International

ਜਾਪਾਨ ਦੇ ਸਾਬਕਾ PM ਸ਼ਿੰਜੋ ਆਬੇ ਦੇ ਅੰਤਿਮ ਸੰਸਕਾਰ ਦਾ ਹੋ ਰਿਹਾ ਹੈ ਭਾਰੀ ਵਿਰੋਧ

ਟੋਕੀਓ : ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਅੰਤਿਮ ਸੰਸਕਾਰ ‘ਤੇ ਸ਼ੋਕ ਤੋਂ ਜ਼ਿਆਦਾ ਇਸ ਸਮੇਂ ਤਣਾਅ ਦਾ ਮਾਹੌਲ ਹੈ। ਜ਼ਿਕਰਯੋਗ ਹੈ ਸ਼ਿੰਜੋ ਆਬੇ ਦਾ ਅੰਤਿਮ ਸੰਸਕਾਰ ਬੁਡੋਕਨ ਹਾਲ ਵਿੱਚ ਕੀਤਾ ਜਾ ਰਿਹਾ ਹੈ। ਇਸ ਦੌਰਾਨ ਰੇਲਵੇ ਸਟੇਸ਼ਨਾਂ ਦੇ ਆਲੇ-ਦੁਆਲੇ ਪੁਲਿਸ ਤਾਇਨਾਤ ਕੀਤੀ ਗਈ ਸੀ ਅਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਅੰਤਿਮ ਸੰਸਕਾਰ ਵਾਲੀ ਥਾਂ ਦੇ ਆਲੇ-ਦੁਆਲੇ ਦੀਆਂ ਸੜਕਾਂ ਦਿਨ ਭਰ ਲਈ ਬੰਦ ਕਰ ਦਿੱਤੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਸ਼ਿੰਜੋ ਆਬੇ ਦੇ ਅੰਤਿਮ ਸੰਸਕਾਰ ‘ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੇਸ਼-ਵਿਦੇਸ਼ ਤੋਂ ਆਏ ਮਹਿਮਾਨ ਸ਼ਾਮਲ ਹੋਏ। ਜਾਪਾਨੀ ਸਰਕਾਰ ਨੇ ਦੱਸਿਆ ਕਿ ਮਹਿਮਾਨਾਂ ਦੀ ਸੁਰੱਖਿਆ, ਆਵਾਜਾਈ ਅਤੇ ਰਿਹਾਇਸ਼ ਲਈ ਲਗਪਗ 1.7 ਬਿਲੀਅਨ ਯੇਨ (ਜਾਪਾਨੀ ਰੁਪਏ) ਖ਼ਰਚੇ ਜਾ ਰਹੇ ਹਨ। ਕਿਸ਼ਿਦਾ ਨੇ ਵਿਦੇਸ਼ੀ ਨੇਤਾਵਾਂ ਨਾਲ ਮੈਰਾਥਨ ਵਾਰਤਾ ਕੀਤੀ ਜਿਸ ਨੂੰ ਫਿਊਨਰਲ ਡਿਪਲੋਮੇਸੀ ਕਿਹਾ ਜਾਂਦਾ ਹੈ। ਕਿਸ਼ਿਦਾ ਨੇ ਬੁੱਧਵਾਰ ਨੂੰ 40 ਵਿਦੇਸ਼ੀ ਨੇਤਾਵਾਂ ਨੂੰ ਮਿਲਣਾ ਸੀ, ਜਿਨ੍ਹਾਂ ‘ਚੋਂ ਉਹ ਸਿਰਫ਼ 10 ਨੂੰ ਹੀ ਮਿਲ ਸਕੀ। ਇਨ੍ਹਾਂ ਵਿੱਚ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ, ਵੀਅਤਨਾਮ ਦੇ ਰਾਸ਼ਟਰਪਤੀ ਨਗੁਏਨ ਜ਼ੁਆਨ ਫੁਕ ਅਤੇ ਫਿਲੀਪੀਨਜ਼ ਦੀ ਉਪ ਰਾਸ਼ਟਰਪਤੀ ਸਾਰਾਹ ਡੁਟੇਰਟੇ ਸ਼ਾਮਲ ਹਨ। ਇਸ ਦੌਰਾਨ ਉਹ ਆਪਣੇ ਭਾਰਤ ਅਤੇ ਆਸਟ੍ਰੇਲੀਆ ਦੇ ਹਮਰੁਤਬਾ ਨਾਲ ਵੀ ਮੁਲਾਕਾਤ ਕਰਨਗੇ ਅਤੇ ਮੰਗਲਵਾਰ ਨੂੰ ਇੱਕ ਸਮਾਗਮ ਦੀ ਮੇਜ਼ਬਾਨੀ ਵੀ ਕਰਨਗੇ। ਸ਼ਿੰਜੋ ਆਬੇ ਦੇ ਅੰਤਿਮ ਸੰਸਕਾਰ ‘ਚ ਜਾਪਾਨੀ ਸੰਸਦ ਮੈਂਬਰਾਂ ਤੋਂ ਇਲਾਵਾ ਵਿਦੇਸ਼ੀ ਹਸਤੀਆਂ ਸਮੇਤ 4,300 ਲੋਕ ਸ਼ਾਮਲ ਹੋਏ।

Related posts

ਅਫਗਾਨਿਸਤਾਨ ‘ਚ 11 ਸਾਲਾ ਲੜਕੇ ਨੇ ਗਲਤੀ ਨਾਲ ਇਕ ਲੜਕੇ ਦੀ ਗੋਲੀ ਮਾਰ ਕੇ ਕਰ ਦਿੱਤੀ ਹੱਤਿਆ

Bunty

ਯੂਕਰੇਨ ਨਾਲ ਜੰਗ ਖਤਮ ਹੋਣ ਦੀਆਂ ਸੰਭਾਵਨਾਵਾਂ ਵਧੀਆਂ -ਅਜੀਤ ਡੋਵਾਲ

Bunty

ਰੂਸ ਨੇ ਯੂਕਰੇਨ ਦੇ ਓਡੇਸਾ ‘ਤੇ ਕਈ ਮਿਜ਼ਾਈਲਾਂ ਦਾਗੀਆਂ, ਸ਼ਹਿਰ ਦੇ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਨੁਕਸਾਨ

Bunty