India

ਰਾਹੁਲ ਗਾਂਧੀ ‘ਭਾਰਤ ਜੋੜੋ ਨਿਆਏ ਯਾਤਰਾ’ ਮੁੜ ਸ਼ੁਰੂ ਕਰਨ ਲਈ ਪੱਛਮੀ ਬੰਗਾਲ ਪੁੱਜੇ

ਸਿਲੀਗੁੜੀ – ਕਾਂਗਰਸ ਆਗੂ ਰਾਹੁਲ ਗਾਂਧੀ ‘ਭਾਰਤ ਜੋੜੋ ਨਿਆਏ ਯਾਤਰਾ’ ਵਿਚ ਸ਼ਾਮਲ ਹੋਣ ਲਈ ਅੱਜ ਸਵੇਰੇ ਪੱਛਮੀ ਬੰਗਾਲ ਪੁੱਜ ਗਏ ਹਨ। ਦੋ ਦਿਨਾਂ ਦੀ ਬ੍ਰੇਕ ਮਗਰੋਂ ਯਾਤਰਾ ਅੱਜ ਮੁੜ ਸ਼ੁਰੂ ਹੋ ਗਈ। ਸਿਲੀਗੁੜੀ ਦੇ ਬਾਗਡੋਗਰਾ ਹਵਾਈ ਅੱਡੇ ’ਤੇ ਪੁੱਜੇ ਗਾਂਧੀ ਦਾ ਪੱਛਮੀ ਬੰਗਾਲ ਕਾਂਗਰਸ ਦੇ ਪ੍ਰਧਾਨ ਅਧੀਰ ਰੰਜਨ ਚੌਧਰੀ ਨੇ ਸਵਾਗਤ ਕੀਤਾ। ਗਾਂਧੀ ਸਿਲੀਗੁੜੀ ਤੋਂ ਜਲਪਾਇਗੁੜੀ ਜ਼ਿਲ੍ਹਾ ਜਾਣਗੇ, ਜਿੱਥੋਂ ਬਾਅਦ ਦੁਪਹਿਰ ਯਾਤਰਾ ਸ਼ੁਰੂ ਹੋਵੇਗੀ। ਗਣਤੰਤਰ ਦਿਵਸ ਕਰਕੇ ਯਾਤਰਾ ਵਿਚ ਦੋ ਦਿਨਾਂ ਦੀ ਬ੍ਰੇਕ ਦਿੱਤੀ ਗਈ ਸੀ।

Related posts

ਗੌਤਮ ਅਡਾਨੀ ਨੇ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਏਸ਼ੀਆ ਦੇ ਸਭ ਤੋਂ ਵੱਧ ਅਮੀਰ ਬਣੇ

admin

‘ਅਨਲੌਕਿੰਗ ਏ 200 ਬਿਲੀਅਨ ਡਾਲਰ ਓਪਰਚਿਊਨਿਟੀ: ਇਲੈਕਟ੍ਰਿਕ ਵਹੀਕਲਜ਼ ਇਨ ਇੰਡੀਆ’

admin

STF ਨੇ ‘ਨੇਤਾਜੀ’ ਨੂੰ ਕੀਤਾ ਗ੍ਰਿਫਤਾਰ, ਪਲਾਸਟਿਕ ਸਰਜਰੀ ਕਰਵਾ ਕੇ ਬਦਲਿਆ ਰੂਪ

Bunty