India

ਕਿਸਾਨਾਂ ਨੂੰ ਖਾਦਾਂ ’ਤੇ ਸਬਸਿਡੀ ਰਹੇਗੀ ਜਾਰੀ-ਕੇਂਦਰੀ ਕੈਬਨਿਟ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਬੁੱਧਵਾਰ ਨੂੰ ਕੇਂਦਰੀ ਕੈਬਨਿਟ ਦੀ ਬੈਠਕ ਹੋਈ, ਜਿਸ ’ਚ ਕਿਸਾਨਾਂ ਲਈ ਕਈ ਵੱਡੇ ਫੈਸਲੇ ਲਏ ਗਏ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਮੋਦੀ ਕੈਬਨਿਟ ਮੀਟਿੰਗ ਦੌਰਾਨ ਲਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਕਿਸਾਨਾਂ ਨੂੰ ਖਾਦਾਂ ’ਤੇ ਸਬਸਿਡੀ ਮਿਲਦੀ ਰਹੇਗੀ ਅਤੇ ਸਰਕਾਰ ਖਾਦਾਂ ਦੀਆਂ ਕੀਮਤਾਂ ’ਤੇ ਕੋਈ ਅਸਰ ਨਹੀਂ ਪੈਣ ਦੇਵੇਗੀ। ਕੈਬਨਿਟ ਮੀਟਿੰਗ ਦੇ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਅਨੁਰਾਗ ਠਾਕੁਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਮੀਟਿੰਗ ਹੋਈ, ਜਿਸ ’ਚ ਫੈਸਲਾ ਲਿਆ ਗਿਆ ਕਿ ਖਾਦਾਂ ਦੀਆਂ ਕੀਮਤਾਂ ’ਤੇ ਕੋਈ ਅਸਰ ਨਹੀਂ ਪਵੇਗਾ।
ਐਨ.ਬੀ.ਐਸ. ਤਹਿਤ ਕਿਸਾਨਾਂ ਨੂੰ ਰਿਆਇਤੀ ਕੀਮਤਾਂ ’ਤੇ ਖਾਦ ਮਿਲਦੀ ਰਹੇਗੀ ਅਤੇ ਯੂਰੀਆ ਦੀਆਂ ਕੀਮਤਾਂ ’ਚ ਇਕ ਪੈਸਾ ਵੀ ਵਾਧਾ ਨਹੀਂ ਹੋਵੇਗਾ। ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਇੱਕ ਵਾਰ ਫਿਰ ਕਿਸਾਨ ਪੱਖੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਕੌਮਾਂਤਰੀ ਮੰਡੀ ਵਿੱਚ ਵਧ ਰਹੀਆਂ ਕੀਮਤਾਂ ਦਾ ਦੇਸ਼ ਵਿੱਚ ਕਿਸਾਨਾਂ ਉਤੇ ਕੋਈ ਅਸਰ ਨਹੀਂ ਪਵੇਗਾ। ਸਾਲ 2021 ਤੋਂ ਹੀ ਸਬਸਿਡੀ ਦੀ ਦਰ ਇਸ ਤਰ੍ਹਾਂ ਤੈਅ ਕੀਤੀ ਜਾਂਦੀ ਹੈ ਕਿ ਕਿਸਾਨਾਂ ’ਤੇ ਵਧਦੀਆਂ ਕੀਮਤਾਂ ਦਾ ਬੋਝ ਨਾ ਪਵੇ। ਕਿਸਾਨਾਂ ਨੂੰ ਇੱਕ ਰੁਪਇਆ ਵੀ ਜ਼ਿਆਦਾ ਨਹੀਂ ਦੇਣਾ ਪਵੇਗਾ। ਉਨ੍ਹਾਂ ਅੱਗੇ ਕਿਹਾ ਕਿ ਯੂਰੀਆ ਦੀ ਕੀਮਤ ਵਿੱਚ ਇੱਕ ਰੁਪਏ ਦਾ ਵਾਧਾ ਵੀ ਨਹੀਂ ਹੋਵੇਗਾ ਅਤੇ ਐਮ.ਓ.ਪੀ. 45 ਰੁਪਏ ਪ੍ਰਤੀ ਥੈਲਾ ਘੱਟ ਮਿਲੇਗਾ। ਯੂਰੀਆ ਅਤੇ ਡੀ.ਏ.ਪੀ. ਪਿਛਲੀ ਕੀਮਤ ’ਤੇ ਹੀ ਮਿਲਦੀ ਰਹੇਗੀ। ਇਸ ਤੋਂ ਇਲਾਵਾ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ-ਐਕਸਲਰੇਟਿਡ ਇਰੀਗੇਸ਼ਨ ਬੈਨੀਫਿਟ ਪ੍ਰੋਗਰਾਮ ਦੇ ਤਹਿਤ ਉਤਰਾਖੰਡ ਦੇ ਜਮਰਾਣੀ ਡੈਮ ਬਹੁਮੰਤਵੀ ਪ੍ਰੋਜੈਕਟ ਨੂੰ ਸ਼ਾਮਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।

Related posts

ਯੂਕਰੇਨ ਜੰਗ ਦਾ ਦਿਸਣ ਲੱਗਾ ਅਸਰ , 104 ਸਾਲ ਬਾਅਦ ਵੀ ਵਿਦੇਸ਼ੀ ਕਰਜ਼ਾ ਮੋੜਨ ‘ਚ ਨਾਕਾਮ ਰਿਹਾ ਰੂਸ

Bunty

ਟਰੱਕ ਡਰਾਈਵਰ ਅਰਥਵਿਵਸਥਾ ਦੀ ਰੀੜ੍ਹ, ਨਵੇਂ ਕਾਨੂੰਨੀ ਪ੍ਰਬੰਧਾਂ ਦੇ ਨਤੀਜੇ ਘਾਤਕ : ਰਾਹੁਲ ਗਾਂਧੀ

Bunty

ਉੱਪ ਰਾਸ਼ਟਰਪਤੀ ਜਗਦੀਪ ਧਨਖੜ ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਬ੍ਰਹਮਸਰੋਵਰ ‘ਤੇ ਮਹਾਆਰਤੀ ਤੇ ਮਹਾਪੂਜਨ ਵਿਚ ਕੀਤੀ ਸ਼ਿਰਕਤ

Bunty