International

ਬ੍ਰਿਟੇਨ ’ਚ ਪੰਜਾਬੀ ਨੌਜਵਾਨ ਨੂੰ ਹੋਈ 6 ਸਾਲ ਦੀ ਸਜ਼ਾ, ਡਿਪੋਰਟ ਕਰ ਕੇ ਭੇਜਿਆ ਜਾਵੇਗਾ ਭਾਰਤ

ਲੰਡਨ – ਬ੍ਰਿਟੇਨ ਵਿੱਚ ਭਾਰਤੀ ਮੂਲ ਦੇ ਇੱਕ 28 ਸਾਲਾ ਨੌਜਵਾਨ ਨੂੰ ਸ਼ੌਪਿੰਗ ਸੈਂਟਰ ਦੀ ਕਾਰ ਪਾਰਕਿੰਗ ਵਿੱਚ ਆਪਣੀ ਅਲੱਗ ਰਹਿ ਰਹੀ ਪਤਨੀ ’ਤੇ ਹਮਲਾ ਕਰਨ ਦੇ ਦੋਸ਼ ਵਿੱਚ 6 ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਸ ਨੂੰ ਭਾਰਤ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਮੁਲਜ਼ਮ ਦੀ ਪਛਾਣ ਵਰਿੰਦਰ ਸਿੰਘ ਵਜੋਂ ਹੋਈ ਹੈ।
ਬ੍ਰੈਡਫ਼ੋਰਡ ਦੇ ਬ੍ਰੌਡਵੇ ਸ਼ਾਪਿੰਗ ਸੈਂਟਰ ਕੰਪਲੈਕਸ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਤਸਵੀਰਾਂ ਵਿੱਚ ਉਹ ਆਪਣੀ ਪਤਨੀ ਦਾ ਗਲਾ ਘੁੱਟਦਾ ਦਿਖਾਈ ਦੇ ਰਿਹਾ ਹੈ। ਇਸ ਘਟਨਾ ਤੋਂ ਬਾਅਦ ਔਰਤ ਬੇਹੋਸ਼ ਹੋ ਗਈ ਸੀ।
‘ਟੈਲੀਗ੍ਰਾਫ਼ ਐਂਡ ਆਰਗਸ’ ਅਖ਼ਬਾਰ ਵਿੱਚ ਸਥਾਨਕ ਅਦਾਲਤ ਦੀ ਰਿਪੋਰਟ ਅਨੁਸਾਰ, ਕਾਰ ਪਾਰਕਿੰਗ ਤੋਂ ਬਾਹਰ ਨਿਕਲਣ ਦੀ ਇੱਕ ਹੋਰ ਕਲਿੱਪ ਵਿੱਚ ਪੀੜਤਾ ਕਿਸੇ ਤਰ੍ਹਾਂ ਵਾਹਨ ਦੇ ਪਿਛਲੇ ਦਰਵਾਜ਼ੇ ਤੋਂ ਬਾਹਰ ਨਿਕਲਦੀ ਦਿਖਾਈ ਦਿੱਤੀ, ਜਿਸ ਤੋਂ ਬਾਅਦ ਵਰਿੰਦਰ ਸਿੰਘ ਨੇ ਜਾਣਬੁੱਝ ਕੇ ਉਸ ਉਪਰ ਗੱਡੀ ਵੀ ਚੜਾ ਦਿੱਤੀ।

Related posts

ਕਮਲਾ ਹੈਰਿਸ ਨੇ ਇਜ਼ਰਾਈਲ ਨੂੰ ਸੰਜਮ ਵਰਤਣ ਦੀ ਕੀਤੀ ਅਪੀਲ

Bunty

ਬਰਤਾਨੀਆ ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ

Bunty

ਭਾਰਤ ਨੂੰ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਨੂੰ ਐਕੁਆਇਰ ਕਰਨ ਦੀ ਪ੍ਰਕਿਰਿਆ ਦੇ ਨੁਕਸਾਨ ਦੱਸੇਗਾ ਅਮਰੀਕਾ

Bunty