India

ਮੇਰੀ ਕੋਈ ਕਿੰਨੀ ਵੀ ਬੇਇੱਜ਼ਤੀ ਕਰ ਲਵੇ ਮੈਂ ਖ਼ੂਨ ਦਾ ਘੁੱਟ ਭਰ ਲਵਾਂਗਾ ਪਰ ਅਹੁਦੇ ਦੀ ਮਰਿਆਦਾ ਉਲੰਘਣ ਨੂੰ ਬਰਦਾਸ਼ਤ ਨਹੀਂ ਕਰਾਂਗਾ: ਧਨਖੜ

ਨਵੀਂ ਦਿੱਲੀ – ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਅੱਜ ਕਿਹਾ ਕਿ ਕੋਈ ਉਨ੍ਹਾਂ ਦੀ ਕੋਈ ਕਿੰਨੀ ਵੀ ਬੇਇੱਜ਼ਤੀ ਕਰ ਲਵੇ, ਉਹ ‘ਖੂਨ ਦਾ ਘੁੱਟ ਭਰ ਲੈਣਗੇ ਪਰ ਉਹ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਕਿ ਕੋਈ ਉਪ ਰਾਸ਼ਟਰਪਤੀ ਦੇ ਅਹੁਦੇ ਦੀ ਮਰਿਆਦਾ ਦੀ ਉਲੰਘਣਾ ਕਰੇ। ਸੰਸਦ ਦੀ ਸੁਰੱਖਿਆ ’ਚ ਸੰਨ੍ਹ ਦੇ ਮੁੱਦੇ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਦੀ ਮੰਗ ਨੂੰ ਲੈ ਕੇ ਵਿਰੋਧੀ ਮੈਂਬਰਾਂ ਦੇ ਹੰਗਾਮੇ ਕਾਰਨ ਕਈ ਵਾਰ ਹੰਗਾਮੇ ਤੋਂ ਬਾਅਦ ਜਦੋਂ ਉਪਰਲੇ ਸਦਨ ਦੀ ਕਾਰਵਾਈ 11.45 ਵਜੇ ਮੁੜ ਸ਼ੁਰੂ ਹੋਈ ਤਾਂ ਕਾਂਗਰਸ ਦੇ ਦਿਗਵਿਜੇ ਸਿੰਘ ਨੇ ਮੁੜ ਵਿਰੋਧੀ ਧਿਰ ਦੀ ਮੰਗ ਨੂੰ ਦੁਹਰਾਇਆ। ਇਸ ’ਤੇ ਚੇਅਰਮੈਨ ਧਨਖੜ ਨੇ ਸੰਸਦ ਕੰਪਲੈਕਸ ’ਚ ਕੁਝ ਸੰਸਦ ਮੈਂਬਰਾਂ ਦੇ ‘ਮਾੜੇ ਵਿਵਹਾਰ’ ਦੀ ਘਟਨਾ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਦਿਗਵਿਜੈ ਸਿੰਘ ਨੂੰ ਇਸ ਗੱਲ ਦਾ ਅਹਿਸਾਸ ਵੀ ਨਹੀਂ ਹੈ ਕਿ ਉਨ੍ਹਾਂ ਨੂੰ ਕਿੰਨਾ ਦੁੱਖ ਹੋਇਆ ਹੈ।
ਧਨਖੜ ਦੀ ਨਕਲ ਲਾਹੇ ਜਾਣ ਤੋਂ
ਰਾਸ਼ਟਰਪਤੀ ਵੀ ਦੁਖੀ
ਰਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਹੈ ਕਿ ਸੰਸਦ ਕੰਪਲੈਕਸ ਵਿੱਚ ਜਿਸ ਤਰ੍ਹਾਂ ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਅਪਮਾਨ ਕੀਤਾ ਗਿਆ, ਉਸ ਤੋਂ ਉਹ ਬਹੁਤ ਦੁਖੀ ਹਨ। ਰਾਸ਼ਟਰਪਤੀ ਨੇ ਕਿਹਾ ਕਿ ਚੁਣੇ ਹੋਏ ਨੁਮਾਇੰਦੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਆਜ਼ਾਦ ਹਨ ਪਰ ਉਨ੍ਹਾਂ ਦਾ ਪ੍ਰਗਟਾਵਾ ਮਰਿਆਦਾ ਦੇ ਦਾਇਰੇ ਵਿੱਚ ਹੋਣਾ ਚਾਹੀਦਾ ਹੈ। ਰਾਸ਼ਟਰਪਤੀ ਦਾ ਇਹ ਬਿਆਨ ਤਿ੍ਰਣਮੂਲ ਕਾਂਗਰਸ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਵੱਲੋਂ ਸੰਸਦ ਮੈਂਬਰਾਂ ਦੀ ਮੁਅੱਤਲੀ ਵਿਰੁੱਧ ਮੰਗਲਵਾਰ ਨੂੰ ਸੰਸਦ ਦੀਆਂ ਪੌੜੀਆਂ ’ਤੇ ਵਿਰੋਧੀ ਮੈਂਬਰਾਂ ਦੇ ਪ੍ਰਦਰਸ਼ਨ ਦੌਰਾਨ ਧਨਖੜ ਦੀ ਨਕਲ ਲਾਹੇ ਜਾਣ ਤੋਂ ਇਕ ਦਿਨ ਬਾਅਦ ਆਇਆ ਹੈ।
ਮੋਦੀ ਨੇ ਉਪ ਰਾਸ਼ਟਰਪਤੀ ਨੂੰ ਫੋਨ ਕਰਕੇ ਕੁੱਝ ਸੰਸਦ ਮੈਂਬਰਾਂ ਦੇ ‘ਮਾੜੇ ਵਿਵਹਾਰ’ ’ਤੇ ਦੁੱਖ ਪ੍ਰਗਟਾਇਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਫੋਨ ਕੀਤਾ ਅਤੇ ਸੰਸਦ ਕੰਪਲੈਕਸ ਵਿਚ ਕੁਝ ਸੰਸਦ ਮੈਂਬਰਾਂ ਵਲੋਂ ‘ਗਲਤ ਵਿਵਹਾਰ’ ਕਰਦੇ ਹੋਏ ਉਨ੍ਹਾਂ ਦਾ ਮਜ਼ਾਕ ਉਡਾਉਣ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਉੱਪ ਰਾਸ਼ਟਰਪਤੀ ਸਕੱਤਰੇਤ ਵਲੋਂ ਸੋਸ਼ਲ ਮੀਡੀਆ ਪਲੇਟਫਾਰਮ ਮੰਚ ‘ਐਕਸ’ ’ਤੇ ਕੀਤੇ ਗਏ ਇਕ ਪੋਸਟ ਵਿਚ ਧਨਖੜ ਨੇ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਫ਼ੋਨ ਆਇਆ। ਉਨ੍ਹਾਂ ਨੇ ਕੁਝ ਮਾਨਯੋਗ ਸੰਸਦ ਮੈਂਬਰਾਂ ਵਲੋਂ ਕੱਲ੍ਹ,
