਦੇਸ਼ ਅਤੇ ਦੁਨੀਆ ਵਿਚ ਬੈਠੇ ਲ ਇਸ ਸਮਾਗਮ ਨੂੰ ਵਰਚੂਅਲੀ ਦੇਖ ਸਕਣਗੇ।
ਤਿੰਨ ਕਮਰੇ ਵਾਲਾ ਇਸ ਮੀਡੀਆ ਸੈਂਟਰ ਨੂੰ ਪੂਰੀ ਤਰ੍ਹਾ ਨਾਲ ਏਅਰਕੰਡੀਸ਼ਨ ਬਣਾਇਆ ਗਿਆ ਹੈ। ਇਕ ਕਮਰੇ ਨੂੰ ਕੰਪਿਊਟਰ ਰੂਮ, ਦੂਜੇ ਵਿਚ ਮੀਡੀਆ ਕਰਮਚਾਰੀਆਂ ਦੇ ਬੈਠਣ ਦੀ ਥਾਂ ਤੇ ਇਕ ਰੂਮ ਟਨੂੰ ਵੀਵੀਅਆਈਪੀ ਦੇ ਲਈ ਬਣਾਇਆ ਗਿਆ ਹੈ, ਇਸ ਵਿਚ ਉਨ੍ਹਾ ਦੇ ਵਿਚਾਰ ਲਏ ਜਾ ਸਕਦੇ ਹਨ। ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਵੱਲੋਂ ਵਿਸ਼ੇਸ਼ ਤੌਰ ‘ਤੇ ਤਿਆਰੀ ਕੀਤੀ ਗਈ ਹੈ। ਇੱਥੇ ਵਿਭਾਗ ਦੇ ਆਲਾ ਅਧਿਕਾਰੀ ਤੇ ਕਰਮਚਾਰੀ ਤੈਨਾਤ ਕੀਤੇ ਗਏ ਹਨ, ਜੋ ਇਹ ਯਕੀਨੀ ਕਰਣਗੇ ਕਿ ਇਸ ਪ੍ਰੋਗ੍ਰਾਮ ਦੀ ਲਾਇਵ ਕਵਰੇਜ ਬਿਨ੍ਹਾ ਰੁਕਾਵਟ ਦੇਸ਼ ਦੁਨੀਆ ਤਕ ਪਹੁੰਚੇ।
ਮੌਸਮ ਭਲੇ ਹੀ ਗਰਮੀ ਦਾ ਹੋਵੇ ਪਰ ਗੁਰੂ ਮਹਾਰਾਜ ਦੀ ਮੇਹਰ ਨਾਲ 24 ਅਪ੍ਰੈਲ ਨੂੰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ‘ਤੇ ਸੰਗਤ ਨੂੰ ਗਰਮੀ ਵਿਚ ਵੀ ਠੰਡਕ ਦਾ ਅਹਿਸਾਸ ਹੋਵੇਗਾ। ਅਜਿਹਾ ਇਸ ਲਈ ਕਿਉਂਕਿ ਇੱਥੇ ਲੱਗੇ ਪੰਡਾਲ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਦਿਸ਼ਾ-ਨਿਰਦੇਸ਼ ‘ਤੇ ਅਜਿਹੀ ਸ਼ਾਨਦਾਰ ਵਿਵਸਥਾ ਕੀਤੀ ਗਈ ਹੈ ਕਿ ਆਉਣ ਵਾਲੀ ਸੰਗਤ ਨੂੰ ਗਰਮੀ ਦਾ ਤਜਰਬਾ ਨਹੀਂ ਹੋ ਪਾਵੇਗਾ।
ਆਯੋਜਨ ਕਮੇਟੀ ਦੇ ਸੰਯੋਜਕ ਤੇ ਕਰਨਾਲ ਦੇ ਸਾਂਸਦ ਸੰਜੈ ਭਾਟਿਆ ਨ ਰ;ਣਕ;ਬਹ ਦਿੱਤੀ ਕਿ ਆਯੋਜਨ ਸਥਾਨ ਮੁੱਖ ਪੰਡਾਲ 84 ਹਜਾਰ 480 ਵਰਗ ਫੁੱਟ ਵਿਚ ਬਣਾਇਆ ਹੈ। ਇਸ ਪੰਡਾਲ ਨੂੰ 24 ਅਪ੍ਰੈਲ ਨੂੰ ਸਮਾਗਮ ਦੇ ਦਿਨ ਦੇ ਮੌਸਮ ਨੂੰ ਧਿਆਨ ਵਿਚ ਰੱਖ ਕੇ ਡਿਜਾਇਨ ਕੀਤਾ ਗਿਆ ਹੈ। ਉਸ ਦਿਨ ਭਲੇ ਹੀ ਗਰਮੀ ਹੋਵੇ ਪਰ ਇੱਥੇ ਦੀ ਵਿਵਸਥਾ ਆਉਣ ਵਾਲੀ ਸੰਗਤ ਨੂੰ ਠੰਡਕ ਦਾ ਅਹਿਸਾਸ ਕਰਵਾਏਗੀ। ਪੰਡਾਲ ਲਈ ਜਰਮਨ ਤਕਨੀਕ ਨਾਲ ਬਣੇ ਵਾਟਰ ਪਰੂਫ, ਫਾਇਰ ਪਰੂਫ ਅਤੇ ਵੈਂਟੀਲੇਸ਼ਨ ਕੰਟਰੋਲ ਕਰਨ ਵਾਲਾ ਟੈਂਟ ਲਗਾਇਆ ਗਿਆ ਹੈ। ਗਰਮੀ ਨੂ ਕੰਟਰੋਲ ਰੱਖਣ ਲਈ ਟੈਂਟ ਦੀ ਹਾਇਟ ਨੂੰ ਕਰੀਬ 20 ਫੁੁੱਟ ਰੱਖਿਆ ਗਿਆ ਹੈ ਤਾਂ ਜੋ ਇਸ ਵਿਚ ਘੱਟ ਤੋਂ ਘੱਟ ਗਰਮੀ ਲੱਗੇ ਅਤੇ ਇਹ ਟੈਂਟ ਕਿਸੀ ਵੀ ਹਵਾ ਦੇ ਦਬਾਅ ਨੂੰ ਸਹਿਨ ਵਿਚ ਸਮਰੱਥ ਹਨ।
*600 ਪੱਖੇ, 200 ਪਾਣੀ ਵਾਲੇ ਪੱਖੇ, 80 ਵੱਡੇ ਕੂਲਰ, ਏਅਰ ਕੰਡੀਸ਼ਨ ਸਟੇਜ ਦਾ ਹੈ ਇੰਤਜਾਮ*
ਸਾਂਸਦ ਸ਼੍ਰੀ ਸੰਜੈ ਭਾਟਿਆ ਨੇ ਦਸਿਆ ਕਿ ਮੁੱਖ ਪੰਡਾਲ ਵਿਚ ਸਮਾਨ ਦੂਰੀ ‘ਤੇ 200 ਪਾਣੀ ਵਾਲੇ ਪੱਖੇ, 600 ਆਮ ਪੱਖੇ ਅਤੇ 100 ਵੱਡੇ ਕੂਲਰ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਨਾਲ ਪੰਡਾਲ ਵਿਚ ਬਿਲਕੁਲ ਵੀ ਗਰਮੀ ਦਾ ਅਹਿਸਾਸ ਨਹੀਂ ਹੋਵੇਗਾ। ਇਸ ਤੋਂ ਇਲਾਵਾ ਮੁੱਖ ਸਟੇਜ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇਗਾ, ੳਸ ਥਾਂ ਨੂੰ ਪੂਰੀ ਤਰ੍ਹਾ ਨਾਲ ਏਅਰ ਕੰਡੀਸ਼ਨ ਬਣਾਇਆ ਗਿਆ ਹੈ।
*ਗਰਮੀ ਨੂੰ ਧਿਆਨ ਵਿਚ ਰੱਖਦੇ ਹੋਏ ਪਾਣੀ ਅਤੇ ਸ਼ੀਤਲ ਜਲ ਪਦਾਰਥਾਂ ਦੀ ਲੰਗਰ ਵਿਚ ਭਰਪੂਰ ਵਿਵਸਥਾ*
ਸਾਂਸਦ ਸ੍ਰੀ ਸੰਜੈ ਭਾਟਿਆ ਨੇ ਦਸਿਆ ਕਿ ਗਰਮੀ ਦੇ ਮੱਦੇਨਜਰ ਸਮਾਗਮ ਸਥਾਨ ‘ਤੇ ਥਾਂ-ਥਾਂ ਪੀਣ ਦੇ ਪਾਣੀ ਦੀ ਭਰਪੂਰ ਵਿਵਸਥਾ ਹੈ। ਇਸ ਤੋਂ ਇਲਾਵਾ ਪੰਡਾਲ ਦੇ ਅੰਦਰ ਵੱਖ-ਵੱਖ ਸੰਸਥਾਵਾਂ ਨੇ ਠੰਡੇ ਸ਼ੀਤਲ ਜਲ (ਪਾਣੀ) ਦੀ ਲੰਗਰ ਸੇਵਾ ਦਿੱਤੀ ਹੈ। ਇਸ ਵਿਚ ਠੰਡਾ ਪਾਣੀ, ਕੋਲਡਡਿੰਕਸ, ਸ਼ਰਬਤ, ਲੱਸੀ, ਠਡਾਈ, ਜਲਜੀਰਾ, ਗੰਨੇ ਦਾ ਜੂਸ, ਫਰੂਟੀ ਅਤੇ ਡੱਲਾਂ ਦੇ ਜੂਸ ਦਾ ਭਰਪੂਰ ਇੰਤਜਾਮ ਕੀਤਾ ਹੈ।
