Punjab

ਮਰਹੂਮ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੀ ਸਿਹਤ ਵਿਗੜੀ, ਪਟਿਆਲਾ ਤੋਂ ਮੋਹਾਲੀ ਰੈਫਰ

ਪਟਿਆਲਾ – ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸਿਹਤ ਅਚਾਨਕ ਖਰਾਬ ਹੋਣ ਕਾਰਨ ਉਨਾ ਨੂੰ ਦੇਰ ਰਾਤ ਪਟਿਆਲਾ ਦੇ
ਹਾਰਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਕਈ ਘੰਟਿਆ ਦੇ ਇਲਾਜ ਉਪਰੰਤ ਉਨਾ ਨੂੰ
ਮੋਹਾਲੀ ਦੇ ਨਿੱਜੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ। ਬਲਕੌਰ ਸਿੰਘ ਦੀ ਸਿਹਤ ਦਾ
ਹਾਲ ਜਾਣਨ ਲਈ ਪਟਿਆਲਾ ਹਾਰਟ ਹਸਪਤਾਲ ਵਿਚ ਕਈ ਰਾਜਨਂਤਿਕ ਅਤੇ ਸਮਾਜਿਕ ਸਖਸੀਅਤਾਂ
ਪੁੱਜੀਆਂ। ਆਪਣੇ ਪੁੱਤਰ ਦੇ ਕਤਲ ਤੋਂ ਕਈ ਮਹੀਨਿਆਂ ਬਾਅਦ ਵੀ ਬਲਕੌਰ ਸਿੰਘ ਆਪਣੇ
ਪੁੱਤਰ ਲਈ ਇਨਸਾਫ਼ ਦੀ ਜੰਗ ਜਾਰੀ ਰੱਖ ਰਹੇ ਹਨ। ਇਨਸਾਫ਼ ਦੀ ਇਸ ਲੜਾਈ ਲਈ ਆਪਣੀ
ਆਵਾਜ ਨੂੰ ਬੁਲੰਦ ਕਰਦਿਆਂ ਉਨ੍ਹਾਂ ਦੇ ਸਮਰਥਕਾਂ ਲਈ ਇਹ ਇੱਕ ਦੁਖਦ ਖ਼ਬਰ ਹੈ।
ਬਲਕੌਰ ਸਿੰਘ ਪਟਿਆਲਾ ਹਾਰਟ ਹਸਪਤਾਲ ਦੇ ਡਾਕਟਰਾਂ ਵੱਲੋਂ ਜਾਣਕਾਰੀ ਦਿੰਦੇ ਹੋਏ
ਦੱਸਿਆ ਗਿਆ ਕਿ ਸਿੱਧੂ ਪਹਿਲਾਂ ਸਾਬਕਾ ਸਾਂਸਦ ਡਾ. ਧਰਮਵੀਰ ਗਾਂਧੀ ਕੋਲ ਦਵਾਈ ਲੈਣ
ਪਹੁੰਚੇ ਸਨ। ਡਾ. ਧਰਮਵੀਰ ਗਾਂਧੀ ਵੱਲੋਂ ਹੀ ਉਨ੍ਹਾਂ ਨੂੰ ਪਟਿਆਲਾ ਹਾਰਟ ਇੰਸਟੀਚਿਊਟ
ਵਿੱਚ ਇਲਾਜ ਲਈ ਦਾਖਲ ਹੋਣ ਨੂੰ ਕਿਹਾ ਗਿਆ ਸੀ। ਡਾਕਟਰਾਂ ਵੱਲੋਂ ਉਨ੍ਹਾਂ ਦੀ ਸੁਰੱਖਿਆ
ਨੂੰ ਮੁੱਖ ਰੱਖਦਿਆਂ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਹ ਦੱਸਿਆ ਗਿਆ ਕਿ ਦਿਲ
ਸਥਿਰ ਹੋਣ ਮਗਰੋਂ ਹੀ ਉਨ੍ਹਾਂ ਦਾ ਇਲਾਜ ਆਰੰਭਿਆ ਜਾਵੇਗਾ। ਜਦਕਿ ਸਿਹਤ ਸਥਿਰ ਹੁੰਦੀ
ਨਾ ਵੇਖ ਇਥੋਂ ਉਨਾ ਨੂੰ ਮਹਾਲੀ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ।
