India

ਫੋਰਬਸ ਨੇ ਜਾਰੀ ਕੀਤੀ ਅਮੀਰਾਂ ਦੀ ਸੂਚੀ, 200 ਭਾਰਤੀਆਂ ਦੇ ਨਾਂ ਸ਼ਾਮਲ

ਨਵੀਂ ਦਿੱਲੀ – ਫੋਰਬਸ ਦੀ ਦੁਨੀਆਂ ਦੇ ਅਰਬਪਤੀਆਂ ਦੀ 2024 ਦੀ ਸੂਚੀ ਵਿਚ ਇਸ ਵਾਰ 200 ਭਾਰਤੀਆਂ ਦੇ ਨਾਂ ਸ਼ਾਮਲ ਹਨ। ਪਿਛਲੇ ਸਾਲ ਇਸ ਵਿੱਚ 169 ਭਾਰਤੀਆਂ ਦੇ ਨਾਂ ਸ਼ਾਮਲ ਸਨ। ਇਨ੍ਹਾਂ ਭਾਰਤੀਆਂ ਦੀ ਕੁੱਲ ਸੰਪਤੀ 954 ਅਰਬ ਡਾਲਰ ਹੈ, ਜੋ ਪਿਛਲੇ ਸਾਲ ਦੇ 675 ਅਰਬ ਡਾਲਰ ਦੇ ਮੁਕਾਬਲੇ 41 ਫ਼ੀਸਦੀ ਜ਼ਿਆਦਾ ਹੈ। ਸੂਚੀ ਵਿੱਚ ਸਭ ਤੋਂ ਅੱਗੇ ਮੁਕੇਸ਼ ਅੰਬਾਨੀ ਦਾ ਨਾਂ ; ਫੋਰਬਸ ਦੀ ਭਾਰਤੀ ਅਰਬਪਤੀਆਂ ਦੀ ਸੂਚੀ ਵਿੱਚ ਸਭ ਤੋਂ ਸਿਖਰ ‘’ਤੇ ਮੁਕੇਸ਼ ਅੰਬਾਨੀ ਦਾ ਨਾਮ ਹੈ, ਜਿਨ੍ਹਾਂ ਦੀ ਕੁੱਲ ਜਾਇਦਾਦ 83 ਅਰਬ ਤੋਂ ਵੱਧ ਕੇ 116 ਅਰਬ ਡਾਲਰ ਹੋ ਗਈ। ਇਸ ਨਾਲ ਉਹ 100 ਅਰਬ ਡਾਲਰ ਦੇ ਕਲੱਬ ਵਿੱਚ ਦਾਖਲ ਹੋਣ ਵਾਲੇ ਪਹਿਲੇ ਏਸ਼ੀਆਈ ਬਣ ਗਏ ਹਨ। ਮੁਕੇਸ਼ ਅੰਬਾਨੀ ਨੇ ਦੁਨੀਆ ਦੇ ਨੌਵੇਂ ਸਭ ਤੋਂ ਅਮੀਰ ਵਿਅਕਤੀ ਵਜੋਂ ਆਪਣਾ ਸਥਾਨ ਬਰਕਰਾਰ ਰੱਖਿਆ ਅਤੇ ਭਾਰਤ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ।
ਦੂਜੇ ਸਭ ਤੋਂ ਅਮੀਰ ਭਾਰਤੀ ਗੌਤਮ ਅਡਾਨੀ ; ਫੋਰਬਸ ਦੀ ਭਾਰਤੀ ਅਰਬਪਤੀਆਂ ਦੀ ਸੂਚੀ ਵਿੱਚ ਮੁਕੇਸ਼ ਅੰਬਾਨੀ ਤੋਂ ਬਾਅਦ ਗੌਤਮ ਅਡਾਨੀ ਦਾ ਨਾਮ ਆਉਾਂਦਾਹੈ। ਗੌਤਮ ਅਡਾਨੀ ਦੂਜੇ ਸਭ ਤੋਂ ਅਮੀਰ ਭਾਰਤੀ ਹਨ। ਉਹਨਾਂ ਦੀ ਜਾਇਦਾਦ ਵਿਚ 36.8 ਅਰਬ ਡਾਲਰ ਦਾ ਵਾਧਾ ਹੋਇਆ ਹੈ। ਉਹ 84 ਅਰਬ ਡਾਲਰ ਦੀ ਸੰਪਤੀ ਦੇ ਨਾਲ ਸੂਚੀ ਵਿੱਚ 17ਵੇਂ ਸਥਾਨ ‘’ਤੇ ਹੈ।
ਭਾਰਤ ਦੀ ਸਭ ਤੋਂ ਅਮੀਰ ਔਰਤ ; ਸਾਵਿਤਰੀ ਜਿੰਦਲ ਭਾਰਤ ਦੀ ਸਭ ਤੋਂ ਅਮੀਰ ਔਰਤ ਬਣੀ ਹੋਈ ਹੈ। ਭਾਰਤ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਉਨ੍ਹਾਂ ਦਾ ਨਾਮ ਚੌਥੇ ਸਥਾਨ ‘’ਤੇ ਹੈ। ਇਕ ਸਾਲ ਪਹਿਲਾਂ ਉਹ ਛੇਵੇਂ ਸਥਾਨ ‘’ਤੇ ਸੀ। ਉਹਨਾਂ ਦੀ ਕੁੱਲ ਜਾਇਦਾਦ 33.5 ਅਰਬ ਡਾਲਰ ਹੈ। ਇਸ ਸੂਚੀ ਵਿੱਚ 25 ਨਵੇਂ ਭਾਰਤੀ ਅਰਬਪਤੀਆਂ ਨੇ ਡੈਬਿਊ ਕੀਤਾ ਹੈ। ਇਨ੍ਹਾਂ ਵਿੱਚ ਨਰੇਸ਼ ਤ੍ਰੇਹਨ, ਰਮੇਸ਼ ਕੁਨਹੀਕਨਨ ਅਤੇ ਰੇਣੁਕਾ ਜਗਤਿਆਨੀ ਦੇ ਨਾਂ ਸ਼ਾਮਲ ਹਨ। ਇਸ ਦੇ ਨਾਲ ਹੀ ਬਾਈਜੂ ਰਵਿੰਦਰਨ ਅਤੇ ਰੋਹਿਕਾ ਮਿਸਤਰੀ ਦਾ ਨਾਂ ਸੂਚੀ ਤੋਂ ਬਾਹਰ ਹੋ ਗਿਆ ਹੈ।

Related posts

DM–CX–Loyalty Summit 2026 : ਹੈਦਰਾਬਾਦ ਬਣੇਗਾ ਗਲੋਬਲ ਲੀਡਰਾਂ ਦਾ ਕੇਂਦਰ

admin

ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ਵਿਸਾਖੀ ‘ਤੇ ਰਿਲੀਜ਼ ਹੋਣ ਜਾ ਰਹੀ ਹੈ !

admin

ਮੇਰੇ ਦੋਸਤ, ਟਰੰਪ ਨਾਲ ਗੱਲ ਕਰਕੇ ਚੰਗਾ ਲੱਗਾ, ਟੈਰਿਫ ਹੁਣ 18% ਤੱਕ ਘਟਾ ਦਿੱਤਾ ਜਾਵੇਗਾ – ਮੋਦੀ

admin