Bollywood

ਮੈਂ ਤਾਂ ਸ਼ੈੱਫ ਬਣਨਾ ਚਾਹੁੰਦੀ ਸੀ : ਰੁਖ਼ਸਾਰ ਢਿੱਲੋਂ

ਸਾਲ 2016 ਵਿੱਚ ਕੰਨੜ ਫਿਲਮ ’ਰਨ ਐਂਥਨੀ’ ਨਾਲ ਐਕਟਿੰਗ ਵਿੱਚ ਡੈਬਿਊ ਕਰਨ ਵਾਲੀ ਰੁਖ਼ਸਾਰ ਢਿੱਲੋਂ ਨੇ ਇਸ ਤੋਂ ਬਾਅਦ ਤਿੰਨ ਤੇਲਗੂ ਫਿਲਮਾਂ ’ਚ ਕੰਮ ਕੀਤਾ ਅਤੇ ਅੱਜ ਉਹ ਹਿੰਦੀ ਫਿਲਮਾਂ ਦੀ ਦਹਿਲੀਜ਼ ’ਤੇ ਪਹੁੰਚ ਚੁੱਕੀ ਹੈ। ਵਿੱਕੀ ਕੌਸ਼ਲ ਦੇ ਭਰਾ ਸੰਨੀ ਕੌਸ਼ਲ ਦੇ ਆਪੋਜ਼ਿਟ ਉਹ ਫਿਲਮ ’ਭੰਗੜਾ ਪਾ ਲੇ’ ਨਾਲ ਡੈਬਿਊ ਕਰਨ ਵਾਲੀ ਹੈ। ਫਿਲਮ ਦੀ ਰਿਲੀਜ਼ ਇੱਕ-ਦੋ ਵਾਰ ਟਲਣ ਤੋਂ ਬਾਅਦ ਅਗਲੇ ਮਹੀਨੇ ਤੈਅ ਹੋ ਚੁੱਕੀ ਹੈ। ਫਿਲਮ ਦੇ ਨਾਂਅ ਅਤੇ ਇਸ ਦੇ ਟ੍ਰੇਲਰ ਤੋਂ ਸਪੱਸ਼ਟ ਹੈ ਕਿ ਇਹ ਭੰਗੜਾ ਬੇਸਡ ਕਹਾਣੀ ਹੈ। ਪੇਸ਼ ਹਨ ਰੁਖ਼ਸਾਰ ਨਾਲ ਇੱਕ ਗੱਲਬਾਤ ਦੇ ਕੁਝ ਅੰਸ਼ :
ਕੀ ਤੁਹਾਨੂੰ ਵੀ ਕਦੇ ਸੰਘਰਸ਼ ਕਰਨਾ ਪਿਆ?
– ਜ਼ਿਆਦਾ ਨਹੀਂ, ਪਰ ਹਰ ਕੋਈ ਆਪਣੀ ਮੰਜ਼ਿਲ ਵੱਲ ਸਫਰ ’ਚ ਕੁਝ ਮੁਸੀਬਤਾਂ ਦਾ ਸਾਹਮਣਾ ਕਰਦਾ ਹੈ ਅਤੇ ਅਖੀਰ ਵਿੱਚ ਜਦੋਂ ਤੁਸੀਂ ਆਪਣਾ ਟੀਚਾ ਹਾਸਲ ਕਰਦੇ ਹੋ ਤਾਂ ਤੁਸੀਂ ਇਸ ਨੂੰ ਹੋਰ ਵੱਧ ਅਹਿਮੀਅਤ ਦਿੰਦੇ ਹੋ। ਚੰਗੀ ਗੱਲ ਰਹੀ ਕਿ ਮੈਂ ਕਦੇ ਆਪਣੇ ਆਪ ਤੋਂ ਵਿਸ਼ਵਾਸ ਨਹੀਂ ਗੁਆਇਆ ਅਤੇ ਕੋਸ਼ਿਸ਼ ਨਹੀਂ ਛੱਡੀ। ਮੈਂ ਅੱਜ ਤੱਕ ਸਾਊਥ ’ਚ ਜਿੰਨੀਆਂ ਵੀ ਫਿਲਮਾਂ ’ਚ ਕੰਮ ਕੀਤਾ ਹੈ, ਉਨ੍ਹਾਂ ਨੇ ਮੈਨੂੰ ਅਭਿਨੈ ਬਾਰੇ ਬਹੁਤ ਕੁਝ ਸਿੱਖਣ ’ਚ ਮਦਦ ਕੀਤੀ ਅਤੇ ਅੱਜ ਮੈਂ ਕੈਮਰੇ ਦਾ ਸਾਹਮਣੇ ਸਿਖਾਂਦਰੂ ਨਹੀਂ ਹਾਂ।
ਅੱਜ ਤੱਕ ਦੇ ਕਰੀਅਰ ਨੂੰ ਕਿਸ ਤਰ੍ਹਾਂ ਦੇਖਦੇ ਹੋ?
