India

ਹਰਿਆਣਾ ਦੇ ਕੈਥਲ ‘ਚ ਬੰਬ ਧਮਾਕੇ ਦੀ ਸਾਜ਼ਿਸ਼ ਨਾਕਾਮ, ਡੇਢ ਕਿਲੋਗ੍ਰਾਮ RDX ਮਿਲਿਆ

ਕੈਥਲ: ਹਰਿਆਣਾ ‘ਚ ਇਕ ਵਾਰ ਫਿਰ ਬੰਬ ਮਿਲਿਆ ਹੈ। ਕੁਰੂਕਸ਼ੇਤਰ ਤੋਂ ਬਾਅਦ ਕੈਥਲ ‘ਚ ਇਕ ਬਾਕਸ ‘ਚ ਆਰਡੀਐਕਸ ਮਿਲਿਆ। ਮਧੂਬਨ ਤੋਂ ਐਂਟੀ ਬੰਬ ਸਕੁਐਡ ਦੀ ਟੀਮ ਪਹੁੰਚੀ। ਬੰਬ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਐੱਸਪੀ ਮਕਸੂਦ ਅਹਿਮਦ ਨੇ ਦੱਸਿਆ ਕਿ ਡੇਢ ਕਿਲੋ ਆਰਡੀਐਕਸ ਤੋਂ ਇਲਾਵਾ ਆਈਈਡੀ ਬੰਬ ਵੀ ਸੀ। ਬੰਬ ਦੇ ਟਿਕਾਣੇ ਨਾਲ ਲੱਗਦੇ ਜੀਂਦ, ਪਾਣੀਪਤ ਅਤੇ ਕੈਥਲ ਦੇ ਰਸਤੇ ਸੀਲ ਕਰ ਦਿੱਤੇ ਗਏ ਸਨ।
ਅੰਬਾਲਾ ਐੱਸਟੀਐੱਫ ਨੇ ਕੈਥਲ ਪੁਲਿਸ ਨੂੰ ਬੰਬ ਵਰਗੀ ਸ਼ੱਕੀ ਵਸਤੂ ਰੱਖਣ ਦੀ ਸੂਚਨਾ ਦਿੱਤੀ ਸੀ। ਕੈਥਲ ਦੇ ਤਿਤਰਾਮ ਪਿੰਡ ਨੇੜੇ ਦੇਵਬਨ ਕੈਂਚੀ ਚੌਕ ‘ਤੇ ਬੰਬ ਮਿਲਣ ਦੀ ਸੂਚਨਾ ਮਿਲੀ ਹੈ। ਐੱਸਪੀ ਮਕਸੂਦ ਅਹਿਮਦ ਟੀਮ ਸਮੇਤ ਮੌਕੇ ’ਤੇ ਪੁੱਜੇ। ਕੁਝ ਹੀ ਦੇਰ ਵਿੱਚ ਅੰਬਾਲਾ ਐੱਸਟੀਐੱਫ ਦੀ ਟੀਮ ਵੀ ਪਹੁੰਚ ਗਈ।
ਬੰਬ ਨਕਾਰਾ ਦਸਤੇ ਨੂੰ ਮੌਕੇ ਤੋਂ ਡੇਢ ਕਿਲੋ ਆਰਡੀਐਕਸ ਮਿਲਿਆ ਹੈ। ਇਹ ਇੱਕ ਬੈਟਰੀ ਅਤੇ ਤਾਰਾਂ ਸਮੇਤ ਕੁਝ ਹੋਰ ਡਿਵਾਈਸਾਂ ਜੁੜਿਆ ਹੋਇਆ ਸੀ। ਐੱਸਪੀ ਕੈਥਲ ਮਕਸੂਦ ਅਹਿਮਦ ਨੇ ਆਰਡੀਐਕਸ ਹੋਣ ਦੀ ਪੁਸ਼ਟੀ ਕੀਤੀ ਹੈ। ਇਹ ਕੁਰੂਕਸ਼ੇਤਰ ਅਤੇ ਕਰਨਾਲ ਵਿੱਚ ਮਿਲੇ ਟਿਫਿਨ ਬੰਬਾਂ ਵਰਗਾ ਹੈ।

Related posts

ਕੋਵੈਕਸੀਨ ਦੀ ਬੂਸਟਰ ਖੁਰਾਕ ਕੋਰੋਨਾ ਦੇ ਡੈਲਟਾ ਤੇ ਓਮੀਕ੍ਰੋਨ ਰੂਪਾਂ ਦੇ ਵਿਰੁੱਧ ਪਾ ਰਹੀਂ ਹੈ ਪ੍ਰਭਾਵਸ਼ਾਲੀ ਅਸਰ

Bunty

2020 ਤੋਂ ਪਹਿਲਾਂ ਵਾਲੀ ਸਥਿਤੀ ਬਹਾਲ ਕਰਨ ਲਈ ਰਾਜ਼ੀ ਨਹੀਂ ਹੋ ਰਿਹਾ ਚੀਨ , ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰਾਲਿਆਂ ਵਿਚਾਲੇ ਗੱਲਬਾਤ ਜਾਰੀ

Bunty

ਰਾਜਸਥਾਨ ਤੇ ਮਿਜ਼ੋਰਮ ਵਿੱਚ ਹਾਰ ਦੇ ਕਾਰਨਾਂ ਦੀ ਕਾਂਗਰਸ ਵੱਲੋਂ ਸਮੀਖਿਆ

Bunty