India

ਆਦਿਤਿਆ ਐੱਲ-1 ਆਪਣੀ ਆਖ਼ਰੀ ਮੰਜ਼ਿਲ ਵਿਚ ਪਹੁੰਚਿਆ, ਇਕ ਹੋਰ ਸ਼ਾਨਦਾਰ ਉਪਲੱਬਧੀ : ਪੀਐ ਮੋਦੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਸੂਰਜ ਦਾ ਅਧਿਐਨ ਕਰਨ ਲਈ ਦੇਸ਼ ਦਾ ਪਹਿਲਾ ਪੁਲਾੜ ਆਧਾਰਤ ਮਿਸ਼ਨ ’ਆਦਿਤਿਆ ਐੱਲ1’ ਯਾਨ ਆਪਣੀ ਆਖ਼ਰੀ ਮੰਜ਼ਿਲ ਤੱਕ ਪਹੁੰਚ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਦੇ ਨਾਲ ਹੀ ਭਾਰਤ ਨੇ ਇਕ ਹੋਰ ਸ਼ਾਨਦਾਰ ਉਪਲੱਬਧੀ ਹਾਸਲ ਕਰ ਲਈ। ਯਾਨ ਨੂੰ ਧਰਤੀ ਤੋਂ ਲਗਭਗ 15 ਲੱਖ ਕਿਲੋਮੀਟਰ ਦੂਰ ਸੂਰਜ-ਧਰਤੀ ਪ੍ਰਣਾਲੀ ਦੇ ’ਲੈਗ੍ਰੇਂਜ ਪੁਆਇੰਟ1’ (ਐੱਲ1) ਦੇ ਨੇੜੇ-ਤੇੜੇ ਇਕ ਪ੍ਰਭਾਮੰਡਲ ਜਮਾਤ ’ਚ ਸਥਾਪਤ ਕੀਤਾ ਗਿਾ ਹੈ।
ਪੀ.ਐੱਮ. ਮੋਦੀ ਨੇ ’ਐਕਸ’ ’ਤੇ ਇਕ ਪੋਸਟ ’ਚ ਕਿਹਾ,’’ਭਾਰਤ ਦਾ ਪਹਿਲਾ ਸੌਰ ਖੋਜ ਸੈਟੇਲਾਈਟ ਆਦਿਤਿਆ-ਐੱਲ1 ਆਪਣੀ ਮੰਜ਼ਿਲ ਤੱਕ ਪਹੁੰਚ ਗਿਆ। ਇਹ ਸਭ ਤੋਂ ਜਟਿਲ ਅਤੇ ਕਠਿਨ ਪੁਲਾੜ ਮਿਸ਼ਨਾਂ ’ਚੋਂ ਇਕ ਨੂੰ ਸਾਕਾਰ ਕਰਨ ’ਚ ਸਾਡੇ ਵਿਗਿਆਨੀਆਂ ਦੇ ਸਮਰਪਣ ਦਾ ਸਬੂਤ ਹੈ।’’ ਉਨ੍ਹਾਂ ਕਿਹਾ,’’ਮੈਂ ਇਸ ਅਸਾਧਾਰਣ ਉਪਲੱਬਧੀ ਦੀ ਸ਼ਲਾਘਾ ਕਰਦੇ ਹੋਏ ਰਾਸ਼ਟਰ ਨਾਲ ਹਾਂ। ਅਸੀਂ ਮਨੁੱਖਤਾ ਦੀ ਭਲਾਈ ਲਈ ਵਿਗਿਆਨ ਦੀਆਂ ਨਵੀਆਂ ਹੱਦਾਂ ਪਾਰ ਕਰਦੇ ਰਹਾਂਗੇ।’’ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕਿਹਾ ਸੀ ਕਿ ਆਦਿਤਿਆ ਐੱਲ-1 ਸ਼ਨੀਵਾਰ ਨੂੰ ਦੁਪਹਿਰ 4 ਵਜੇ ਐੱਲ1 ਪੁਆਇੰਟ ’ਤੇ ਪਹੁੰਚੇਗਾ। ਐੱਲ1 ਪੁਆਇੰਟ ਧਰਤੀ ਤੋਂ ਲਗਭਗ 15 ਲੱਖ ਕਿਲੋਮੀਟਰ ਦੂਰ ਹੈ ਅਤੇ ਇਸ ਸਥਾਨ ਤੋਂ ਸੂਰਜ ਦੀ ਦੂਰੀ ਵੀ 15 ਲੱਖ ਕਿਲੋਮੀਟਰ ਹੀ ਹੈ।

Related posts

ਵਿਧਾਨ ਸਭਾ ਚੋਣਾਂ-2024 ਹਰਿਆਣਾ ਦੇ ਨਤੀਜਿਆਂ ਦਾ ਮਹਾਰਾਸ਼ਟਰ ’ਤੇ ਕੋਈ ਅਸਰ ਨਹੀਂ ਪਵੇਗਾ ਅਸਰ : ਰਮੇਸ਼ ਚੇਨੀਥਲਾ

Bunty

ਪੁਲਾੜ ਤਕ ਰੂਸ-ਯੂਕਰੇਨ ਜੰਗ ਵਿਚਾਲੇ ਜੰਗ ਦੀਆਂ ਲਪਟਾਂ

Bunty

ਨਕਵੀ ਤੇ ਆਰਸੀਪੀ ਸਿੰਘ ਦਾ ਮੰਤਰੀ ਅਹੁਦੇ ਤੋਂ ਅਸਤੀਫ਼ਾ, ਰਾਜ ਸਭਾ ਦਾ ਕਾਰਜਕਾਲ ਪੂਰਾ ਹੋਣ ਤੋਂ ਇਕ ਦਿਨ ਪਹਿਲਾਂ ਅਹੁਦਾ ਛੱਡਿਆ

Bunty