*ਪਿਛਲੇ ਤਿੰਨ ਦਿਨਾਂ ਤੋਂ ਨੇੜੇ ਦੇ ਖੇਤਰ ਵਿਚ ਕੀਤਾ ਜਾ ਰਿਹਾ ਪਾਣੀ ਦਾ ਛਿੜਕਾਅ*
ਸਾਂਸਦ ਨੇ ਦਸਿਆ ਕਿ ਇੰਨ੍ਹਾ ਦਿਨਾਂ ਮਿੱਟੀ ਭਰੀ ਹਵਾ ਹਰ ਸਾਲ ਆਉਂਦੀ ਹੈ। ਇਸ ਦੇ ਮੱਦੇਨਜਰ ਪ੍ਰੋਗ੍ਰਾਮ ਸਥਾਨ ‘ਤੇ ਲਗਾਤਾਰ ਦਮਕਲ ਵਿਭਾਗ ਦੀ ਗੱਡੀਆਂ ਪਾਣੀ ਦਾ ਛਿੜਕਾਅ ਕਰ ਰਹੀ ਹੈ, ਪੂਰੀ-ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ 25 ਏਕੜ ਦੇ ਪੰਡਾਲ ਵਿਚ ਮਿੱਟੀ ਦਾ ਉੜੇ ਅਤੇ ਜਮੀਨ ਵੀ ਠੰਡੀ ਰਹੇ। ਨੇੜੇ ਦੇ ਪੇੜ-ਪੌਧਿਆਂ ‘ਤੇ ਵੀ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਲੋਕਾਂ ਨੇ ਇਸ ਖੇਤਰ ਵਿਚ ਸਫਾਈ ਕਰਮਚਾਰੀਆਂ ਤੋਂ ਇਲਾਵਾ ਆਮ ਲੋਕਾਂ ਨੇ ਕਿਰਤ ਦਾਨ ਕਰ ਕੇ ਸਫਾਈ ਮੁਹਿੰਮ ਵੀ ਚਲਾਈ ਹੈ, ਇਸ ਤੋਂ ਪੂਰਾ ਇਲਾਕਾ ਸਾਫ ਸੁਣਰਾ ਹੋ ਗਿਆ ਹੈ।
*ਸਮਾਜ ਦਾ ਹਰ ਵਰਗ ਦਿਖਾ ਰਿਹਾ ਆਪਣੀ ਭਾਗੀਦਾਰੀ*
ਸਾਂਸਦ ਸੰਜੈ ਭਾਟਿਆ ਨੇ ਦਸਿਆ ਕਿ ਇਹ ਸਾਡੇ ਲਈ ਖੁਸ਼ਕਿਸਮਤੀ ਦੀ ਗਲ ਹੈ ਕਿ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਨ। ਲੋਕਾਂ ਦਾ ਮੰਨਣਾ ਹੈ ਕਿ ਜਦੋਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ 500ਵਾਂ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ ਤਾਂ ਸ਼ਾਇਦ ਉਹ ਇਸ ਨੂੰ ਨਾ ਦੇਖ ਪਾਉਣ ਇਸ ਲਈ ਹਰ ਕੋਈ ਵਿਅਕਤੀ ਆਪਣੀ ਸਮਰੱਥਾ ਅਨੁਸਾਰ ਵੱਧ ਸੇਵਾ ਭਾਵ ਨਾਲ ਇਸ ਸਮਾਗਮ ਵਿਚ ਵੱਧ-ਚੜ ਕੇ ਆਪਣੀ ਭਾਗੀਦਾਰੀ ਦਿਖਾ ਰਿਹਾ ਹੈ।
