Australia & New ZealandSport

ਆਸਟ੍ਰੇਲੀਅਨ ਕੁੜੀਆਂ ਨੇ ਗੋਲਡ ਮੈਡਲ ਜਿੱਤਕੇ ਟੀਮ ਇੰਡੀਆ ਦਾ ਸੁਫ਼ਨਾ ਤੋੜਿਆ!

ਬਰਮਿੰਘਮ – ਰਾਸ਼ਟਰਮੰਡਲ ਖੇਡਾਂ ਦੇ ਫਾਈਨਲ ਮੈਚ ਵਿੱਚ ਆਸਟ੍ਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਨੇ ਟੀਮ ਇੰਡੀਆ ਨੂੰ 9 ਦੌੜਾਂ ਨਾਲ ਹਰਾ ਕੇ ਗੋਲਡ ਮੈਡਲ ਜਿੱਤ ਲਿਆ ਹੈ। ਟੀਮ ਇੰਡੀਆ ਨੂੰ ਚਾਂਦੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ। ਬਰਮਿੰਘਮ ਦੇ ਐਜਬੈਸਟਨ ਮੈਦਾਨ ‘ਤੇ ਹੋਏ ਫਾਈਨਲ ਮੁਕਾਬਲੇ ‘ਚ ਮੈਚ ਆਖਰੀ ਓਵਰ ਤੱਕ ਚੱਲਿਆ ਪਰ ਭਾਰਤ 162 ਦੌੜਾਂ ਦਾ ਟੀਚਾ ਹਾਸਲ ਨਹੀਂ ਕਰ ਸਕਿਆ। ਇਸ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਨੇ 161 ਦੌੜਾਂ ਬਣਾਈਆਂ। ਜਵਾਬ ‘ਚ ਭਾਰਤੀ ਟੀਮ ਆਖਰੀ ਦਮ ਤੱਕ ਲੜਦੀ ਰਹੀ ਪਰ 152 ਦੌੜਾਂ ਹੀ ਬਣਾ ਸਕੀ। ਆਸਟ੍ਰੇਲੀਆ ਲਈ ਐਸ਼ਲੇ ਗਾਰਡਨਰ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਟੀਮ ਇੰਡੀਆ ਲਈ ਹਰਮਨਪ੍ਰੀਤ ਕੌਰ ਨੇ ਸਭ ਤੋਂ ਵੱਧ 43 ਗੇਂਦਾਂ ‘ਤੇ 65 ਦੌੜਾਂ ਬਣਾਈਆਂ।

ਭਾਰਤੀ ਮਹਿਲਾ ਟੀਮ ਦੀਆਂ ਦੋਵੇਂ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਅਤੇ ਸ਼ੈਫਾਲੀ ਵਰਮਾ ਕੁੱਝ ਖਾਸ ਨਹੀਂ ਕਰ ਸਕੀਆਂ। ਮੰਧਾਨਾ 7 ਗੇਂਦਾਂ ‘ਚ 6 ਦੌੜਾਂ ਹੀ ਬਣਾ ਸਕੀ ਅਤੇ ਬੋਲਡ ਹੋ ਗਈ। ਇਸ ਦੇ ਨਾਲ ਹੀ ਸ਼ੈਫਾਲੀ ਦਾ ਕੈਚ ਛੁੱਟ ਗਿਆ, ਫਿਰ ਵੀ ਉਹ ਇਸ ਲਾਈਫਲਾਈਨ ਦਾ ਫਾਇਦਾ ਨਹੀਂ ਉਠਾ ਸਕੀ ਅਤੇ 7 ਗੇਂਦਾਂ ‘ਚ 11 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਈ।

