India

ਖ਼ੂਨ ਚੜ੍ਹਾਉਣ ਤੋਂ ਬਾਅਦ 14 ਬੱਚਿਆਂ ਨੂੰ ਐਚ.ਆਈ.ਵੀ., ਏਡਜ਼ ਤੇ ਹੈਪੇਟਾਈਟਸ

ਕਾਨਪੁਰ – ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ ਸਰਕਾਰੀ ਹਸਪਤਾਲ ਦੀ ਲਾਪ੍ਰਵਾਹੀ ਨਾਲ 14 ਬੱਚਿਆਂ ਦੀ ਜ਼ਿੰਦਗੀ ਦਾਅ ’ਤੇ ਲੱਗ ਗਈ ਹੈ। ਸੰਕਰਮਿਤ ਖੂਨ ਚੜ੍ਹਾਉਣ ਦੀ ਵਜ੍ਹਾ ਨਾਲ ਉਹ ਏਡਜ਼ ਤੇ ਹੈਪੇਟਾਈਟਸ ਵਰਗੀਆਂ ਖਤਰਨਾਕ ਬੀਮਾਰੀਆਂ ਦੀ ਚਪੇਟ ਵਿਚ ਆ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਖੂਨ ਚੜ੍ਹਾਉਣ ਤੋਂ ਪਹਿਲਾਂ ਉਸ ਦਾ ਪ੍ਰੀਖਣ ਨਹੀਂ ਕੀਤਾ ਗਿਆ। ਕਾਨਪੁਰ ਵਿਚ ਡਾਕਟਰਾਂ ਦੀ ਲਾਪ੍ਰਵਾਹੀ ਨਾਲ 14 ਬੱਚਿਆਂ ਦੀ ਜ਼ਿੰਦਗੀ ਦਾਅ ’ਤੇ ਲਗਾ ਦਿੱਤੀ ਹੈ। ਇਨ੍ਹਾਂ ਬੱਚਿਆਂ ਦਾ ਖੂਨ ਬਦਲਣ ਦੇ ਬਾਅਦ ਲਾਲਾ ਲਾਜਪਤ ਰਾਏ ਹਸਪਤਾਲ ਵਿਚ ਟੈਸਟ ਹੋਇਆ ਸੀ। ਟੈਸਟ ਵਿਚ ਇਹ ਸਾਰੇ ਹੈਪੇਟਾਈਟਸ-ਬੀ,ਹੈਪੇਟਾਈਟਸ-ਸੀ ਤੇ ਐੱਚ.ਆਈ.ਵੀ. ਦੇ ਸੰਕਰਮਣ ਤੋਂ ਪੀੜਤ ਮਿਲੇ ਹਨ।ਇਸ ਨਾਲ ਸਿਹਤ ਵਿਭਾਗ ਵਿਚ ਹੜਕੰਪ ਮਚ ਗਿਆ ਹੈ। ਸਾਰੇ ਪੀੜਤ ਬੱਚੇ ਨਾਬਾਲਗ ਹਨ। ਹਸਪਤਾਲ ਵਿਚ ਉਨ੍ਹਾਂ ਦੇ ਸੰਕਰਮਿਤ ਹੋਣ ਦੀ ਜਾਣਕਾਰੀ ਮਿਲੀ ਹੈ। ਇਸ ਦੇ ਬਾਅਦ ਇਹ ਜਾਂਚ ਸ਼ੁਰੂ ਹੋ ਗਈ ਹੈ ਕਿ ਸੰਕਰਮਿਤ ਹੋਣ ਦਾ ਕਾਰਨ ਕੀ ਹੈ ਹਾਲਾਂਕਿ ਪਹਿਲੀ ਨਜ਼ਰ ਵਿਚ ਬੱਚਿਆਂ ਦੇ ਸੰਕਰਮਣ ਦਾ ਕਾਰਨ ਉਨ੍ਹਾਂ ਨੂੰ ਚੜ੍ਹਾਏ ਜਾਣ ਤੋਂ ਪਹਿਲੇ ਡੋਨੇਸ਼ਨ ਵਜੋਂ ਮਿਲੇ ਖੂਨ ਦੇ ਵਾਇਰਸ ਟੈਸਟ ਵਿਚ ਲਾਪ੍ਰਵਾਹੀ ਵਰਤਣ ਦਾ ਲੱਗ ਰਿਹਾ ਹੈ। ਸਿਹਤ ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਪੱਕੇ ਤੌਰ ’ਤੇ ਸੰਕਰਮਣ ਦਾ ਕਾਰਨ ਪਿਨਪੁਆਇੰਟ ਕਰਨਾ ਬਹੁਤ ਮੁਸ਼ਕਲ ਹੈ।

Related posts

ਅਸੀਂ ਸੁਰੱਖਿਅਤ ਹਾਂ ਤੇ ਹਾਲਾਤ ਠੀਕ ਹੋਣ ਦੀ ਉਡੀਕ ਕਰ ਰਹੇ ਹਾਂ – ਪੀਵੀ ਸਿੰਧੂ

admin

ਮਿਡਲ-ਈਸਟ ਤਣਾਅ : ਭਾਰਤੀਆਂ ਨੂੰ FRRO ਨਾਲ ਸੰਪਰਕ ਕਰਨ ਦੀ ਸਲਾਹ !

admin

ਜੰਮੂ-ਕਸ਼ਮੀਰ ਵਿੱਚ ਹਾਈ ਅਲਰਟ : ਮੀਡੀਆ ਅਤੇ ਸੋਸ਼ਲ ਮੀਡੀਆ ਯੂਜ਼ਰਸ ਲਈ ਐਡਵਾਈਜ਼ਰੀ ਜਾਰੀ

admin