Punjab

ਬੰਦੀ ਸਿੰਘਾਂ ਦੀ ਰਿਹਾਈ ਵੀ ਭਾਰਤ ਸਰਕਾਰ ਜਲਦ ਕਰੇ .ਗਿਆਨੀ ਹਰਪ੍ਰੀਤ ਸਿੰਘ

ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਭਾਰਤ ਸਰਕਾਰ ਵਲੋ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 401 ਵੇ ਪ੍ਰਕਾਸ਼ ਦਿਵਸ ਮੌਕੇ ਤੇ ਭਾਰਤ ਸਰਕਾਰ ਵਲੋ ਡਾਕ ਟਿਕਟ ਤੇ 400 ਰੁਪਏ ਦਾ ਸਿੱਕਾ ਜਾਰੀ ਕਰਨ ਦੇ ਨਾਲ ਨਾਲ ਦਿੱਲੀ ਦੇ ਲਾਲ ਕਿਲ੍ਹੇ ਤੇ ਸਮਾਗਮ ਕਰਨ ਤੇ ਧੰਨਵਾਦ ਕੀਤਾ ਹੈ। ਅੱਜ ਜਾਰੀ ਬਿਆਨ ਵਿਚ ਜਥੇਦਾਰ ਨੇ ਕਿਹਾ ਕਿ ਇਹ ਖੁਸ਼ੀ ਵਾਲੀ ਗੱਲ ਹੈ ਕਿ ਬੜੇ ਸਮੇਂ ਬਾਅਦ ਭਾਰਤ ਸਰਕਾਰ ਨੇ ਗੁਰੂ ਸਾਹਿਬ ਨੂੰ ਯਾਦ ਕੀਤਾ।  ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕਰਦਿਆਂ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ  ਦੀ ਅਗਵਾਈ ਵਿੱਚ ਭਾਰਤ ਸਰਕਾਰ ਨੇ ਲਾਲ ਕਿਲ੍ਹੇ ਉੱਤੇ ਦੋ ਰੋਜ਼ਾ ਵੱਡੇ ਗੁਰਮਤਿ ਸਮਾਗਮ ਕੀਤੇ ਅਤੇ ਗੁਰੂ ਸਾਹਿਬ ਦੀ ਯਾਦ ਵਿੱਚ ਇਕ ਸਿੱਕਾ ਅਤੇ ਡਾਕ ਟਿਕਟ ਜਾਰੀ ਕੀਤੀ ਹੈ। ਅਸੀ ਸਿੱਖ ਜੇ ਇਸ ਮੌਕੇ ਤੇ ਭਾਰਤ ਸਰਕਾਰ ਨੂੰ ਧੰਨਵਾਦ ਨਾਂ ਕਰੀਏ ਤਾਂ ਇਹ ਅਕ੍ਰਿਤਘਣਤਾ ਵਾਲੀ ਗੱਲ ਹੋਵੇਗੀ । ਉਨਾਂ ਕਿਹਾ ਕਿ ਭਾਰਤ ਸਰਕਾਰ ਅਤੇ ਸ਼੍ਰੀ ਨਰਿੰਦਰ ਮੋਦੀ ਦਾ ਅਸੀ ਧੰਨਵਾਦ ਕਰਦੇ ਹਾਂ। ਜਥੇਦਾਰ ਨੇ ਕਿਹਾ ਕਿ ਪਿਛਲੇ ਸਮੇ  ਜਦੋਂ ਮਾਨਯੋਗ ਗ੍ਰਹਿ ਮੰਤਰੀ ਅਮਿਤ ਸ਼ਾਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਤਮਸਤਕ ਹੋਣ ਲਈ ਆਏ ਸੀ ਤਾਂ ਉਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਖੇ ਉਨਾਂ ਨਾਲ ਮੇਰੀ ਮੁਲਾਕਾਤ ਹੋਈ ਸੀ। ਮੈ ਉਨਾਂ ਨੂੰ ਸਿੱਖ ਕੌਮ ਨਾਲ ਸੰਬਧਤ ਬਹੁਤ ਮਸਲਿਆਂ ਤੋ ਜਾਣੂ ਕਰਵਾਇਆ ਸੀ। ਉਸ ਸਮੇ ਵੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਰੋਸਾ ਦਿੱਤਾ ਸੀ ਕਿ ਅਸੀ ਇਹਨਾ ਮਸਲਿਆ ਨੂੰ ਹਲ ਕਰਾਂਗੇ। ਮਸਲੇ ਬਹੁਤ  ਹਨ ਪਰ ਉਨਾਂ ਵਿੱਚੋ ਸਭ ਤੋਂ ਅਹਿਮ ਮਸਲਾ ਬੰਦੀ ਸਿੰਘਾਂ ਦੀ ਰਿਹਾਈ ਦਾ ਹੈ। ਭਾਰਤ ਸਰਕਾਰ ਵੱਲੋਂ 12 