India

ਮਣੀਪੁਰ ’ਚ ਤਾਜ਼ਾ ਹਿੰਸਾ, ਗੋਲੀਬਾਰੀ ਵਿਚ 13 ਲੋਕਾਂ ਦੀ ਮੌਤ

ਇੰਫਾਲ – ਮਣੀਪੁਰ ਦੇ ਤੇਂਗਨੌਪਾਲ ਜ਼ਿਲ੍ਹੇ ’ਚ ਸੋਮਵਾਰ ਨੂੰ ਅੱਤਵਾਦੀਆਂ ਦੇ 2 ਸਮੂਹਾਂ ਵਿਚਾਲੇ ਗੋਲੀਬਾਰੀ ਹੋਈ। ਇਸ ਗੋਲੀਬਾਰੀ ’ਚ 13 ਲੋਕ ਮਾਰੇ ਗਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸੋਮਵਾਰ ਦੁਪਹਿਰ ਲੀਥੂ ਪਿੰਡ ’ਚ ਵਾਪਰੀ। ਪਹਾੜੀ ਜ਼ਿਲ੍ਹੇ ਦੇ ਇਕ ਅਧਿਕਾਰੀ ਨੇ ਕਿਹਾ,’’ਮਿਆਂਮਾਰ ਜਾ ਰਹੇ ਅੱਤਵਾਦੀਆਂ ਦੇ ਇਕ ਸਮੂਹ ’ਤੇ ਇਲਾਕੇ ’ਚ ਦਬਦਬਾ ਰੱਖਣ ਵਾਲੇ ਵਿਦਰੋਹੀਆਂ ਦੇ ਇਕ ਹੋਰ ਸਮੂਹ ਨੇ ਹਮਲਾ ਕੀਤਾ।’’ ਉਨ੍ਹਾਂ ਦੱਸਿਆ ਕਿ ਮੌਕੇ ’ਤੇ ਪਹੁੰਚੇ ਸੁਰੱਖਿਆ ਬਲਾਂ ਨੂੰ ਹੁਣ ਤੱਕ 13 ਲਾਸ਼ਾਂ ਮਿਲੀਆਂ ਹਨ, ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ

Related posts

ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ.

Bunty

History-sheeters ‘ਤੇ ਚਲਾ ਰਹੀ ਹੈ ਜੰਮੂ ਪੁਲਿਸ ਕਾਨੂੰਨ ਦਾ ਡੰਡਾ, ਪੀਐਸਏ ਲਗਾ ਕੇ ਭੇਜਿਆ ਜਾ ਰਿਹੈ ਜੇਲ੍ਹ

Bunty

ਭਾਰਤੀ ਮੂਲ ਦੇ ਪ੍ਰਭਾਕਰ ਰਾਘਵਨ ਬਣੇ ਗੂਗਲ ਦੇ ਨਵੇਂ ਚੀਫ ਟੈਕਨਾਲੋਜੀ ਅਫਸਰ

Bunty