International

ਇਜ਼ਰਾਈਲ-ਫਲਸਤੀਨ ਸੰਘਰਸ਼ ਵਿੱਚ ਨਾਗਰਿਕਾਂ ਦੀ ਮੌਤ ਗੰਭੀਰ ਚਿੰਤਾ ਦਾ ਵਿਸ਼ਾ

ਸੰਯੁਕਤ ਰਾਸ਼ਟਰ – ਭਾਰਤ ਨੇ ਇਜ਼ਰਾਈਲ-ਹਮਾਸ ਦੇ ਚੱਲ ਰਹੇ ਸੰਘਰਸ਼ ਵਿਚ ਵੱਡੇ ਪੱਧਰ ’ਤੇ ਆਮ ਨਾਗਰਿਕਾਂ ਦੀ ਮੌਤ ਅਤੇ ਵਿਗੜਦੀ ਸੁਰੱਖਿਆ ਸਥਿਤੀ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ ਅਤੇ ਸਾਰੀਆਂ ਧਿਰਾਂ ਨੂੰ ਸ਼ਾਂਤੀ ਲਈ ਜ਼ਰੂਰੀ ਹਾਲਾਤ ਬਣਾਉਣ ਅਤੇ ਤਣਾਅ ਘਟਾਉਣ ਲਈ ਸਿੱਧੀ ਗੱਲਬਾਤ ਫਿਰ ਤੋਂ ਸ਼ੁਰੂ ਕਰਨ ਦੀ ਦਿਸ਼ਾ ਵਿਚ ਕੰਮ ਕਰਨ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਉਪ ਪ੍ਰਤੀਨਿਧੀ ਆਰ ਰਵਿੰਦਰ ਨੇ ਪੱਛਮੀ ਏਸ਼ੀਆ ਦੀ ਸਥਿਤੀ ’ਤੇ ਸੁਰੱਖਿਆ ਪ੍ਰੀਸ਼ਦ ਦੀ ਬੈਠਕ ’ਚ ਇਹ ਟਿੱਪਣੀ ਕੀਤੀ। ਰਵਿੰਦਰ ਨੇ ਕਿਹਾ, “ਭਾਰਤ ਵਿਗੜਦੀ ਸੁਰੱਖਿਆ ਸਥਿਤੀ ਅਤੇ ਸੰਘਰਸ਼ ਵਿੱਚ ਵੱਡੇ ਪੱਧਰ ’ਤੇ ਆਮ ਨਾਗਰਿਕਾਂ ਦੀ ਮੌਤ ਤੋਂ ਬਹੁਤ ਚਿੰਤਤ ਹੈ। ਵਧਦਾ ਮਨੁੱਖੀ ਸੰਕਟ ਵੀ ਓਨਾ ਹੀ ਚਿੰਤਾਜਨਕ ਹੈ।’’ ਉਨ੍ਹਾਂ ਕਿਹਾ ਕਿ ਖੇਤਰ ਵਿੱਚ ਵਧਦੀ ਦੁਸ਼ਮਣੀ ਨੇ ਨਾ ਸਿਰਫ਼ ਗੰਭੀਰ ਮਨੁੱਖੀ ਸਥਿਤੀ ਨੂੰ ਹੋਰ ਵਿਗੜਿਆ ਹੈ, ਸਗੋਂ ਜੰਗਬੰਦੀ ਦੇ ਨਾਜ਼ੁਕ ਸੁਭਾਅ ਨੂੰ ਇੱਕ ਵਾਰ ਫਿਰ ਰੇਖਾਂਕਿਤ ਕੀਤਾ ਹੈ। ਰਵਿੰਦਰ ਨੇ ਕਿਹਾ, “ਮੌਜੂਦਾ ਸੰਘਰਸ਼ ਵਿੱਚ ਆਮ ਨਾਗਰਿਕਾਂ ਦੀ ਮੌਤ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।
ਸਾਰੀਆਂ ਧਿਰਾਂ ਨੂੰ ਨਾਗਰਿਕਾਂ, ਖਾਸ ਕਰਕੇ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ। ਮੌਜੂਦਾ ਮਨੁੱਖੀ ਸੰਕਟ ਨਾਲ ਨਜਿੱਠਣ ਦੀ ਲੋੜ ਹੈ।’ ਭਾਰਤ ਨੇ ਸਾਰੀਆਂ ਧਿਰਾਂ ਨੂੰ ਸ਼ਾਂਤੀ ਲਈ ਜ਼ਰੂਰੀ ਹਾਲਾਤ ਬਣਾਉਣ, ਤਣਾਅ ਘਟਾਉਣ ਅਤੇ ਹਿੰਸਾ ਤੋਂ ਬਚਣ ਸਮੇਤ ਸਿੱਧੀ ਗੱਲਬਾਤ ਮੁੜ ਸ਼ੁਰੂ ਕਰਨ ਦੀ ਦਿਸ਼ਾ ਵਿਚ ਕੰਮ ਕਰਨ ਦੀ ਅਪੀਲ ਕੀਤੀ। ਰਵਿੰਦਰ ਨੇ ਕਿਹਾ, “ਮੌਜੂਦਾ ਤਣਾਅ ਨੇ ਇਜ਼ਰਾਈਲ ਅਤੇ ਫਲਸਤੀਨ ਦਰਮਿਆਨ ਸਿੱਧੀ ਅਤੇ ਭਰੋਸੇਯੋਗ ਗੱਲਬਾਤ ਨੂੰ ਤੁਰੰਤ ਮੁੜ ਸ਼ੁਰੂ ਕਰਨ ਦੀ ਲੋੜ ਨੂੰ ਰੇਖਾਂਕਿਤ ਕੀਤਾ ਹੈ।

Related posts

ਦੋ ਕਰੋੜ ਦੇ ਸੋਨੇ ਦੀ ਚੋਰੀ ਦੇ ਮਾਮਲੇ ’ਚ ਏਅਰ ਕੈਨੇਡਾ ਦੇ ਦੋ ਪੰਜਾਬੀ ਕਰਮਚਾਰੀਆਂ ਸਮੇਤ ਛੇ ਗਿ੍ਰਫ਼ਤਾਰ

Bunty

81 ਸਾਲ ਦੇ ਹੋਏ ਅਮਰੀਕਾ ਦੇ ਰਾਸ਼ਟਪਰਤੀ, ਚੋਣਾਂ ’ਚ ਉਮਰ ਦਾ ਮੁੱਦਾ ਬਣਿਆ ਚਰਚਾ ਦਾ ਵਿਸ਼ਾ

Bunty

ਖਗੋਲ ਵਿਗਿਆਨੀਆਂ ਨੂੰ ਮਿਲੀ ਵੱਡੀ ਸਫਲਤਾ , ਸਭ ਤੋਂ ਘੱਟ ਉਮਰ ਦੇ ਜਾਣੇ ਜਾਂਦੇ ਨਿਊਟ੍ਰੋਨ ਤਾਰੇ ਦਾ ਲਗਾਇਆ ਪਤਾ

Bunty