– ਫਿਲਮਾਂ ’ਚ ਸ਼ੁਰੂਆਤ ਤੋਂ ਪਹਿਲਾਂ ਮੇਰਾ ਫਿਲਮ ਉਦਯੋਗ ਨਾਲ ਕੋਈ ਸੰਬੰਧ ਨਹੀਂ ਸੀ, ਇਸ ਲਈ ਜਦੋਂ ਮੈਂ ਪਿੱਛੇ ਮੁੜ ਕੇ ਦੇਖਦੀ ਹਾਂ ਤਾਂ ਮੈਨੂੰ ਤਸੱਲੀ ਹੁੰਦੀ ਹੈ ਕਿ ਮੇਰੀ ਦ੍ਰਿੜ੍ਹਤਾ ਅਤੇ ਮਿਹਨਤ ਦਾ ਫਲ ਮੈਨੂੰ ਮਿਲ ਰਿਹਾ ਹੈ। ਮੈਂ ਅਜੇ ਵੀ ਸ਼ੋਅਬਿਜ਼ ਲਈ ਬਹੁਤ ਨਵੀਂ ਹਾਂ ਅਤੇ ਸਭ ਕੁਝ ਇੱਕ ਸੁਫਨੇ ਵਰਗਾ ਲੱਗਦਾ ਹੈ। ਮੈਂ ਕਦੇ ਆਪਣੇ ਕਰੀਅਰ ਦੀ ਯੋਜਨਾ ਨਹੀਂ ਬਣਾਈ ਅਤੇ ਬੱਸ ਸ਼ੁਰੂਆਤ ਤੋਂ ਹੀ ਧਾਰਾ ਨਾਲ ਚੱਲਦੀ ਰਹੀ। ਮੈਂ ਬੱਸ ਚੰਗਾ ਕੰਮ ਕਰਨਾ ਚਾਹੁੰਦੀ ਹਾਂ।
ਆਪਣੇ ਅਤੇ ਪਰਵਾਰ ਬਾਰੇ ਕੁਝ ਦੱਸੋ?
– ਮੇਰਾ ਜਨਮ ਇੰਗਲੈਂਡ ਵਿੱਚ ਹੋਇਆ ਸੀ, ਪਰ ਸਾਡਾ ਪਰਵਾਰ ਕੁਝ ਸਮੇਂ ਬਾਅਦ ਗੋਆ ਚਲਾ ਗਿਆ। ਮੈਂ ਪੰਜਾਬੀ ਹਾਂ ਤੇ ਮੇਰੀ ਜ਼ਿੰਦਗੀ ਦਾ ਵਧੇਰੇ ਹਿੱਸਾ ਮੇਰੇ ਡੈਡੀ ਦੇ ਬਿਜ਼ਨਸ ਕਾਰਨ ਗੋਆ ਵਿੱਚ ਬੀਤਿਆ। ਇਸ ਤੋਂ ਬਾਅਦ ਅਸੀਂ 10ਵੀਂ ਦੌਰਾਨ ਬੰਗਲੌਰ ਚਲੇ ਗਏ।
ਐਕਟਿੰਗ ਦਾ ਖਿਆਲ ਕਦੋਂ ਆਇਆ?
– ਬੰਗਲੌਰ ’ਚ ਮੈਂ ਆਰਟਸ ਤੇ ਫੈਸ਼ਨ ਡਿਜ਼ਾਈਨਿੰਗ ਵਿੱਚ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ, ਪਰ ਅਭਿਨੈ ਕਦੇ ਮੇਰੇ ਖਿਆਲਾਂ ਵਿੱਚ ਨਹੀਂ ਸੀ। ਅੱਲ੍ਹੜ ਉਮਰ ਵਿੱਚ ਵੀ ਨਹੀਂ। ਮੈਂ ਸ਼ੈਫ ਬਣਨਾ ਚਾਹੁੰਦੀ ਸੀ। ਮੈਂ ਤਿੰਨ-ਚਾਰ ਮਹੀਨਿਆਂ ਦੇ ਇੱਕ ਪ੍ਰੋਗਰਾਮ ਲਈ ਓਬੇਰਾਏਜ਼ ਨਾਲ ਸੀ। ਜ਼ਰਾ ਸੋਚੋ ਕਿ ਮੈਨੂੰ ਕਦੇ ਮਾਡਲਿੰਗ ’ਚ ਵੀ ਦਿਲਚਸਪੀ ਨਹੀਂ ਸੀ, ਪਰ ਕਿਸੇ ਤਰ੍ਹਾਂ ਮੈਂ ਇਸ ਵੱਲ ਆਕਰਸ਼ਿਤ ਹੋ ਗਈ। ਮੈਨੂੰ ਕੰਨੜ ਵਿਗਿਆਪਨ ਉਦਯੋਗ ਵਿੱਚ ਕਲਿਆਣ ਸਿਲਕਜ਼ ਦੀ ਇੱਕ ਐਡ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਇੱਕ ਇੱਕ ਕਰ ਕੇ ਮੈਨੂੰ ਕਈ ਐਡ ਮਿਲਣ ਲੱਗੇ ਅਤੇ ਮਾਡਲਿੰਗ ਸ਼ੁਰੂ ਹੋ ਗਈ।
