Sport

ਬੈਡਮਿੰਟਨ ਏਸ਼ੀਆ ਤਕਨੀਕੀ ਕਮੇਟੀ ਨੇ ਸਿੰਧੂ ਤੋਂ ਮੰਗੀ ਮਾਫ਼ੀ, ਏਸ਼ੀਅਨ ਚੈਂਪੀਅਨਸ਼ਿਪ ‘ਚ ਰੈਫਰੀ ਨੇ ਕੀਤਾ ਸੀ ਪੀਵੀ ਖ਼ਿਲਾਫ਼ ਗ਼ਲਤ ਫ਼ੈਸਲਾ

ਨਵੀਂ ਦਿੱਲੀ – ਬੈਡਮਿੰਟਨ ਏਸ਼ੀਆ (ਬੀਏਸੀ) ਤਕਨੀਕੀ ਕਮੇਟੀ ਦੇ ਪ੍ਰਧਾਨ ਚਿਹ ਸ਼ੇਨ ਚੇਨ ਨੇ ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ ਤੋਂ ਅਪ੍ਰਰੈਲ ਵਿਚ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲਜ਼ ਸੈਮੀਫਾਈਨਲ ਮੈਚ ਦੌਰਾਨ ਰੈਫਰੀ ਵੱਲੋਂ ਕੀਤੀ ਗਈ ਗ਼ਲਤੀ ਲਈ ਮਾਫ਼ੀ ਮੰਗੀ ਹੈ।

ਜਾਪਾਨ ਦੀ ਅਕਾਨੇ ਯਾਮਾਗੁਚੀ ਖ਼ਿਲਾਫ਼ ਸੈਮੀਫਾਈਨਲ ਮੈਚ ਵਿਚਾਲੇ ਅੰਪਾਇਰਾਂ ਦੇ ਗ਼ੈਰਵਾਜਬ ਫ਼ੈਸਲੇ ਤੋਂ ਬਾਅਦ ਸਿੰਧੂ ਦੀਆਂ ਅੱਖਾਂ ਵਿਚ ਹੰਝੂ ਆ ਗਏ ਸਨ। ਇਸ ਫ਼ੈਸਲੇ ਤੋਂ ਬਾਅਦ ਸਿੰਧੂ ਦੀ ਲੈਅ ਗੜਬੜਾ ਗਈ ਤੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਕਾਂਸੇ ਦੇ ਮੈਡਲ ਨਾਲ ਸਬਰ ਕਰਨਾ ਪਿਆ ਸੀ। ਸਿੰਧੂ ਵਿਸ਼ਵ ਬੈਡਮਿੰਟਨ ਮਹਾਸੰਘ (ਬੀਡਬਲਯੂਐੱਫ) ਅਥਲੀਟ ਕਮਿਸ਼ਨ ਦੀ ਮੈਂਬਰ ਹੈ। ਉਨ੍ਹਾਂ ਨੇ ਇਸ ਫ਼ੈਸਲੇ ਦਾ ਵਿਰੋਧ ਕਰਦੇ ਹੋਏ ਤੁਰੰਤ ਵਰਲਡ ਬਾਡੀ ਤੇ ਏਸ਼ੀਆ ਬੈਡਮਿੰਟਨ ਕਨਫੈਡਰੇਸ਼ਨ ਨੂੰ ਇਕ ਪੱਤਰ ਲਿਖਿਆ ਸੀ।

ਅਧਿਕਾਰੀ ਨੇ ਸਿੰਧੂ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਬਦਕਿਸਮਤੀ ਨਾਲ, ਹੁਣ ਇਸ (ਉਸ ਫ਼ੈਸਲੇ) ਵਿਚ ਸੁਧਾਰ ਦੀ ਕੋਈ ਗੁੰਜਾਇਸ਼ ਨਹੀਂ ਹੈ। ਅਸੀਂ ਇਸ ਮਨੁੱਖੀ ਗ਼ਲਤੀ ਤੋਂ ਭਵਿੱਖ ਵਿਚ ਬਚਣ ਲਈ ਜ਼ਰੂਰੀ ਕਦਮ ਚੁੱਕੇ ਹਨ। ਤੁਹਾਨੂੰ ਹੋਈ ਅਸਹੂਲਤ ਲਈ ਅਸੀਂ ਇਮਾਨਦਾਰੀ ਨਾਲ ਮਾਫ਼ੀ ਚਾਹੁੰਦੇ ਹਾਂ। ਸਾਡਾ ਮੰਨਣਾ ਹੈ ਕਿ ਇਹ ਖੇਡ ਦਾ ਹਿੱਸਾ ਹੈ ਤੇ ਇਸ ਨੂੰ ਇਸੇ ਰੂਪ ਵਿਚ ਹੀ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ।

Related posts

ਫਿਡੇ ਨੇ ਕੀਤਾ ਐਲਾਨ: ਸ਼ਤਰੰਜ ਵਿੱਚ ਪਹਿਲੀ ਵਾਰ ਹੋਵੇਗਾ ਬੱਚਿਆਂ ਦਾ ਵਿਸ਼ਵ ਕੱਪ

Bunty

ਆਈਸੀਸੀ ਟੈਸਟ ਰੈਂਕਿੰਗ: ਬੁਮਰਾਹ ਮੁੜ ਸਰਵੋਤਮ ਗੇਂਦਬਾਜ਼ ਬਣਿਆ

Bunty

ਆਸਟ੍ਰੇਲੀਆ ਨੇ ਜਿੱਤੀ ‘ਬਾਰਡਰ-ਗਵਾਸਕਰ ਟਰੌਫ਼ੀ’

admin