Sport

ਵੈਸਟ ਇੰਡੀਜ਼ ਦੇ ਸਾਬਕਾ ਬੱਲੇਬਾਜ਼ ਮਾਰਲੋਨ ਸੈਮੂਅਲਜ਼ ’ਤੇ 6 ਸਾਲ ਦੀ ਪਾਬੰਦੀ

ਦੁਬਈ  – ਵੈਸਟਇੰਡੀਜ਼ ਦੇ ਸਾਬਕਾ ਬੱਲੇਬਾਜ਼ ਮਾਰਲੋਨ ਸੈਮੂਅਲਜ਼ ’ਤੇ ਅਮੀਰਾਤ ਕ੍ਰਿਕਟ ਬੋਰਡ ਦੇ ਭਿ੍ਰਸ਼ਟਾਚਾਰ ਵਿਰੋਧੀ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਹਰ ਤਰ੍ਹਾਂ ਦੀ ਕ੍ਰਿਕਟ ਤੋਂ ਛੇ ਸਾਲ ਦੀ ਪਾਬੰਦੀ ਲਗਾ ਦਿੱਤੀ ਗਈ। ਸੈਮੂਅਲਸ ’ਤੇ ਸਤੰਬਰ 2021 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਵੱਲੋਂ ਚਾਰ ਦੋਸ਼ ਲਗਾਏ ਗਏ ਸਨ। ਉਸ ਨੂੰ ਅਗਸਤ ਵਿੱਚ ਟਿ੍ਰਬਿਊਨਲ ਨੇ ਦੋਸ਼ੀ ਪਾਇਆ ਸੀ ਅਤੇ ਉਸ ਉੱਤੇ ਪਾਬੰਦੀ 11 ਨਵੰਬਰ ਤੋਂ ਸ਼ੁਰੂ ਹੋਈ। ਇਹ ਦੋਸ਼ 2019 ਵਿੱਚ ਅਬੂ ਧਾਬੀ ਟੀ10 ਲੀਗ ਨਾਲ ਸਬੰਧਤ ਹਨ। ਸਾਬਕਾ ਆਲਰਾਊਂਡਰ ਸੈਮੂਅਲਜ਼ ਨੇ 71 ਟੈਸਟ, 207 ਇਕ ਦਿਨਾਂ ਅਤੇ 67 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਆਈਸੀਸੀ ਨੇ ਅੱਜ ਕਿਹਾ ਕਿ 42 ਸਾਲਾ ਸੈਮੂਅਲਜ਼ ਨੂੰ ਕ੍ਰਿਕਟ ਦੀ ਸਾਖ ਦਾਗ਼ਦਾਰ ਹੋਣ ਤੋਂ ਬਚਾਉਣ ਲਈ ਅਜਿਹਾ ਕੀਤਾ ਗਿਆ ਹੈ।

Related posts

ਨੇਪਾਲ ਦੇ ਪਰਬਤਾਰੋਹੀ ਕਾਮੀ ਰੀਤਾ ਦਾ ਕਮਾਲ, ਰਿਕਾਰਡ 29 ਵੀਂ ਵਾਰ ਮਾਊਂਟ ਐਵਰੈਸਟ ਕੀਤਾ ਸਰ

Bunty

ਵਿਨੇਸ਼, ਰਿਤਿਕਾ ਤੇ ਅੰਸ਼ੂ ਪੈਰਿਸ ਉਲੰਪਿਕਸ ਲਈ ਕੁਆਲੀਫ਼ਾਈ ਕਰਨ ਦੇ ਨੇੜੇ

Bunty

ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਜਿੱਤਿਆ ਕਾਂਸੀ ਦਾ ਤਗਮਾ

Bunty