International

ਇਟਲੀ ’ਚ ਪਾਇਲਟ ਬਣਿਆ ਪੰਜਾਬੀ

ਮਿਲਟਨ –  ਹੁਸ਼ਿਆਰਪੁਰ ਦੇ ਨਾਲ ਸਬੰਧਤ ਪੰਜਾਬੀ ਨੌਜਵਾਨ ਸਰਤਾਜ ਸਿੰਘ ਨੇ ਸਖ਼ਤ ਮਿਹਨਤ ਦੇ ਬਲਬੂਤੇ ਵਿਦੇਸ਼ ਦੀ ਧਰਤੀ ’ਤੇ ਵੱਡੀ ਉਪਲਬਧੀ ਹਾਸਿਲ ਕਰਦਿਆਂ ਇਟਲੀ ’ਚ ਪਾਇਲਟ ਬਣਨ ਦਾ ਸੁਪਨਾ ਸਾਕਾਰ ਕੀਤਾ ਹੈ। ਰੋਮ ਵਿਖੇ ਫ਼ਲਾਈਟ ਟ੍ਰੈਨਿਗ ਸੈਂਟਰ ਤੋਂ ਚਾਰ ਸਾਲਾ ਕੋਰਸ ਪੂਰਾ ਕਰਨ ਉਪਰੰਤ ਹੁਣ ਇਸ ਨੌਜਵਾਨ ਨੇ ਵੱਕਾਰੀ ਰੌਇਨ ਏਅਰਲਾਇਨਜ਼ ’ਚ ਬਤੌਰ ਪਾਇਲਟ ਦੀ ਨੌਕਰੀ ਹਾਸਿਲ ਕਰਕੇ ਮਾਪਿਆਂ ਦੇ ਨਾਲ-ਨਾਲ ਪੂਰੇ ਭਾਰਤ ਦਾ ਨਾਂ ਚਮਕਾਇਆ ਹੈ।
ਸਰਤਾਜ ਸਿੰਘ ਆਪਣੇ ਪਿਤਾ ਅਕਬਾਲ ਸਿੰਘ ਸੈਣੀ ਅਤੇ ਮਾਤਾ ਮਨਜੀਤ ਕੌਰ ਨਾਲ 4 ਸਾਲ ਦੀ ਉਮਰ ’ਚ ਇਟਲੀ ਪਹੁੰਚਿਆ ਸੀ। ਇਹ ਪਰਿਵਾਰ ਸੈਂਟਰਲ ਇਟਲੀ ਦੇ ਤੈਰਨੀ ਸ਼ਹਿਰ ’ਚ ਰਹਿ ਰਿਹਾ ਹੈ। ਸਰਤਾਜ ਸਿੰਘ ਦੀ ਪੜ੍ਹਾਈ ਪ੍ਰਤੀ ਲਗਨ ਨੂੰ ਦੇਖਦਿਆਂ ਉਸ ਦੇ ਮਾਤਾ-ਪਿਤਾ ਨੇ ਦਿਨ-ਰਾਤ ਇੱਕ ਕਰ ਕੇ ਆਪਣੇ ਹੋਣਹਾਰ ਸਪੁੱਤਰ ਨੂੰ ਪੜ੍ਹਾਉਨ ’ਚ ਕੋਈ ਕਸਰ ਨਹੀ ਛੱਡੀ। ਨਤੀਜੇ ਵਜੋਂ ਅੱਜ ਸਰਤਾਜ ਨੇ ਇਸ ਵੱਡੀ ਪ੍ਰਾਪਤੀ ਨੂੰ ਸੰਭਵ ਕਰ ਦਿਖਾਇਆ ਹੈ ਅਤੇ ਭਵਿੱਖ ’ਚ ਉਹ ਕਪਤਾਨ ਦੀ ਪਦਵੀ ’ਤੇ ਪਹੁੰਚਣ ਲਈ ਨਿਰੰਤਰ ਮਿਹਨਤ ਤੇ ਅਭਿਆਸ ਤੇ ਹੋਰ ਪੜ੍ਹਾਈ ਵੀ ਕਰ ਰਿਹਾ ਹੈ।ਵਿਦੇਸ਼ੀ ਧਰਤੀ ’ਤੇ ਭਾਰਤੀ ਮੂਲ ਦੇ ਵਿਦਿਆਰਥੀਆਂ ਵਲੋਂ ਕੀਤੀ ਜਾ ਰਹੀ ਮਿਹਨਤ ਰੰਗ ਲਿਆ ਰਹੀ ਹੈ। ਇਟਲੀ ਵਰਗੇ ਦੇਸ਼ਾਂ ’ਚ ਕਾਮਯਾਬ ਹੋਣਾ ਅਤੇ ਸਥਾਨਕ ਵਿਦਿਆਰਥੀਆਂ ਨੂੰ ਪਹਿਛਾੜ ਕਿ ਉਚ ਅਹੁੱਦਿਆਂ ’ਤੇ ਬਿਰਾਜਮਾਨ ਹੋਣਾ ਆਪਣੇ ਆਪ ’ਚ ਮਾਣ ਵਾਲੀ ਗੱਲ ਹੈ।

Related posts

ਡੰਕੀ ਰੂਟ : ਮਨੁੱਖੀ ਤਸਕਰਾਂ ਦੁਆਰਾ ਨੌਜਵਾਨਾਂ ਦੇ ਗੈਰ-ਕਾਨੂੰਨੀ ਪ੍ਰਵਾਸ ਲਈ ਵਰਤੇ ਜਾਂਦੇ ਅਣ-ਅਧਿਕਾਰਤ ਖਤਰਨਾਕ ਰਸਤੇ !

admin

ਈਰਾਨ-ਅਮਰੀਕਾ ਦੀ ਜੇਨੇਵਾ ‘ਚ ਦੂਜੇ ਦੌਰ ਦੀ ਗੱਲਬਾਤ ਬੇ-ਸਿੱਟਾ ਰਹੀ !

admin

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

admin