ਪਟਿਆਲਾ ਵਿਖੇ ਦਾਖਲ ਬਲਕੌਰ ਸਿੰਘ ਸਿੱਧੂ ਦੀ ਸਿਹਤ ਦਾ ਹਾਲ ਜਾਨਣ ਲਈ ਪਟਿਆਲਾ
ਹਾਰਟ ਹਸਪਤਾਲ ਵਿਖੇ ਵੱਖ ਵੱਖ ਰਾਜਨੀਤਕ ਧਾਰਮਿਕ ਆਗੂਆਂ ਵੱਲੋਂ ਵੀ ਸ਼ਿਰਕਤ ਕੀਤੀ ਜਾ
ਰਹੀ ਹੈ। ਇਸ ਦੋਰਾਨ ਪੀ.ਐਲ.ਸੀ ਪਾਰਟੀ ਦੇ ਸਪੋਕਸਪਰਸਨ ਪਿ੍ਰਤਪਾਲ ਸਿੰਘ ਬਲੀਏਵਾਲ,
ਲੋਕ ਸਭਾ ਮੈਂਬਰ ਪ੍ਰੀਨਤ ਕੌਰ, ਸ਼੍ਰੋਮਣੀ ਅਕਾਲੀ ਦਲ ਤੋਂ ਸਾਬਕਾ ਕੈਬਨਿਟ ਮੰਤਰੀ ਸੁਰਜੀਤ
ਸਿੰਘ ਰੱਖੜਾ, ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ
ਵੀ ਵਿਸ਼ੇਸ਼ ਤੌਰ ‘ਤੇ ਹਸਪਤਾਲ ਪਹੁੰਚੇ ਜਿੱਥੇ ਇਨ੍ਹਾਂ ਆਗੂਆਂ ਨੇ ਮੀਡੀਆ ਨਾਲ ਗੱਲਬਾਤ
ਕਰਦਿਆਂ ਬਲਕੌਰ ਸਿੰਘ ਦੀ ਤੰਦਰੁਸਤੀ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ।
ਇਸ ਮੌਕੇ ਸਾਬਕਾ ਸਾਂਸਦ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਸਿੱਧੂ ਮੂਸੇਵਾਲੇ ਦੇ ਪਿਤਾ
ਦੀ ਹਾਲਤ ਪਹਿਲਾਂ ਨਾਲੋਂ ਠੀਕ ਹੈ ਅਤੇ ਫਿਲਹਾਲ ਉਨ੍ਹਾਂ ਨੂੰ ਆਈਸੀਯੁ ਵਿਖੇ ਰੱਖਿਆ
ਗਿਆ ਹੈ। ਉਨ੍ਹਾਂ ਕਿਹਾ ਕਿ ਦਿਲ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵੱਲੋਂ ਉਨ੍ਹਾਂ ਦਾ
ਇਲਾਜ ਕੀਤਾ ਜਾ ਰਿਹਾ ਹੈ ਬਲਕੌਰ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਕਹਿਣ ਤੋਂ ਬਾਅਦ ਹੀ
ਉਨ੍ਹਾਂ ਨੂੰ ਪਟਿਆਲਾ ਤੋਂ ਰੈਫਰ ਕੀਤਾ ਗਿਆ ਹੈ।

Related posts

ਪਾਕਿਸਤਾਨ ਵਿੱਚ ਧਰਮ ਬਦਲਕੇ ਵਿਆਹ ਕਰਾਉਣ ਵਾਲੀ ਸਰਬਜੀਤ ਕੌਰ ਨੂੰ ਕਾਨੂੰਨੀ ਗੇੜਾ

admin

ਪੰਜਾਬ ਸਰਕਾਰ ਵਿਦੇਸ਼ਾਂ ‘ਚ ਬੈਠੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ – ਡਾ. ਰਵਜੋਤ ਸਿੰਘ

admin

‘ਪੰਜਾਬ ਦਰਿਆਈ ਜਲ ਵਿਵਾਦ ਦੱਖਣੀ ਏਸ਼ੀਆ’ ’ਤੇ ਭਾਸ਼ਣ ਕਰਵਾਇਆ ਗਿਆ

admin