India

ਕੋਰੋਨਾ ਦੇ ਨਵੇਂ ਮਾਮਲਿਆਂ ਤੋਂ ਡਰਨ ਦੀ ਲੋੜ ਨਹੀਂ, ਮਸ਼ਹੂਰ ਡਾਕਟਰ ਨੇ ਕਿਹਾ- ਸਿਰਫ਼ ਇਸ ‘ਤੇ ਦਿਓ ਧਿਆਨ

ਬੈਂਗਲੁਰੂ – ਦੇਸ਼ ‘ਚ ਕੋਰੋਨਾ ਮਹਾਮਾਰੀ ਦੀ ਚੌਥੀ ਲਹਿਰ ਨੂੰ ਲੈ ਕੇ ਖ਼ਦਸ਼ਿਆਂ ਵਿਚਾਲੇ, ਮੰਨੇ-ਪ੍ਰਮੰਨੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਦੇਵੀ ਪ੍ਰਸਾਦ ਸ਼ੈੱਟੀ ਨੇ ਸੋਮਵਾਰ ਨੂੰ ਕਿਹਾ ਕਿ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ ਹੈ। ਇਨਫੈਕਸ਼ਨ ਦਰ ਦੀ ਬਜਾਏ ਇਸ ‘ਤੇ ਧਿਆਨ ਦੇਣਾ ਚਾਹੀਦਾ ਹੈ ਕਿ ਕਿੰਨੇ ਲੋਕ ਹਸਪਤਾਲ ਵਿਚ ਦਾਖ਼ਲ ਹੋ ਰਹੇ ਹਨ। ਉਨ੍ਹਾਂ ਮਾਸਕ ਲਾਉਣ ਅਤੇ ਇਕ-ਦੂਜੇ ਤੋਂ ਦੂਰੀ ਬਣਾਏ ਰੱਖਣ ਦੀ ਵੀ ਅਪੀਲ ਕੀਤੀ।

ਨਾਰਾਇਣਾ ਹੈਲਥ ਦੇ ਸੰਸਥਾਪਕ ਚੇਅਰਮੈਨ ਡਾ. ਸ਼ੈੱਟੀ ਨੇ ਕਿਹਾ, ‘ਤੀਜੀ ਲਹਿਰ ਗੰਭੀਰ ਨਹੀਂ ਸੀ, ਇਸ ਲਈ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ ਹੈ। ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੰਨੇ ਮਰੀਜ਼ ਹਸਪਤਾਲ ਵਿਚ ਦਾਖ਼ਲ ਹੋ ਰਹੇ ਹਨ। ਇਕ ਲੱਖ ਜਾਂ 50 ਹਜ਼ਾਰ ਲੋਕਾਂ ਦੇ ਇਨਫੈਕਟਿਡ ਹੋਣ ਦਾ ਕੋਈ ਮਤਲਬ ਨਹੀਂ ਹੈ।’ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਲੇ ਹੀ ਪੂਰਾ ਦੇਸ਼ ਇਨਫੈਕਟਿਡ ਹੋ ਜਾਵੇ ਪਰ ਕੋਰੋਨਾ ਨਾਲ ਇਨਫੈਕਟਿਡ ਕੋਈ ਵੀ ਮਰੀਜ਼ ਹਸਪਤਾਲ ‘ਚ ਦਾਖ਼ਲ ਨਹੀਂ ਹੈ ਤਾਂ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਹੈ।

ਕਰਨਾਟਕ ਦੇ ਸਿਹਤ ਮੰਤਰੀ ਕੇ ਸੁਧਾਕਰ ਨੇ ਹਾਲ ਹੀ ਵਿਚ ਕਿਹਾ ਸੀ ਕਿ ਸੂਬੇ ਵਿਚ ਫ਼ਿਲਹਾਲ ਚੌਥੀ ਲਹਿਰ ਵਰਗੀ ਕੋਈ ਗੱਲ ਨਹੀਂ ਹੈ। ਹਾਲਾਂਕਿ, ਸਰਕਾਰ ਸਾਰੇ ਤਰ੍ਹਾਂ ਦੇ ਇਹਤਿਆਤੀ ਉਪਾਅ ਕਰ ਰਹੀ ਹੈ ਅਤੇ ਸੂਬੇ ਦੇ ਨਾਲ ਹੀ ਦੂਜੇ ਦੇਸ਼ਾਂ ਵਿਚ ਵਧ ਰਹੇ ਮਾਮਲਿਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਦੱਸਣਯੋਗ ਹੈ ਕਿ ਸੂਬੇ ਵਿਚ ਿਫ਼ਲਹਾਲ ਕੋਰੋਨਾ ਦੀ ਸਥਿਤੀ ਕੰਟਰੋਲ ਵਿਚ ਹੈ। ਬੀਤੇ 24 ਘੰਟੇ ਵਿਚ ਇਨਫੈਕਸ਼ਨ ਦੇ 60 ਮਾਮਲੇ ਮਿਲੇ ਹਨ, ਜਦਕਿ ਕਿਸੇ ਵਿਅਕਤੀ ਦੀ ਇਸ ਦੀ ਵਜ੍ਹਾ ਨਾਲ ਮੌਤ ਨਹੀਂ ਹੋਈ ਹੈ।

Related posts

ਰਾਜ ਸਭਾ ਚੋਣਾਂ: ਅੱਜ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ ਵੋਟਿੰਗ 18 ਜੂਨ ਨੂੰ

admin

ਕੀ ਟੀਐਮਸੀ ਕਾਂਗਰਸ ਪਾਰਟੀ ਵਿੱਚ ਰਲੇਵਾਂ ਕਰ ਸਕਦੀ ਹੈ ?

admin

ਅਮਰਨਾਥ ਯਾਤਰਾ ‘ਤੇ ਡਰੋਨ ਅਤੇ ਬੰਬ ਹਮਲੇ ਦਾ ਖ਼ਤਰਾ ਮੰਡਰਾ ਰਿਹਾ

admin