India

ਮੇਰਾ ਕੁਸ਼ਤੀ ਨਾਲ ਕੋਈ ਲੈਣ-ਦੇਣ ਨਹੀਂ, ਮੈਂ ਇਸ ਤੋਂ ਸਾਰੇ ਸਬੰਧ ਤੋੜ ਲਏ ਨੇ: ਬ੍ਰਿਜ ਭੂਸ਼ਨ

ਨਵੀਂ ਦਿੱਲੀ – ਭਾਜਪਾ ਦੇ ਸੰਸਦ ਮੈਂਬਰ ਅਤੇ ਕੁਸ਼ਤੀ ਮਹਾਸੰਘ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੇ ਅੱਜ ਖੇਡ ਤੋਂ ਸਾਰੇ ਸਬੰਧ ਤੋੜ ਲਏ ਹਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਉਨ੍ਹਾਂ ਦੀ ਹੋਣ ਵਾਲੀ ਮੁਲਾਕਾਤ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪੱਤਰਕਾਰਾਂ ਅੱਗੇ ਉਸ ਨੇ ਪੁਸ਼ਟੀ ਕੀਤੀ ਕਿ ਉਸ ਨੇ ਖੇਡ ਨਾਲੋਂ ਸਾਰੇ ਸਬੰਧ ਤੋੜ ਲਏ ਹਨ ਅਤੇ ਖੇਡ ਨਾਲ ਸਬੰਧਤ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹੋਵੇਗਾ। ਉਸ ਨੇ ਕਿਹਾ,‘ਮੈ ਜੋ ਵੀ ਕਹਿਣਾ ਸੀ, ਮੈਂ ਕੱਲ੍ਹ ਹੀ ਕਿਹਾ। ਮੈਂ ਕੁਸ਼ਤੀ ਪ੍ਰਸ਼ਾਸਨ ਤੋਂ ਸੰਨਿਆਸ ਲੈ ਲਿਆ ਹੈ ਅਤੇ ਮੇਰਾ ਹੁਣ ਇਸ ਖੇਡ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜਿੱਥੋਂ ਤੱਕ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਦਾ ਸਵਾਲ ਹੈ, ਜੇ ਮੁਲਾਕਾਤ ਹੋਈ ਤਾਂ ਅਸੀਂ ਕੁਸ਼ਤੀ ਬਾਰੇ ਚਰਚਾ ਨਹੀਂ ਕਰਾਂਗੇ। ਨਵਾਂ ਪ੍ਰਧਾਨ ਸੰਜੈ ਸਿੰਘ ਆਪਣਾ ਕੰਮ ਕਰ ਰਿਹਾ ਹੈ ਤੇ ਮੈਂ ਆਪਣਾ ਕਰ ਰਿਹਾ ਹਾਂ। ਕੁਸ਼ਤੀ ਦਾ ਮੁੱਦਾ ਸਰਕਾਰ ਅਤੇ ਚੁਣੇ ਹੋਏ ਫੈਡਰੇਸ਼ਨ ਵਿਚਕਾਰ ਹੈ, ਮੇਰਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।’

Related posts

ਚਾਰਧਾਮ ਯਾਤਰਾ : ਹੁਣ ਤੱਕ 67 ਸ਼ਰਧਾਲੂਆਂ ਦੀ ਹੋਈ ਮੌਤ

Bunty

ਵਿਸ਼ਵ ਦੇ ਸਭ ਤੋਂ ਵੱਧ 20 ਪ੍ਰਦੂਸ਼ਿਤ ਸ਼ਹਿਰਾਂ ਵਿੱਚ 13 ਭਾਰਤ ਦੇ !

admin

ਮਹਾਰਾਸ਼ਟਰ ਚ (ਐੱਮਵੀਏ) ਦਾ ਸਫ਼ਾਇਆ ਉਸੇ ਤਰ੍ਹਾਂ ਹੋਵੇਗਾ ਜਿਵੇਂ ਹਰਿਆਣਾ ਚ ਕਾਂਗਰਸ ਦਾ ਹੋਇਆ : ਅਮਿਤ ਸ਼ਾਹ

Bunty