ਫਿਲਮ ਉਦਯੋਗ ਦੀ ਇੱਕ ਚੰਗੀ ਅਤੇ ਇੱਕ ਮਾੜੀ ਗੱਲ?
– ਚੰਗੀ ਗੱਲ ਹੈ ਕਿ ਅੱਜਕੱਲ੍ਹ ਨਵੇਂ ਕਲਾਕਾਰਾਂ ਨੂੰ ਵੱਧ ਮੌਕੇ ਮਿਲ ਰਹੇ ਹਨ। ਕਿਸਮਤ ਅਤੇ ਹੋਰ ਚੀਜ਼ਾਂ ਦੀ ਲੋੜ ਹੈ, ਪਰ ਫਿਰ ਵੀ ਕਾਸਟਿੰਗ ਡਾਇਰੈਕਟਰ ਨਵੇਂਪਨ ਦੀ ਭਾਲ ਕਰ ਰਹੇ ਹਨ। ਮਾੜੀ ਗੱਲ ਹੈ ਕਿ ਬਹੁਤ ਸਾਰੇ ਲੋਕ ਆਪਣੇ ਚੈਨਲ ਰਾਹੀਂ ਮੌਕੇ ਹਾਸਲ ਕਰਦੇ ਹਨ। ਅੱਜਕੱਲ੍ਹ ਇਹ ਸਭ ਏਜੰਸੀ ਆਧਾਰਤ ਹੈ। ਮੈਨੂੰ ਚੰਗਾ ਲੱਗਦਾ ਹੈ ਕਿ ਮੈਂ ਸਹੀ ਸਮੇਂ ’ਤੇ ਸਹੀ ਲੋਕਾਂ ਨਾਲ ਜੁੜੀ। ਬਹੁਤਿਆਂ ਨੂੰ ਇਹ ਨਹੀਂ ਪਤਾ ਕਿ ਆਪਣੇ ਨੈਟਵਰਕ ਨੂੰ ਕਿਵੇਂ ਚੈਨਲਾਈਜ਼ ਕੀਤਾ ਜਾਏ। & ਜ਼ਿੰਦਗੀ ’ਚ ਸਭ ਤੋਂ ਵੱਡ ਅਫਸੋਸ? – ਮੈਨੂੰ ਖਾਣਾ ਪਕਾਉਣ ’ਚ ਬੜੀ ਦਿਲਚਸਪੀ ਸੀ, ਇਸ ਲਈ ਮੈਨੂੰ ਲੱਗਦਾ ਹੈ ਕਿ ਬੇਕਿੰਗ ਨਾਲ ਸੰਬੰਧਤ ਮੈਨੂੰ ਜ਼ਰੂਰ ਕਰਨਾ ਚਾਹੀਦਾ ਸੀ। ਮੈਨੂੰ ਬੇਕਿੰਗ ਬਹੁਤ ਪਸੰਦ ਹੈ। ਮੈਂ ਹੋਟਲ ਮੈਨੇਜਮੈਂਟ ਵਿੱਚ ਸ਼ੁਰੂਆਤੀ ਕੋਰਸ ਕੀਤਾ ਸੀ

Related posts

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !

admin

ਬੌਲੀਵੁੱਡ ਮੂਵੀ ਧੁਰੰਧਰ ਦੇ ਭਾਗ-2 ਨੇ ਕਮਾਈ ਦੇ ਪੱਖੋਂ ਨਵੇਂ ਰਿਕਾਰਡ ਕਾਇਮ ਕਰਨੇ ਸ਼ੁਰੂ ਕਰ ਦਿੱਤੇ !

admin

ਬਾਲੀਵੁੱਡ ਅਦਾਕਾਰਾ ਵਲੋਂ ਆਪਣੇ ਭਰਾ ਨੂੰ ਯੂਏਈ ਜੇਲ੍ਹ ‘ਚੋਂ ਰਿਹਾਅ ਕਰਾਉਣ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ !

admin