International

ਇਜ਼ਰਾਈਲ-ਹਮਾਸ ਯੁੱਧ : ਗਾਜ਼ਾ ਚ ਮ੍ਰਿਤਕਾਂ ਦੀ ਗਿਣਤੀ 13 ਹਜ਼ਾਰ ਤੋਂ ਪਾਰ

ਦੀਰ ਅਲ-ਬਲਾਹ – ਹਮਾਸ ਸ਼ਾਸਿਤ ਗਾਜ਼ਾ ਵਿਚ ਸਿਹਤ ਮੰਤਰਾਲੇ ਨੇ ਕਿਹਾ ਕਿ ਉਸਨੇ ਇਜ਼ਰਾਈਲ-ਹਮਾਸ ਯੁੱਧ ਵਿਚ ਮਾਰੇ ਗਏ ਫਲਸਤੀਨੀਆਂ ਦੀ ਵਿਸਤ੍ਰਿਤ ਗਿਣਤੀ ਮੁੜ ਸ਼ੁਰੂ ਕਰ ਦਿੱਤੀ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 13,000 ਤੋਂ ਉੱਪਰ ਪਹੁੰਚ ਗਈ ਹੈ। ਸਿਹਤ ਮੰਤਰਾਲੇ ਦੇ ਡਾਇਰੈਕਟਰ ਮੇਧਾਤ ਅੱਬਾਸ ਨੇ ਵੀਰਵਾਰ ਨੂੰ ਐਸੋਸਿਏਟਿਡ ਪ੍ਰੈਸ ਨਾਲ ਗੱਲ ਕਰਦੇ ਹੋਏ ਮਰਨ ਵਾਲਿਆਂ ਦੀ ਗਿਣਤੀ ਮੁੜ ਸ਼ੁਰੂ ਹੋਣ ਦੀ ਪੁਸ਼ਟੀ ਕੀਤੀ। ਉੱਤਰੀ ਗਾਜ਼ਾ ਵਿੱਚ ਆਵਾਜਾਈ ਅਤੇ ਸੰਚਾਰ ਵਿੱਚ ਵਿਘਨ ਪੈਣ ਤੋਂ ਬਾਅਦ ਸਿਹਤ ਮੰਤਰਾਲੇ ਨੇ 11 ਨਵੰਬਰ ਨੂੰ ਅੰਕੜੇ ਜਾਰੀ ਕਰਨੇ ਬੰਦ ਕਰ ਦਿੱਤੇ ਸਨ। ਤਾਜ਼ਾ ਅੰਕੜੇ ਦੱਖਣ ਦੇ ਹਸਪਤਾਲਾਂ ਦੇ ਅਪਡੇਟ ਕੀਤੇ ਡੇਟਾ ਅਤੇ ਉੱਤਰ ਦੇ ਹਸਪਤਾਲਾਂ ਦੇ 11 ਨਵੰਬਰ ਦੇ ਅੰਕੜਿਆਂ ’ਤੇ ਅਧਾਰਤ ਹਨ। ਅਸਲ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਹੋ ਸਕਦੀ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਹੋਰ 6,000 ਲੋਕ ਲਾਪਤਾ ਹਨ ਅਤੇ ਉਹਨਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਹੈ।

Related posts

ਨਹੀਂ ਆਵੇਗਾ ਸਿਮਕੋਏ ਮੁਸਕੋਕਾ ਵਿੱਚ ਤੂਫ਼ਾਨ, ਅਲਰਟ ਹਟਾਇਆ

Bunty

ਰੂਸ-ਯੂਕਰੇਨ ਯੁੱਧ: ਰੂਸ ਵੱਲੋਂ ਬੇਲਗੋਰੋਡ ਦੇ ਨਿਵਾਸੀਆਂ ਨੂੰ ਘਰ ਛੱਡਣ ਦੀ ਅਪੀਲ

Bunty

ਨਵੀਂ ਸਰਕਾਰ ਬਣਨ ਤਕ IMF ਨੇ ਫੰਡਿੰਗ ‘ਤੇ ਲਗਾਈ ਪਾਬੰਦੀ, ਪਾਕਿਸਤਾਨ ‘ਚ ਹੋਰ ਵਿਗੜ ਸਕਦੀ ਹੈ ਸਥਿਤੀ

Bunty