ਉਹ ਵੀ ਪਵਿੱਤਰ ਸੰਸਦ ਕੰਪਲੈਕਸ ’ਚ ਕੀਤੀ ਗਈ ਡਰਾਮੇਬਾਜ਼ੀ ’ਤੇ ਬਹੁਤ ਦੁਖ਼ ਜ਼ਾਹਰ ਕੀਤਾ।’’ ਪੋਸਟ ਮੁਤਾਬਕ ਪ੍ਰਧਾਨ ਮੰਤਰੀ ਨੇ ਧਨਖੜ ਨੂੰ ਕਿਹਾ ਕਿ ਉਹ ਖੁਦ ਵੀ ਕਰੀਬ 20 ਸਾਲਾਂ ਤੋਂ ਅਜਿਹੇ ਅਪਮਾਨ ਦਾ ਸਾਹਮਣਾ ਕਰ ਰਹੇ ਹਨ ਅਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੈ। ਉਨ੍ਹਾਂ ਕਿਹਾ,’’ਪਰ ਭਾਰਤ ਦੇ ਉਪ ਰਾਸ਼ਟਰਪਤੀ ਵਰਗੇ ਸੰਵਿਧਾਨਕ ਅਹੁਦੇ ਨਾਲ ਅਜਿਹਾ ਹੋਣਾ ਮੰਦਭਾਗਾ ਹੈ, ਉਹ ਵੀ ਸੰਸਦ ਵਿਚ, ਮੰਦਭਾਗੀ ਹੈ। ਧਨਖੜ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਕੁਝ ਲੋਕਾਂ ਦੀਆਂ ਕਾਰਵਾਈਆਂ ਉਨ੍ਹਾਂ ਨੂੰ ਆਪਣਾ ਫਰਜ਼ ਨਿਭਾਉਣ ਅਤੇ ਸੰਵਿਧਾਨ ਵਿਚ ਦਰਜ ਸਿਧਾਂਤਾਂ ਨੂੰ ਬਣਾਏ ਰੱਖਣ ਤੋਂ ਨਹੀਂ ਰੋਕ ਸਕਦੀਆਂ।’’ ਉਨ੍ਹਾਂ ਕਿਹਾ,’’ਮੈਂ ਆਪਣੇ ਦਿਲ ਦੀ ਡੂੰਘਾਈ ਨਾਲ ਉਨ੍ਹਾਂ ਮੁੱਲਾਂ ਲਈ ਵਚਨਬੱਧ ਹਾਂ। ਕੋਈ ਵੀ ਅਪਮਾਨ ਮੈਨੂੰ ਆਪਣਾ ਰਸਤਾ ਬਦਲਣ ਲਈ ਮਜ਼ਬੂਰ ਨਹੀਂ ਕਰੇਗਾ।’’ ਸੰਸਦ ਦੀ ਸੁਰੱਖਿਆ ’ਚ ਸੇਂਧ ਦੀ ਘਟਨਾ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਦੀ ਮੰਗ ਨੂੰ ਲੈ ਕੇ ਹੰਗਾਮਾ ਕਰਨ ’ਤੇ ਦੋਹਾਂ ਸਦਨਾਂ ਤੋਂ 90 ਤੋਂ ਵੱਧ ਵਿਰੋਧੀ ਮੈਂਬਰਾਂ ਨੂੰ ਮੁਅੱਤਲ ਕੀਤੇ ਜਾਣ ਦੇ ਵਿਰੋਧ ’ਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ਸੰਸਦ ਕੰਪਲੈਕਸ ’ਚ ਪ੍ਰਦਰਸ਼ਨ ਕੀਤਾ ਅਤੇ ਸਦਨ ਦੀ ’ਮਾਕ ਕਾਰਵਾਈ’ ਦਾ ਆਯੋਜਨ ਕੀਤਾ ਸੀ। ਮੁਅੱਤਲ ਸੰਸਦ ਮੈਂਬਰਾਂ ਨੇ ਸੰਸਦ ਦੇ ਨਵੇਂ ਭਵਨ ਦੇ ਮਕਰ ਦੁਆਰ ’ਤੇ ਧਰਨਾ ਦਿੱਤਾ। ਇਸ ਦੌਰਾਨ ਤਿ੍ਰਣਮੂਲ ਕਾਂਗਰਸ ਦੇ ਲੋਕ ਸਭਾ ਮੈਂਬਰ ਕਲਿਆਣ ਬੈਨਰਜੀ ਨੇ ਰਾਜ ਸਭਾ ਦੇ ਸਪੀਕਰ ਅਤੇ ਲੋਕ ਸਭਾ ਦੇ ਸਪੀਕਰ ਵਲੋਂ, ਸਦਨਾਂ ਦੀ ਕਾਰਵਾਈ ਦਾ ਸੰਚਾਲਨ ਕੀਤੇ ਜਾਣ ਦੀ ਨਕਲ ਉਤਾਰੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਬੈਨਰਜੀ ਵਲੋਂ ਕਾਰਵਾਈ ਦੇ ਸੰਚਾਲਨ ਦੀ ਨਕਲ ਕੀਤੇ ਜਾਣ ਦਾ ਮੋਬਾਇਲ ਫ਼ੋਨ ਨਾਲ ਵੀਡੀਓ ਬਣਾਉਂਦੇ ਦੇਖੇ ਗਏ। ਰਾਜ ਸਭਾ ਦੀ ਸਪੀਕਰ ਧਨਖੜ ਨੇ ਉੱਪ ਰਾਸ਼ਟਰਪਤੀ ਅਤੇ ਲੋਕ ਸਭਾ ਸਪੀਕਰ ਦੀ ਨਕਲ ਉਤਾਰੇ ਜਾਣ ਦੀ ਘਟਨਾ ’ਤੇ ਮੰਗਲਵਾਰ ਨੂੰ ਡੂੰਘਾ ਇਤਰਾਜ਼ ਜਤਾਉਂਦੇ ਹੋਏ ਇਸ ਨੂੰ ਅਸਵੀਕਾਰਨਯੋਗ ਕਰਾਰ ਦਿੱਤਾ ਸੀ।
ਲੋਕ ਸਭਾ ਸਪੀਕਰ ਬਿਰਲਾ ਨੇ ਧਨਖੜ ਨਾਲ ਕੀਤੀ ਮੁਲਾਕਾਤ
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਬੁੱਧਵਾਰ ਨੂੰ ਰਾਜ ਸਭਾ ਦੇ ਸਪੀਕਰ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ ਅਤੇ ਕੁਝ ਸੰਸਦ ਮੈਂਬਰਾਂ ਵਲੋਂ ਉੱਪ ਰਾਸ਼ਟਰਪਤੀ ਦੇ ਸੰਵਿਧਾਨ ਅਹੁਦੇ ਦਾ ’ਅਪਮਾਨ ਕਰਨ’ ਨੂੰ ਲੈ ਕੇ ਆਪਣੀ ਚਿੰਤਾ ਪ੍ਰਗਟ ਕੀਤੀ। ਤਿ੍ਰਣਮੂਲ ਕਾਂਗਰਸ ਦੇ ਨੇਤਾ ਕਲਿਆਣ ਬੈਨਰਜੀ ਨੇ ਸੰਸਦ ਦੇ ਦੋਹਾਂ ਸਦਨਾਂ ਤੋਂ ਵਿਰੋਧੀ ਮੈਂਬਰਾਂ ਦੀ ਮੁਅੱਤਲੀ ਖ਼ਿਲਾਫ਼ ਮੰਗਲਵਾਰ ਨੂੰ ਸੰਸਦ ਦੀਆਂ ਪੌੜ੍ਹੀਆਂ ’ਤੇ ਵਿਰੋਧੀ ਧਿਰ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਧਨਖੜ ਦਾ ਮਜ਼ਾਕ ਉਡਾਇਆ ਸੀ। ਬਿਰਲਾ ਨੇ ਧਨਖੜ ਨਾਲ ਆਪਣੀ ਮੁਲਾਕਾਤ ਦੇ ਵੀਡੀਓ ਨੂੰ ਸੋਸ਼ਲ ਮੀਡੀਆ ਮੰਚ ’ਐਕਸ’ ’ਤੇ ਪੋਸਟ ਕੀਤਾ ਅਤੇ ਲਿਖਿਆ,’’ਸੰਸਦ ਕੰਪਲੈਕਸ ’ਚ ਕੁਝ ਮਾਨਯੋਗ ਸੰਸਦ ਮੈਂਬਰਾਂ ਵਲੋਂ ਉੱਪ ਰਾਸ਼ਟਰਪਤੀ ਦੇ ਸੰਵਿਧਾਨਕ ਅਹੁਦੇ ਦਾ ਅਪਮਾਨ ਅਤੇ ਮਜ਼ਾਕ ਬਣਾਉਣ ਦੇ ਮਾਮਲੇ ’ਚ ਉੱਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਪੀਕਰ ਨਾਲ ਮਿਲ ਕੇ ਡੂੰਘੀ ਚਿੰਤਾ ਅਤੇ ਦੁੱਖ ਪ੍ਰਗਟ ਕੀਤਾ।’’ ਉਨ੍ਹਾਂ ਕਿਹਾ,’’ਹੈਰਾਨ ਕਰਨ ਵਾਲੀ ਗੱਲ ਹੈ ਇਕ ਸੰਸਦ ਮੈਂਬਰ ਨੇ ਵੀਡੀਓਗ੍ਰਾਫ਼ੀ ਕਰ ਕੇ ਇਸ ਨਿੰਦਾਯੋਗ ਕੰਮ ਨੂੰ ਉਤਸ਼ਾਹ ਦਿੱਤਾ। ਇਹ ਗਿਰਾਵਟ ਦਾ ਨਵਾਂ ਪੱਧਰ ਹੈ ਅਤੇ ਲੋਕਤੰਤਰ ’ਚ ਵਿਸ਼ਵਾਸ ਰੱਖਣ ਵਾਲਾ ਕੋਈ ਵੀ ਵਿਅਕਤੀ ਇਸ ਦੀ ਕਦੇ ਸ਼ਲਾਘਾ ਨਹੀਂ ਕਰ ਸਕਦਾ।’’ ਲੋਕ ਸਭਾ ਤੋਂ ਮੰਗਲਵਾਰ ਨੂੰ ਵਿਰੋਧੀ ਧਿਰ ਦੇ 49 ਮੈਂਬਰਾਂ ਨੂੰ ਸਦਨ ’ਚ ਤਖ਼ਤੀ ਦਿਖਾਉਣ ਅਤੇ ਆਸਨ ਦੀ ਮਾਣਹਾਨੀ ਦੇ ਦੋਸ਼ ’ਚ ਮੁਅੱਤਲ ਕੀਤਾ ਗਿਆ ਅਤੇ ਦੋਹਾਂ ਸਦਨਾਂ ਦੇ ਹੁਣ ਤੱਕ ਕੁੱਲ 141 ਮੈਂਬਰਾਂ ਨੂੰ ਮੁਅੱਤਲ ਕੀਤਾ ਜਾ ਚੁੱਕਿਆ ਹੈ।

Related posts

ਯਾਤਰੀ ਪਰੇਸ਼ਾਨ : ਹਵਾਈ ਖੇਤਰ ਬੰਦ ਹੋਣ ਨਾਲ ਮਿਡਲ-ਈਸਟ ਬਾਕੀ ਦੁਨੀਆਂ ਨਾਲੋਂ ਕੱਟਿਆ ਗਿਆ

admin

ਅਸੀਂ ਸੁਰੱਖਿਅਤ ਹਾਂ ਤੇ ਹਾਲਾਤ ਠੀਕ ਹੋਣ ਦੀ ਉਡੀਕ ਕਰ ਰਹੇ ਹਾਂ – ਪੀਵੀ ਸਿੰਧੂ

admin

ਮਿਡਲ-ਈਸਟ ਤਣਾਅ : ਭਾਰਤੀਆਂ ਨੂੰ FRRO ਨਾਲ ਸੰਪਰਕ ਕਰਨ ਦੀ ਸਲਾਹ !

admin