International

ਹੜ੍ਹ ਰਾਹਤ ਕੈਂਪਾਂ ਤੋਂ ਘਰ ਪਰਤ ਰਹੀ ਬੱਸ ਨੂੰ ਅੱਗ ਲੱਗਣ ਕਾਰਨ 12 ਬੱਚਿਆਂ ਸਮੇਤ 18 ਦੀ ਮੌਤ

ਇਸਲਾਮਾਬਾਦ – ਪਾਕਿਸਤਾਨ ‘ਚ ਲੋਕਾਂ ਨਾਲ ਭਰੀ ਬੱਸ ਨੂੰ ਅੱਗ ਲੱਗ ਗਈ। ਇਸ ਘਟਨਾ ਵਿੱਚ 12 ਬੱਚਿਆਂ ਸਮੇਤ 18 ਲੋਕਾਂ ਦੀ ਮੌਤ ਹੋ ਗਈ ਸੀ। ਅਧਿਕਾਰੀਆਂ ਅਤੇ ਬਚਾਅ ਕਰਮਚਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।ਇਸ ਸਾਲ ਪਾਕਿਸਤਾਨ ‘ਚ ਮਾਨਸੂਨ ਦੌਰਾਨ ਭਾਰੀ ਮੀਂਹ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਦੇਸ਼ ਦਾ ਇੱਕ ਤਿਹਾਈ ਹਿੱਸਾ ਹੜ੍ਹ ਦੇ ਪਾਣੀ ਵਿੱਚ ਡੁੱਬ ਗਿਆ ਹੈ, 80 ਲੱਖ ਲੋਕ ਬੇਘਰੇ ਹੋ ਗਏ ਹਨ।ਦੱਸਆ ਜਾ ਰਿਹਾ ਹੈ ਕਿ ਇਹ ਬੱਸ ਹੜ੍ਹ ਰਾਹਤ ਕੈਂਪਾਂ ਤੋਂ ਘਰ ਪਰਤ ਰਹੀ ਰਸਤੇ ਵਿਚ ਇਸ ਨੂੰ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਣ ਬਾਰੇ ਅਜੇ ਕੋਈ ਜਾਣਰਕਾਰੀ ਨਹੀਂ ਮਿਲੀ।

Related posts

ਇੱਕਲੇਪਣ ਤੇ ਤਣਾਅ ਨਾਲ ਜੂਝ ਰਹੇ ਨੇ 34 ਫ਼ੀਸਦੀ ਕੈਨੇਡੀਅਨ

Bunty

ਇਜ਼ਰਾਈਲ ‘ਚ ਮਿਲਿਆ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ

Bunty

ਯੂਕ੍ਰੇਨ ਨੇ ਰੂਸ ਦੇ ਪਰਮਾਣੂ ਰਾਡਾਰ ਸਟੇਸ਼ਨ ’ਤੇ ਕੀਤਾ ਹਮਲਾ

Bunty