India

ਆਂਧਰਾ ਪ੍ਰਦੇਸ਼ ’ਚ ਬੱਸ ਪਲਟਣ ਨਾਲ 5 ਲੋਕਾਂ ਦੀ ਮੌਤ, 7 ਜ਼ਖ਼ਮੀ

ਵਿਸ਼ਾਖਾਪਟਨਮ – ਆਂਧਰਾ ਪ੍ਰਦੇਸ਼ ਦੇ ਅਲੂਰੀ ਸੀਤਾਰਾਮ ਰਾਜੂ ਜ਼ਿਲ੍ਹੇ   ’ਚ ਅੱਜ ਤੜਕੇ ਇਕ ਸੜਕ ਹਾਦਸੇ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਤੇ ਸੱਤ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਚਿੰਤਰੂ ਮੰਡਲ ਵਿੱਚ  ਨੇੜੇ ਇਕ ਨਿੱਜੀ ਬੱਸ ਪਲਟ ਗਈ। ਬੱਸ 60 ਯਾਤਰੀਆਂ ਨੂੰ ਲੈ ਕੇ ਉੜੀਸਾ ਦੇ ਚਿੰਨਾਪੱਲੀ ਤੋਂ ਵਿਜੈਵਾੜਾ ਜਾ ਰਹੀ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਡਰਾਈਵਰ ਨੇ ਮੋੜ ’ਤੇ ਗੱਲ ਕਰਦੇ ਸਮੇਂ ਗੱਡੀ ਦਾ ਕੰਟਰੋਲ ਗੁਆ ਦਿੱਤਾ।

ਰਾਹਗੀਰਾਂ ਦੀ ਸੂਚਨਾ ’ਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਤਿੰਨ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਦੋ ਹੋਰਾਂ ਨੇ ਗੁਆਂਢੀ ਤੇਲੰਗਾਨਾ ਸੂਬੇ ਦੇ ਭਦਰਾਚਲਮ ਦੇ ਸਰਕਾਰੀ ਹਸਪਤਾਲ ’ਚ ਦਮ ਤੋੜ ਦਿੱਤਾ। ਸਾਰੇ ਓਡੀਸਾ ਦੇ ਰਹਿਣ ਵਾਲੇ ਹਨ।

ਮਿ੍ਰਤਕਾਂ ਵਿੱਚੋਂ ਤਿੰਨ ਦੀ ਪਛਾਣ ਧਨੇਸ਼ਵਰ ਦਲਪਤੀ (24), ਜੀਤੂ ਹਰੀਜਨ (5) ਅਤੇ ਨੁਨੇਨਾ ਹਰੀਜਨ (2) ਵਜੋਂ ਹੋਈ ਹੈ। ਬੱਸ ’ਚ ਸਾਰੇ ਲੋਕ ਮਜਦੂਰ ਸਨ। ਉਹ ਕੰਮ ਕਰਨ ਲਈ ਵਿਜੈਵਾੜਾ ਆ ਰਹੇ ਸਨ। ਸੜਕ ਹਾਦਸੇ ’ਚ ਬਚੇ ਲੋਕਾਂ ਨੇ ਦੋਸ਼ ਲਗਾਇਆ ਕਿ ਬੱਸ ਡਰਾਈਵਰ ਸ਼ਰਾਬ ਦੇ ਨਸ਼ੇ ’ਚ ਸੀ ਅਤੇ ਜਲਦਬਾਜ਼ੀ ’ਚ ਗੱਡੀ ਚਲਾ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Related posts

ਸਿੰਘੂ ਬਾਰਡਰ ‘ਤੇ ਨੌਜਵਾਨ ਦੇ ਕਤਲ ਮਾਮਲੇ ‘ਚ ਨਿਹੰਗ ਸਰਬਜੀਤ ਸਿੰਘ ਵੱਲੋਂ ਆਤਮ-ਸਮਰਪਣ

Bunty

ਸੁਪਰੀਮ ਕੋਰਟ ਨੇ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕੀਤਾ

Bunty

ਦਿਲਜੀਤ ਦੋਸਾਂਝ ਅੰਤਰਰਾਸ਼ਟਰੀ ਐਮੀ ਐਵਾਰਡਜ਼ ਦੇ ਲਈ ਨਾਮਜ਼ਦ !

admin