India

ਪ੍ਰਧਾਨ ਮੰਤਰੀ ਅਹੁਦੇ ਬਾਰੇ ਫ਼ੈਸਲਾ ਮੈਂ ਨਹੀਂ, ਗਠਜੋੜ ਦੇ ਸਹਿਯੋਗੀ ਦਲ ਕਰਨਗੇ : ਰਾਹੁਲ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਲਈ ਪਾਰਟੀ ਦਾ ਐਲਾਨ ਪੱਤਰ ਜਾਰੀ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਦੇਸ਼, ਲੋਕਤੰਤਰ ਅਤੇ ਸੰਵਿਧਾਨ ਬਚਾਉਣ ਦੀਆਂ ਚੋਣਾਂ ਹਨ ਤੇ ਵਿਰੋਧੀ ਧਿਰ ਦੇ ਗੱਠਜੋੜ ‘ਇੰਡੀਆ’ ਵਲੋਂ ਪ੍ਰਧਾਨ ਮੰਤਰੀ ਕੌਣ ਹੋਵੇਗਾ, ਇਸ ਬਾਰੇ ਮੈਂ ਨਹੀਂ ਸਗੋਂ ਚੋਣਾਂ ’ਚ ਜਿੱਤਣ ਤੋਂ ਬਾਅਦ ਸਹਿਯੋਗੀ ਦਲ ਮਿਲ ਕੇ ਫੈਸਲਾ ਕਰਨਗੇ।’ ਉਨ੍ਹਾਂ ਇਹ ਵੀ ਕਿਹਾ ਕਿ ਇਹ ਚੋਣਾਂ ਸੰਵਿਧਾਨ ਅਤੇ ਲੋਕਤੰਤਰ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਅਤੇ ਲੋਕਤੰਤਰ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਦੇ ਵਿਚਾਲੇ ਹਨ। ਰਾਹੁਲ ਗਾਂਧੀ ਨੇ ਕਿਹਾ, ‘‘ਇਹ ਚੋਣਾਂ ਬੁਨਿਆਦੀ ਤੌਰ ’ਤੇ ਵੱਖ ਹਨ। ਮੈਨੂੰ ਨਹੀਂ ਲੱਗਦਾ ਕਿ ਸੰਵਿਧਾਨ ਅਤੇ ਲੋਕਤੰਤਰ ਨੂੰ ਇੰਨਾ ਖਤਰਾ ਪਹਿਲਾਂ ਕਦੇ ਸੀ, ਜਿਨ੍ਹਾਂ ਅੱਜ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਵਿਧਾਨ ਅਤੇ ਲੋਕਤੰਤਰ ’ਤੇ ਹਮਲਾ ਕਰ ਰਹੇ ਹਨ, ਸੰਸਥਾਵਾਂ ’ਤੇ ਕਬਜ਼ਾ ਕਰ ਰਹੇ ਹਨ, ਦੂਜੇ ਪਾਸੇ ‘ਇੰਡੀਆ’ ਗੱਠਜੋੜ ਹੈ, ਜੋ ਲੋਕਤੰਤਰ ਅਤੇ ਸੰਵਿਧਾਨ ਦੀ ਰੱਖਿਆ ਕਰਨ ਲਈ ਹੈ… ਇਹ ਚੋਣਾਂ ਦੇਸ਼, ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਦੀਆਂ ਚੋਣਾਂ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ, ‘‘ਇਹ ਸਮਝਨਾ ਹੋਵੇਗਾ ਕਿ

ਹਿੰਦੋਸਤਾਨ ਦੇ ਸਿਆਸੀ ਢਾਂਚੇ ’ਚ ਕੀ ਹੋ ਰਿਹਾ ਹੈ। ਆਰ.ਐੱਸ.ਐੱਸ., ਭਾਜਪਾ ਅਤੇ ਖਾਸ ਤੌਰ ’ਤੇ ਨਰਿੰਦਰ ਮੋਦੀ ਜੀ ਨੇ ਕੀ ਬੁਨਿਆਦ ਬਣਾਈ ਹੈ, ਸਭ ਤੋਂ ਪਹਿਲਾਂ ਇਹ ਸਮਝਨਾ ਹੋਵੇਗਾ। ਜਿਵੇਂ ਵੱਖ-ਵੱਖ ਕਾਰੋਬਾਰੀ ਖੇਤਰਾਂ ’ਚ ਅਡਾਨੀ ਦਾ ਦਬਦਬਾ ਹੈ, ਉਸੇ ਤਰ੍ਹਾਂ ਨਰਿੰਦਰ ਮੋਦੀ ਨੇ ਪੋਲੀਟਿਕਲ ਫਾਈਨਾਂਸ ਦਾ ਦਬਦਬਾ ਬਣਾ ਲਿਆ ਹੈ।

Related posts

ਭਾਰਤ ਨੂੰ ਆਰਥਿਕ ਮਹਾਂਸ਼ਕਤੀ ਬਣਾ ਰਹੇ ਹਨ ਮੋਦੀ, ਗੌਤਮ ਅਡਾਨੀ, ਮੁਕੇਸ਼ ਅੰਬਾਨੀ : ਰਿਪੋਰਟ

Bunty

ਦਿੱਲੀ ਦੇ ਉਪ ਰਾਜਪਾਲ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਤੇ ਮਨਜਿੰਦਰ ਸਿੰਘ ਸਿਰਸਾ ਨਾਲ ਚਾਂਦਨੀ ਚੌਂਕ ਇਲਾਕੇ ਦਾ ਕੀਤਾ ਦੌਰਾ, ਲਿਆ ਚਲਾਨਾਂ ਦੇ ਮਸਲੇ ਦਾ ਜਾਇਜ਼

Bunty

ਨੀਟ ਮਾਮਲਾ: ਸੁਪਰੀਮ ਕੋਰਟ ਵੱਲੋਂ ਨਿਯੁਕਤ ਅਧਿਕਾਰੀਆਂ ਤੋਂ ਕਰਵਾਈ ਜਾਵੇ ਮਾਮਲੇ ਦੀ ਜਾਂਚ : ਕਪਿਲ ਸਿੱਬਲ

Bunty