International

ਇਟਲੀ ਪੁਲੀਸ ਦੀ ਵੱਡੀ ਕਾਰਵਾਈ : ਨਿੱਜੀ ਵਾਹਨਾਂ ਨੂੰ ਟੈਕਸੀ ਦੇ ਰੂਪ ’ਚ ਵਰਤਣ ਵਾਲਿਆਂ ਨੂੰ ਭਾਰੀ ਜੁਰਮਾਨੇ

ਮਿਲਾਨ/ਰੋਮ  – ਉੱਤਰੀ ਇਟਲੀ ਦੇ ਪੁਲੀਸ ਪ੍ਰਸ਼ਾਸਨ ਵਲੋਂ ਮਿਲਾਨ ਏਅਰਪੋਰਟ ’ਤੇ ਇੱਕ ਵੱਡੀ ਕਾਰਵਾਈ ਕਰਦਿਆਂ ਨਿੱਜੀ ਵਾਹਨਾਂ ਨੂੰ ਟੈਕਸੀ ਦੇ ਰੂਪ ਵਰਤਣ ਵਾਲੇ 31 ਵਾਹਨਾਂ ਸਮੇਤ 12 ਲੋਕਾਂ ਨੂੰ 89 ਹਜ਼ਾਰ ਯੂਰੋ (ਜੋ ਭਾਰਤੀ ਕਰੰਸੀ ਮੁਤਾਬਕ 90 ਲੱਖ ਰੁਪਏ ਬਣਦੇ ਹਨ) ਦੇ ਭਾਰੀ ਜੁਰਮਾਨੇ ਕੀਤੇ ਗਏ ਹਨ। ਪੁਲੀਸ ਪ੍ਰਸ਼ਾਸਨ ਦੀ ਇਸ ਕਾਰਵਾਈ ਤੋਂ ਲੋਕ ਪੂਰੀ ਤਰ੍ਹਾਂ ਹੈਰਾਨ ਹਨ ਕਿ ਕਿਸ ਤਰ੍ਹਾਂ ਇਟਲੀ ਦੇ ਹਵਾਈ ਅੱਡਿਆਂ ’ਤੇ ਸਰਕਾਰ ਨੂੰ ਟੈਕਸ ਦਿੱਤੇ ਬਿਨਾਂ ਲੋਕ ਆਪਣੇ ਨਿੱਜੀ ਵਾਹਨਾਂ ਨੂੰ ਟੈਕਸੀ ਦੇ ਰੂਪ ਵਿੱਚ ਵਰਤ ਕੇ ਇਟਲੀ ਸਰਕਾਰ ਨੂੰ ਲੱਖਾਂ ਯੂਰੋ ਦਾ ਚੂਨਾ ਲਾ ਰਹੇ ਹਨ।
ਜ਼ਿਕਰਯੋਗ ਹੈ ਕਿ ਸਥਾਨਕ ਪੁਲੀਸ ਪਿਛਲੇ ਕੱੁਝ ਸਮੇਂ ਤੋਂ ਆਰੰਭ ਕੀਤੇ ਇੱਕ ਵਿਸ਼ੇਸ਼ ਆਪ੍ਰੇਸ਼ਨ ਰਾਹੀਂ ਹਵਾਈ ਅੱਡੇ ਦੇ ਨੇੜੇ-ਤੇੜੇ ਘੁੰਮ ਰਹੀਆਂ ਇਨ੍ਹਾਂ ਕਾਰਾਂ ’ਤੇ ਨਜ਼ਰ ਰੱਖੀ ਜਾ ਰਹੀ ਸੀ, ਜਿਨ੍ਹਾਂ ਨੂੰ ਅਕਸਰ ਮਿਲਾਨ ਦੇ ਮਾਲਪੈਂਸਾ ਹਵਾਈ ਅੱਡੇ ਦੇ ਨੇੜੇ ਵੇਖਿਆ ਜਾਂਦਾ ਸੀ।
ਪੁਲੀਸ ਮੁਤਾਬਕ ਮੁਲਜ਼ਮ ਮਿਲਾਨ ਆਉਣ ਵਾਲੀਆਂ ਸਵਾਰੀਆਂ ਨੂੰ ਨਜ਼ਦੀਕੀ ਰਿਸ਼ਤੇਦਾਰ ਦੱਸ ਕੇ ਪ੍ਰਸ਼ਾਸਨ ਦੇ ਅੱਖੀਂ ਘੱਟਾ ਪਾ ਮੰਜ਼ਿਲ ਤਕ ਪਹੁੰਚਾ ਪੈਸੇ ਕਮਾ ਰਹੇ ਸਨ ਤੇ ਗਲਤ ਤਰੀਕੇ ਸਵਾਰੀਆਂ ਦੀ ਢੋਆ-ਢੁਆਈ ਕਰਦੇ ਹਨ । ਪੁਲੀਸ ਪ੍ਰਸ਼ਾਸਨ ਵੱਲੋਂ ਕੀਤੀ ਕਾਰਵਾਈ ਦੌਰਾਨ ਜਿੱਥੇ 89 ਹਜ਼ਾਰ ਯੂਰੋ ਦੇ ਕਰੀਬ ਵੱਡੇ ਜੁਰਮਾਨੇ ਕੀਤੇ ਗਏ ਹਨ। ਉੱਥੇ ਫ਼ੜੇ ਗਏ ਨਿੱਜੀ ਵਾਹਨਾਂ ਨੂੰ 2 ਤੋਂ 8 ਮਹੀਨਿਆਂ ਤਕ ਜ਼ਬਤ ਕਰ ਕੇ ਅਦਾਲਤੀ ਕਾਰਵਾਈ ਕੀਤੀ ਗਈ ਹੈ। ਮਾਮਲੇ ਦੀ ਸਾਰੀ ਸੱਚਾਈ ਜਾਣਨ ਲਈ ਪੁਲੀਸ ਵਲੋਂ ਕਾਰ ਚਾਲਕਾਂ ਅਤੇ ਸਵਾਰੀਆਂ ਤੋਂ ਅਲੱਗ-ਅਲੱਗ ਤਰੀਕੇ ਤੇ ਪੁੱਛਗਿੱਛ ਵੀ ਕੀਤੀ ਗਈ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਸਵਾਰੀਆਂ ਨੇ ਪੁਲੀਸ ਪ੍ਰਸ਼ਾਸਨ ਨੂੰ ਗਲਤ ਜਾਣਕਾਰੀ ਦਿੱਤੀ ਉਨ੍ਹਾਂ ’ਤੇ ਵੀ ਕੇਸ ਦਰਜ ਹੋ ਸਕਦੇ ਹਨ।

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin

ਡਰੋਨ ਹਮਲੇ ਤੋਂ ਬਾਅਦ ਯੂਏਈ ਦੇ ਫੁਜੈਰਾਹ ਆਇਲ ਇੰਡਸਟਰੀ ਏਰੀਆ ਵਿੱਚ ਲੱਗੀ ਅੱਗ

admin