India

ਖ਼ਰਾਬ ਮੌਸਮ ਕਾਰਨ ਜੇ.ਪੀ. ਨੱਢਾ ਦਾ ਜੰਮੂ ਦੌਰਾ ਰੱਦ

ਜੰਮੂ – ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜੇ.ਪੀ. ਨੱਢਾ ਦਾ ਐਤਵਾਰ ਨੂੰ ਜੰਮੂ ਦਾ ਤੈਅ ਦੌਰਾਨ ’ਖ਼ਰਾਬ ਮੌਸਮ’ ਕਾਰਨ ਰੱਦ ਕਰ ਦਿੱਤਾ ਗਿਆ। ਭਾਜਪਾ ਦੀ ਜੰਮੂ ਕਸ਼ਮੀਰ ਇਕਾਈ ਦੇ ਮੁਖੀ ਰਵਿੰਦਰ ਰੈਨਾ ਨੇ ਖ਼ਰਾਬ ਦ੍ਰਿਸ਼ਤਾ ਕਾਰਨ ਜੰਮੂ ਹਵਾਈ ਅੱਡੇ ’ਤੇ ਨੱਢਾ ਦੀ ਉਡਾਣ ਦੇ ਉਤਰਨ ’ਚ ਅਸਫ਼ਲ ਰਹਿਣ ਤੋਂ ਬਾਅਦ ਉਨ੍ਹਾਂ ਦਾ ਜੰਮੂ ਦੌਰਾ ਰੱਦ ਹੋਣ ਦੀ ਪੁਸ਼ਟੀ ਕੀਤੀ। ਨੱਢਾ ਇਕ ਦਿਨਾ ਦੌਰੇ ’ਤੇ ਜੰਮੂ ਪਹੁੰਚਣ ਵਾਲੇ ਸਨ। ਉਹ ਇੱਥੇ ਇਤਿਹਾਸਕ ਰਘੁਨਾਥ ਮੰਦਰ ’ਚ ਪੂਜਾ ਕਰਨ ਤੋਂ ਬਾਅਦ ਪਾਰਟੀ ਦੇ ਨੇਤਾਵਾਂ ਨਾਲ ਅਗਲੀਆਂ ਲੋਕ ਸਭਾ ਚੋਣਾਂ ਲਈ ਰਣਨੀਤੀ ’ਤੇ ਚਰਚਾ ਕਰਨ ਵਾਲੇ ਸਨ। ਹਵਾਈ ਅੱਡੇ ’ਤੇ ਮੌਜੂਦ ਰੈਨਾ ਨੇ ਦੱਸਿਆ,’’ਹਵਾਈ ਅੱਡੇ ’ਤੇ ਖ਼ਰਾਬ ਦ੍ਰਿਸ਼ਤਾ ਕਾਰਨ ਭਾਜਪਾ ਪ੍ਰਧਾਨ ਨੂੰ ਜੰਮੂ ਦੌਰਾ ਰੱਦ ਕਰਨਾ ਪਿਆ। ਹਾਲਾਂਕਿ ਉਹ ਜਲਦ ਹੀ ਡਿਜੀਟਲ ਮਾਧਿਅਮ ਨਾਲ ਸੀਨੀਅਰ ਨੇਤਾਵਾਂ ਨਾਲ ਬੈਠਕ ਕਰਨਗੇ।’’ ਰੈਨਾ ਨੇ ਰਘੁਨਾਥ ਮੰਦਰ ’ਚ ਵੀ ਜਾ ਕੇ ਇੰਤਜ਼ਾਰ ਕਰ ਰਹੇ ਵਰਕਰਾਂ ਨੂੰ ਨੱਢਾ ਦਾ ਦੌਰਾ ਰੱਦ ਹੋਣ ਦੀ ਜਾਣਕਾਰੀ ਦਿੱਤੀ।

Related posts

ਸਨਸਨੀਖੇਜ਼ ਕਤਲ ‘ਚ ਏ.ਕੇ.-47 ਦੀ ਵਰਤੋਂ ਤੇ ਮੈਗਜ਼ੀਨ ਖਾਲੀ ਕਰਨ ਦੀ ਇਸ ਤਰ੍ਹਾਂ ਹੋਈ ਸ਼ੁਰੂਆਤ

Bunty

31 ਦਸੰਬਰ ਤਕ ਥੀਸਸ ਜਮ੍ਹਾਂ ਕਰਵਾ ਸਕਣਗੇ ਐੱਮਫਿਲ, ਪੀਐੱਚਡੀ ਦੇ ਵਿਦਿਆਰਥੀ

Bunty

ਭਾਰਤੀ ਫੌਜ ਨੇ ਚੀਨ ਸਰਹੱਦ ਨਾਲ ਲੱਗਦੇ ਸਿਲੀਗੁੜੀ ਕੋਰੀਡੋਰ ਨੇੜੇ ਕੀਤਾ ਫੌਜੀ ਅਭਿਆਸ, 600 ਜਵਾਨਾਂ ਨੇ ਲਿਆ ਹਿੱਸਾ

Bunty