ਮੈਚ ‘ਚ ਰਾਧਾ ਯਾਦਵ ਨੇ ਸ਼ਾਨਦਾਰ ਫੀਲਡਿੰਗ ਦੇ ਦਮ ‘ਤੇ 2 ਖਿਡਾਰੀਆਂ ਨੂੰ ਪੈਵੇਲੀਅਨ ਭੇਜਿਆ। ਪਹਿਲਾਂ ਉਨ੍ਹਾਂ ਨੇ ਖੁਦ ਗੇਂਦਬਾਜ਼ੀ ਕਰਦੇ ਹੋਏ ਕਪਤਾਨ ਮੇਗ ਲੈਨਿੰਗ ਨੂੰ ਰਨ ਆਊਟ ਕੀਤਾ, ਉਥੇ ਹੀ ਉਨ੍ਹਾਂ ਨੇ ਟਾਹਲੀਆ ਮੈਕਗ੍ਰਾ ਦਾ ਅਜਿਹਾ ਕੈਚ ਲਿਆ ਕਿ ਕੁਮੈਂਟੇਟਰ ਉਨ੍ਹਾਂ ਨੂੰ ਜੌਂਟੀ ਰੋਡਸ ਕਹਿਣ ਲਈ ਮਜਬੂਰ ਹੋ ਗਏ।

ਇਸ ਤੋਂ ਬਾਅਦ ਦੀਪਤੀ ਸ਼ਰਮਾ ਨੇ ਵੀ ਸ਼ਾਨਦਾਰ ਕੈਚ ਲੈਂਦੇ ਹੋਏ ਕਪਿਲ ਦੇਵ ਨੂੰ ਯਾਦ ਕੀਤਾ। ਉਸ ਨੇ ਪਿੱਛੇ ਭੱਜਦੇ ਹੋਏ ਬੈਥ ਮੂਨੀ ਦਾ ਕੈਚ ਫੜ ਲਿਆ। ਅਜਿਹਾ ਹੀ ਇੱਕ ਕੈਚ ਵਿਵ ਰਿਚਰਡਸ ਦੇ ਕਪਿਲ ਦੇਵ ਨੇ 1983 ਵਿਸ਼ਵ ਕੱਪ ਫਾਈਨਲ ਵਿੱਚ ਵੀ ਲਿਆ ਸੀ।

ਆਸਟ੍ਰੇਲੀਅਨ ਟੀਮ: ਮੇਗ ਲੈਨਿੰਗ (ਸੀ), ਐਲੀਸਾ ਹੀਲੀ, ਬੈਥ ਮੂਨੀ, ਰੇਚਲ ਹੇਨਸ, ਗ੍ਰੇਸ ਹੈਰਿਸ, ਟਾਹਲੀਆ ਮੈਕਗ੍ਰਾਥ, ਐਸ਼ਲੇ ਗਾਰਡਨਰ, ਜੇਸ ਜੋਨਾਸਨ, ਮੇਗਨ ਸ਼ੂਟ, ਡਾਰਸੀ ਬ੍ਰਾਊਨ, ਏਲਾਨਾ ਕਿੰਗ

ਭਾਰਤੀ ਟੀਮ: ਸ਼ੈਫਾਲੀ ਵਰਮਾ, ਸਮ੍ਰਿਤੀ ਮੰਧਾਨਾ, ਜੇਮਿਮਾ ਰੌਡਰਿਗਜ਼, ਹਰਮਨਪ੍ਰੀਤ ਕੌਰ (ਕਪਤਾਨ), ਤਾਨੀਆ ਭਾਟੀਆ (ਡਬਲਯੂ ਕੇ), ਦੀਪਤੀ ਸ਼ਰਮਾ, ਪੂਜਾ ਵਸਤਰਕਾਰ, ਰਾਧਾ ਯਾਦਵ, ਸਨੇਹ ਰਾਣਾ, ਮੇਘਨਾ ਸਿੰਘ, ਰੇਣੁਕਾ ਸਿੰਘ।

Related posts

ਵਿਕਟੋਰੀਆ ‘ਚ 3 ਹੋਰ ਵਾਧੂ ਡਰਾਈਵ-ਥਰੂ ਵੈਕਸੀਨੇਸ਼ਨ ਕਲੀਨਿਕ ਖੋਲ੍ਹੇ ਜਾਣਗੇ

admin

THE HON ALEX HAWKE MP – MESSAGE FOR VAISAKHI 2022

admin

Brisbane Olympics announcement ‘brings relief and excitement’

admin