Sport

ਜੈਵਲਿਨ ਥ੍ਰੋਅ ’ਚ ਭਾਰਤ ਦੇ ਸੁਮਿਤ ਅੰਤਿਲ ਨੇ ਜਿੱਤਿਆ ਗੋਲਡ ਮੈਡਲ

ਹਾਂਗਜ਼ੂ – ਸੁਮਿਤ ਅੰਤਿਲ ਅਤੇ ਪੁਸ਼ਪੇਂਦਰ ਸਿੰਘ ਨੇ ਚੌਥੀ ਏਸ਼ੀਅਨ ਪੈਰਾ ਖੇਡਾਂ ਦੇ ਤੀਜੇ ਦਿਨ ਪੁਰਸ਼ਾਂ ਦੇ ਜੈਵਲਿਨ ਥਰੋਅ – ਦੇ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸੋਨੇ ਅਤੇ ਕਾਂਸੀ ਦੇ ਤਗਮੇ ਜਿੱਤੇ।ਸੁਮਿਤ ਅੰਤਿਲ ਨੇ 73.29 ਮੀਟਰ ਦੀ ਥਰੋਅ ਨਾਲ ਏਸ਼ੀਅਨ ਪੈਰਾ ਖੇਡਾਂ ਦਾ ਰਿਕਾਰਡ, ਵਿਸ਼ਵ ਰਿਕਾਰਡ ਅਤੇ ਏਸ਼ਿਆਈ ਰਿਕਾਰਡ ਤੋੜਿਆ।
ਸੁਮਿਤ ਨੇ ਦਿਨ ਦੀ ਆਪਣੀ ਤੀਜੀ ਕੋਸ਼ਿਸ਼ ਵਿੱਚ ਇਸ ਮੁਕਾਮ ’ਤੇ ਪਹੁੰਚ ਕੇ ਸੋਨ ਤਮਗ਼ਾ ਜਿੱਤਿਆ। ਸ਼੍ਰੀਲੰਕਾ ਦੇ ਅਰਾਚਿਗੇ ਸਮਿਥ ਨੇ 62.42 ਮੀਟਰ ਥਰੋਅ ਨਾਲ ਚਾਂਦੀ ਦਾ ਤਮਗ਼ਾ ਜਿੱਤਿਆ। ਪੁਸ਼ਪੇਂਦਰ ਸਿੰਘ ਨੇ 62.06 ਮੀਟਰ ਥਰੋਅ ਨਾਲ ਕਾਂਸੀ ਦਾ ਤਮਗ਼ਾ ਜਿੱਤਿਆ ਏਸ਼ਿਆਈ ਪੈਰਾ ਖੇਡਾਂ ਵਿੱਚ ਭਾਰਤ ਨੇ ਹੁਣ ਤੱਕ ਕੁੱਲ 36 ਤਮਗ਼ੇ ਜਿੱਤੇ ਹਨ, ਜਿਨ੍ਹਾਂ ਵਿੱਚ 10 ਸੋਨ, 12 ਚਾਂਦੀ ਅਤੇ 14 ਕਾਂਸੀ ਦੇ ਤਮਗ਼ੇ ਸ਼ਾਮਲ ਹਨ। ਭਾਰਤ ਪੰਜਵੇਂ ਸਥਾਨ ’ਤੇ ਹੈ। ਭਾਰਤੀ ਟੀਮ ਪਹਿਲੇ ਦਿਨ ਦੀ ਸਫਲਤਾ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰੇਗੀ ਜਦੋਂ ਉਸ ਨੇ 6 ਸੋਨ, 6 ਚਾਂਦੀ ਅਤੇ 5 ਕਾਂਸੀ ਸਮੇਤ ਕੁੱਲ 17 ਤਮਗ਼ੇ ਜਿੱਤੇ ਸਨ।ਇਸ ਵਾਰ ਭਾਰਤ ਨੇ ਏਸ਼ੀਅਨ ਪੈਰਾ ਖੇਡਾਂ ਲਈ 303 ਐਥਲੀਟਾਂ (191 ਪੁਰਸ਼ ਅਤੇ 113 ਔਰਤਾਂ) ਦੀ ਟੁਕੜੀ ਭੇਜੀ ਹੈ, ਜੋਕਿ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਹੈ। ਯਾਦ ਰਹੇ ਕਿ ਭਾਰਤ ਨੇ 2018 ਦੀਆਂ ਏਸ਼ੀਅਨ ਪੈਰਾ ਖੇਡਾਂ ਲਈ 190 ਐਥਲੀਟਾਂ ਦੀ ਟੀਮ ਭੇਜੀ ਸੀ ਅਤੇ ਕੁੱਲ 72 ਤਮਗ਼ੇ ਜਿੱਤੇ ਸਨ। ਇਸ ਵਿੱਚ 15 ਗੋਲਡ ਮੈਡਲ ਸ਼ਾਮਲ ਹੈ।

Related posts

ਆਸਮੀਨ ਕੌਰ ਨੇ ਮੁੱਕੇਬਾਜ਼ੀ ਵਿੱਚ ਚਾਂਦੀ ਦਾ ਮੈਡਲ ਜਿੱਤਿਆ

admin

ਟੀ-20 ਵਿਸ਼ਵ ਕੱਪ : ਆਸਟ੍ਰੇਲੀਆ ਨੇ ਓਮਾਨ ਨੂੰ ਹਰਾ ਕੇ ਆਖਰੀ ਮੈਚ ਜਿੱਤਿਆ

admin

ਟੀ-20 ਵਿਸ਼ਵ ਕੱਪ 2026 : ਨਿਊਜ਼ੀਲੈਂਡ ਨੇ ਕੈਨੇਡਾ ਨੂੰ ਹਰਾ ਕੇ ਸੁਪਰ 8 ‘ਚ ਜਗ੍ਹਾ ਬਣਾਈ

admin