ਨਵੰਬਰ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਉਸ ਨੋਟੀਫਿਕੇਸ਼ਨ ਦੇ ਅਨੁਸਾਰ  ਉਨਾਂ ਰਾਜਾਂ ਦੀਆਂ ਸਰਕਾਰਾਂ ਨੂੰ ਆਦੇਸ਼ ਕੀਤੇ ਜਾਣ ਕਿ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਏ। ਭਾਈ ਬਲਵੰਤ ਸਿੰਘ ਰਾਜੋਆਣਾ ਦੀ ਜਿਹੜੀ ਫਾਂਸੀ ਹੈ ਉਸ ਨੂੰ ਉਮਰਕੈਦ ਦੇ ਵਿੱਚ ਤਬਦੀਲ ਕੀਤਾ ਜਾਏ। ਪਰ ਸਿਤਮ ਦੀ ਗੱਲ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਦਾ ਮਾਮਲਾ ਪੈਡਿੰਗ ਕਰ ਰੱਖਿਆ ਹੈ। ਪ੍ਰੋਫ਼ੈਸਰ ਦਵਿੰਦਰਪਾਲ ਪਾਲ ਸਿੰਘ ਭੁੱਲਰ ਦੀ ਫਾਈਲ ਦਿੱਲੀ ਸਰਕਾਰ ਨੇ ਦਬ ਕੇ ਰਖੀ ਹੈ ਅਤੇ ਭਾਈ ਗੁਰਦੀਪ ਸਿੰਘ ਖੇੜਾ ਦਾ ਜੋ ਮਾਮਲਾ ਹੈ ਓਹ ਕਰਨਾਟਕ ਸਰਕਾਰ ਨੇ ਅੱਜ ਤਕ ਹਲ ਨਹੀਂ ਕੀਤਾ। ਇਸੇ ਤਰ੍ਹਾਂ ਭਾਈ ਜਗਤਾਰ ਸਿੰਘ ਹਵਾਰਾ ਅਤੇ ਬਾਕੀ ਬੰਦੀ ਸਿੰਘ ਜੋ ਜੇਲ ਵਿਚ ਬੰਦ ਹਨ ਨੂੰ ਵੀ ਜਲਦੀ ਰਿਹਾ ਕੀਤਾ ਜਾਣਾ ਚਾਹੀਦਾ ਹੈ।ਮੈਂ ਭਾਰਤ ਸਰਕਾਰ ਨੂੰ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ 1947 ਤੋ ਲੈਕੇ ਵਕਤ ਦੀਆ ਸਰਕਾਰਾਂ ਨੇ ਸਿੱਖਾ ਦੇ ਪਿੰਡਾ ਦੇ ਬਹੁਤ ਵੱਡੇ ਜ਼ਖ਼ਮ ਦਿੱਤੇ ਹਨ। ਜਿਨਾ ਦੀ ਪੀੜ ਦਰਦ ਅੱਜ ਵੀ ਕੌਮ ਹੰਢਾ ਰਹੀ ਹੈ। ਮੋਦੀ ਜੀ ਦੀ ਅਗਵਾਈ ਦੇ ਹੇਂਠ ਚਲ ਰਹੀ ਭਾਰਤ ਸਰਕਾਰ ਇਹ ਸਿੱਖਾ ਦੇ ਜ਼ਖ਼ਮਾ ਤੇ ਮਲਮ ਲਗਾਉਣ ਦਾ ਯਤਨ ਜਰੂਰ ਕਰੇਗੀ ਅਸੀ ਮੌਜੂਦਾ ਸਰਕਾਰ ਵਲ ਕਦਮ ਵਧਾਉਣ ਚਾਹੁੰਦੇ ਹਾਂ।  ਅਤੇ ਅਸੀ ਇਹ ਵੀ ਚਾਹੁੰਦੇ ਹਾਂ ਕਿ ਸਰਕਾਰ ਵੀ ਸਾਡੇ ਵਲ ਕਦਮ ਵਧਾਏ। ਅਸੀ ਮਿਲ ਜੁਲ ਕੇ ਰਹੀਏ, ਸਨਮਾਨ ਨਾਲ ਰਹੀਏ ਅਤੇ ਸਾਡਾ ਸਨਮਾਨ ਹੋਏ। ਅਸੀ ਇਸ ਮੁਲਕ ਦਾ ਸਨਮਾਨ ਕਰੀਏ

Related posts

ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ਵਿਸਾਖੀ ‘ਤੇ ਰਿਲੀਜ਼ ਹੋਣ ਜਾ ਰਹੀ ਹੈ !

admin

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਦੂਸ਼ਣਬਾਜ਼ੀ ਅਤੇ ਮੀਡੀਆ ਫੈਸਲੇ ਨਾ ਦੇਣ ਦੇ ਆਦੇਸ਼ !

admin

ਸਰਕਾਰ ਤਾਂ ਚਾਹੁੰਦੀ ਸੀ ਕਿ ਮੈਂ ਬਾਹਰ ਨਾ ਆਵਾਂ – ਬਿਕਰਮ ਮਜੀਠੀਆ

admin