India

ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਅੱਜ

ਬੜਗਾਉਂ – ਛੱਤੀਸਗੜ੍ਹ ’ਚ ਪਹਿਲੇ ਪੜਾਅ ਦੀ ਵੋਟਿੰਗ ਹੋਣੀ ਹੈ ਅਤੇ ਇਸ ਤੋਂ ਪਹਿਲਾਂ ਛੋਟਾ ਬੇਥੀਆ ਥਾਣੇ ਦੇ ਅਧੀਨ ਰੇਂਗਵਾਹੀ ਪਿੰਡ ਨੇੜੇ ਨਕਸਲੀਆਂ ਨੇ ਪੋਲਿੰਗ ਪਾਰਟੀ ’ਤੇ ਹਮਲਾ ਕਰ ਦਿੱਤਾ। ਹਮਲਾ ਕਰਦੇ ਹੋਏ ਸ਼ਾਮ 4.15 ਵਜੇ ਦੇ ਕਰੀਬ ਨਕਸਲੀਆਂ ਨੇ ਤਿੰਨ ਪਾਈਪ ਬੰਬ ਧਮਾਕੇ ਕੀਤੇ, ਜਿਸ ਕਾਰਨ ਇਕ ਸਿਪਾਹੀ ਪ੍ਰਕਾਸ਼ ਚੰਦਰ ਅਤੇ ਦੋ ਪੋਲਿੰਗ ਕਰਮਚਾਰੀ ਸ਼ਾਮ ਸਿੰਘ ਨੇਤਾਮ ਅਤੇ ਦੇਵਨ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।ਜਾਣਕਾਰੀ ਅਨੁਸਾਰ ਨਕਸਲੀਆਂ ਨੇ ਰੇਂਗਾ ਝੋਨਾ ਖ਼ਰੀਦ ਕੇਂਦਰ ਨੇੜੇ ਤੇਂਦੂ ਦੇ ਦਰੱਖਤ ਹੇਠਾਂ ਪਾਈਪ ਬੰਬ ਲਾਇਆ ਸੀ। ਜਿਵੇਂ ਹੀ ਪੋਲਿੰਗ ਪਾਰਟੀ ਬੰਬ ਦੇ ਨੇੜੇ ਪਹੁੰਚੀ ਤਾਂ ਨਕਸਲੀਆਂ ਨੇ ਉਸ ਨੂੰ ਉਡਾ ਦਿੱਤਾ। ਧਮਾਕੇ ਤੋਂ ਬਾਅਦ ਪੋਲਿੰਗ ਪਾਰਟੀ ’ਚ ਹਫੜਾ-ਦਫੜੀ ਮਚ ਗਈ ਅਤੇ ਜਵਾਨਾਂ ਨੇ ਤੁਰੰਤ ਚਾਰਜ ਸੰਭਾਲ ਲਿਆ। ਕੁਝ ਸਮੇਂ ਬਾਅਦ ਮਾਹੌਲ ਸ਼ਾਂਤ ਹੋਣ ਮਗਰੋਂ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਛੋਟਾ ਬੇਠੀਆ ਲਿਆਂਦਾ ਗਿਆ। ਖ਼ਬਰ ਲਿਖੇ ਜਾਣ ਤੱਕ ਛੋਟੇ ਬੇਠੀਆ ਹੈਲੀਪੈਡ ਤੋਂ ਜ਼ਖ਼ਮੀਆਂ ਨੂੰ ਬਿਹਤਰ ਇਲਾਜ ਲਈ ਉੱਚ ਕੇਂਦਰ ਵਿੱਚ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਸੀ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪੋਲਿੰਗ ਸਟੇਸ਼ਨ ਬਹੁਤ ਹੀ ਸੰਵੇਦਨਸ਼ੀਲ ਹੋਣ ਕਾਰਨ ਸੁਰੱਖਿਆ ਕਾਰਨਾਂ ਕਰ ਕੇ ਪੋਲਿੰਗ ਪਾਰਟੀ ਨੂੰ ਛੋਟਾ ਬੇਠੀਆ ਤੋਂ ਪੈਦਲ ਲਿਜਾਇਆ ਜਾ ਰਿਹਾ ਸੀ। ਪੋਲਿੰਗ ਪਾਰਟੀ ਨੂੰ ਵੱਡੇ ਵਾਹਨਾਂ ਵਿੱਚ ਲਿਜਾਣ ਨਾਲ ਕੋਈ ਵੱਡੀ ਘਟਨਾ ਵਾਪਰ ਸਕਦੀ ਸੀ। ਜ਼ਿਕਰਯੋਗ ਹੈ ਕਿ 7 ਨਵੰਬਰ ਨੂੰ ਹੋਣ ਵਾਲੀ ਵੋਟਿੰਗ ਲਈ ਸੋਮਵਾਰ ਸਵੇਰੇ ਹੀ ਪੋਲਿੰਗ ਟੀਮ ਨੂੰ ਪਖਨਜੂਰ ਤੋਂ 131 ਪੋਲਿੰਗ ਸਟੇਸ਼ਨਾਂ ’ਤੇ ਭੇਜਿਆ ਗਿਆ ਸੀ ਪਰ ਪੋਲਿੰਗ ਸਟੇਸ਼ਨ ’ਤੇ ਪਹੁੰਚਣ ਤੋਂ ਪਹਿਲਾਂ ਹੀ ਨਕਸਲੀਆਂ ਨੇ ਪੋਲਿੰਗ ਟੀਮ ’ਤੇ ਹਮਲਾ ਕਰ ਦਿੱਤਾ ਅਤੇ ਦਹਿਸ਼ਤ ਫੈਲ ਗਈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਨਕਸਲੀਆਂ ਨੇ ਵੱਖ-ਵੱਖ ਥਾਵਾਂ ’ਤੇ ਬੈਨਰ ਅਤੇ ਪੋਸਟਰ ਚਿਪਕਾ ਕੇ ਵਿਧਾਨ ਸਭਾ ਚੋਣਾਂ ਦੇ ਬਾਈਕਾਟ ਦੀ ਅਪੀਲ ਕੀਤੀ ਸੀ। ਚਾਰ ਦਿਨ ਪਹਿਲਾਂ ਇਸੇ ਇਲਾਕੇ ਦੇ ਮੋਰਖੰਡੀ ਇਲਾਕੇ ਵਿੱਚ ਵੀ ਨਕਸਲੀਆਂ ਨੇ ਤਿੰਨ ਪਿੰਡ ਵਾਸੀਆਂ ਦਾ ਕਤਲ ਕਰ ਦਿੱਤਾ ਸੀ। ਹਾਲਾਂਕਿ ਘਟਨਾ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਫੈਲ ਗਈ ਹੈ। ਨਾਲ ਹੀ ਇਲਾਕੇ ’ਚ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ।

Related posts

ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ: ਘਰਾਂ ‘ਤੇ 30 ਲੱਖ ਸੋਲਰ ਲਾਉਣ ਦਾ ਟੀਚਾ ਪੂਰਾ

admin

ਹੁਣ ਭਾਰਤ ਦੇ ਛੋਟੇ ਸ਼ਹਿਰਾਂ ਵਿੱਚ 70 ਫੀਸਦੀ ਰੁਜ਼ਗਾਰ ਦੇ ਮੌਕੇ

admin

ਆਈਫੋਨ 2025 ਵਿੱਚ ਭਾਰਤ ਦਾ ਸਭ ਤੋਂ ਵੱਧ ਨਿਰਯਾਤ ਉਤਪਾਦ ਬਣਿਆ

admin