Bollywood

ਬਾਬਾ ਰਾਮਦੇਵ ਨੇ ਫਿਲਮ ਇੰਡਸਟਰੀ ‘ਤੇ ਸਾਧਿਆ ਨਿਸ਼ਾਨਾ

ਨਵੀਂ ਦਿੱਲੀ – ਪਿਛਲੇ ਕੁਝ ਸਾਲਾਂ ਤੋਂ ਬਾਲੀਵੁੱਡ ਵਿੱਚ ਕਥਿਤ ਡਰੱਗਜ਼ ਰੈਕੇਟ ਦੀਆਂ ਖਬਰਾਂ ਆ ਰਹੀਆਂ ਹਨ, ਜਿਸ ਵਿੱਚ ਕਈ ਸਿਤਾਰਿਆਂ ਦੇ ਨਾਮ ਸਾਹਮਣੇ ਆਏ ਹਨ। ਹੁਣ ਯੋਗ ਗੁਰੂ ਬਾਬਾ ਰਾਮਦੇਵ ਨੇ ਡਰੱਗ ਮਾਮਲੇ ‘ਚ ਕਈ ਅਦਾਕਾਰਾਂ ‘ਤੇ ਨਿਸ਼ਾਨਾ ਸਾਧਿਆ ਹੈ ਤੇ ਉਨ੍ਹਾਂ ਕਿਹਾ ਕਿ ਸਲਮਾਨ ਖਾਨ ਸਣੇ ਕਈ ਅਭਿਨੇਤਰੀਆਂ ਡਰੱਗਜ਼ ਲੈਂਦੀਆਂ ਹਨ।
ਦਰਅਸਲ ਬਾਬਾ ਰਾਮਦੇਵ ਪਿਛਲੇ ਦਿਨੀਂ ਯੂਪੀ ਦੇ ਮੁਰਾਦਾਬਾਦ ਵਿੱਚ ਆਰੀਆਵੀਰ ਤੇ ਵੀਰੰਗਾਨਾ ਕਾਨਫਰੰਸ ਵਿੱਚ ਹਿੱਸਾ ਲੈਣ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਨਸ਼ਾ ਮੁਕਤ ਭਾਰਤ ਪ੍ਰੋਗਰਾਮ ‘ਤੇ ਬੋਲਦੇ ਹੋਏ ਕਿਹਾ- ਸ਼ਾਹਰੁਖ ਖਾਨ ਦਾ ਬੱਚਾ ਨਸ਼ਾ ਲੈਂਦੇ ਹੋਏ ਫੜਿਆ ਗਿਆ ਤੇ ਰਿਹਾ। ਜੇਲ੍ਹ ਵਿੱਚ ਸਲਮਾਨ ਖਾਨ ਡਰੱਗਜ਼ ਲੈਂਦੇ ਹਨ, ਆਮਿਰ ਪਤਾ ਨਹੀਂ ਕਿੰਨੇ ਵੱਡੇ ਲੋਕ ਹਨ, ਜਿਨ੍ਹਾਂ ਨੂੰ ਬਾਲੀਵੁੱਡ ਸਿਤਾਰੇ ਕਹਿੰਦੇ ਹਨ।
ਅੱਗੇ ਬੋਲਦਿਆਂ ਉਨ੍ਹਾਂ ਕਿਹਾ, ‘ਫਿਲਮ ਇੰਡਸਟਰੀ ‘ਚ ਚਾਰੇ ਪਾਸੇ ਨਸ਼ੇ ਹਨ, ਰਾਜਨੀਤੀ ‘ਚ ਵੀ ਨਸ਼ੇ ਹਨ। ਚੋਣਾਂ ਦੌਰਾਨ ਸ਼ਰਾਬ ਵੰਡੀ ਜਾਂਦੀ ਹੈ। ਸਾਨੂੰ ਸੰਕਲਪ ਲੈਣਾ ਚਾਹੀਦਾ ਹੈ ਕਿ ਭਾਰਤ ਨੂੰ ਹਰ ਨਸ਼ੇ ਤੋਂ ਮੁਕਤ ਕਰਨਾ ਹੈ। ਇਸ ਦੇ ਲਈ ਅਸੀਂ ਅੰਦੋਲਨ ਸ਼ੁਰੂ ਕਰਾਂਗੇ। ਇਸ ਦੇ ਨਾਲ ਹੀ ਬਾਬਾ ਰਾਮਦੇਵ ਨੇ ਇਸ ਦੌਰਾਨ ਦੇਸ਼ ਦੇ ਕਈ ਹੋਰ ਮੁੱਦਿਆਂ ‘ਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਸਨ। ਜਾਣਕਾਰੀ ਮੁਤਾਬਕ ਇਹ ਪਹਿਲੀ ਵਾਰ ਨਹੀਂ ਹੈ ਕਿ ਯੋਗ ਗੁਰੂ ਨੇ ਬਾਲੀਵੁੱਡ ਇੰਡਸਟਰੀ ‘ਤੇ ਨਿਸ਼ਾਨਾ ਸਾਧਿਆ ਹੋਵੇ। ਉਹ ਅਕਸਰ ਸੈਲੇਬਸ ਦੀਆਂ ਗਤੀਵਿਧੀਆਂ ‘ਤੇ ਵੀ ਆਪਣੀ ਫੀਡਬੈਕ ਦਿੰਦੇ ਹਨ।

Related posts

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

admin

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !

admin

ਬੌਲੀਵੁੱਡ ਮੂਵੀ ਧੁਰੰਧਰ ਦੇ ਭਾਗ-2 ਨੇ ਕਮਾਈ ਦੇ ਪੱਖੋਂ ਨਵੇਂ ਰਿਕਾਰਡ ਕਾਇਮ ਕਰਨੇ ਸ਼ੁਰੂ ਕਰ ਦਿੱਤੇ !

admin