International

ਇਟਲੀ ’ਚ ਸਿੱਖ ਭਾਈਚਾਰੇ ਨੂੰ ਮਿਲੀ ਵੱਡੀ ਰਾਹਤ ਟ੍ਰੈਵਲ ਕਰਨ ਮੌਕੇ ਕਿਰਪਾਨ ਰੱਖਣ ’ਤੇ ਹੁਣ ਨਹੀਂ ਹੋਵੇਗਾ ਪਰਚਾ

ਰੋਮ – ਇਟਲੀ ’ਚ ਇਕ ਅੰਮ੍ਰਿਤਧਾਰੀ ਸਿੱਖ ਤੇ ਢਾਡੀ ਮਿਲਖਾ ਸਿੰਘ ਮੌਜੀ ’ਤੇ ਕਿਰਪਾਨ ਰੱਖਣ ਨੂੰ ਲੈ ਕੇ ਪਿਛਲੇ ਦਿਨੀਂ ਦਰਜ ਕੀਤੇ ਗਏ ਪੁਲਸ ਕੇਸ ਤੋਂ ਬਾਅਦ ਇਹ ਘਟਨਾ ਪੂਰੀ ਦੁਨੀਆਂ ’ਚ ਚਰਚਾ ਦਾ ਵਿਸ਼ਾ ਬਣ ਗਈ ਸੀ। ਅਜਿਹੀ ਘਟਨਾ ਦੁਬਾਰਾ ਕਿਸੇ ਹੋਰ ਸਿੱਖ ਨਾਲ ਨਾ ਵਾਪਰੇ ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਇਟਲੀ ਦੀਆਂ ਸਿੱਖ ਜਥੇਬੰਦੀਆਂ ਨੂੰ ਦਰਜ ਪਰਚੇ ਰੱਦ ਕਰਵਾਉਣ ਅਤੇ ਮਾਮਲੇ ਦੀ ਪੈਰਵਾਈ ਕਰਨ ਲਈ ਹੁਕਮ ਜਾਰੀ ਕੀਤਾ ਗਿਆ ਸੀ, ਜਿਸ ’ਤੇ ਪਹਿਰਾ ਦਿੰਦਿਆਂ ਇੰਡੀਅਨ ਸਿੱਖ ਕਮਿਊਨਿਟੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਆਪਣੇ ਸਾਥੀਆਂ ਸਮੇਤ ਇਟਲੀ ’ਚ ਸਟੇਟ ਪੁਲਸ ਦੇ ਫਸਟ ਡਾਇਰੈਕਟਰ ਡਾ. ਰੋਕੋ ਲੁਸਿਆਨੀ ਨੂੰ ਮਿਲੇ।ਇਸ ਮੌਕੇ ਪ੍ਰਧਾਨ ਕੰਗ ਆਪਣੇ ਨਾਲ ਇਕ ਵੱਡੀ ਕਿਰਪਾਨ ਵੀ ਪੁਲਸ ਅਧਿਕਾਰੀ ਕੋਲ ਲੈ ਗਏ ਅਤੇ ਸਿੱਖ ਕੌਮ ਲਈ ਕਿਰਪਾਨ ਦੀ ਮਹੱਤਤਾ ਨੂੰ ਵਿਸਥਾਰ ਸਹਿਤ ਸਮਝਾਇਆ। ਇਸ ਮੌਕੇ ਪੁਲਸ ਅਧਿਕਾਰੀ ਨੇ ਪ੍ਰਧਾਨ ਕੰਗ ਦੀ ਗੱਲਬਾਤ ਨੂੰ ਬੜੇ ਹੀ ਧਿਆਨ ਨਾਲ ਸੁਣਨ ਉਪਰੰਤ ਭਰੋਸਾ ਦਿੱਤਾ ਕਿ ਅੱਜ ਤੋਂ ਬਾਅਦ ਇਟਲੀ ’ਚ ਟ੍ਰੈਵਲ ਕਰਨ ਵੇਲੇ ਆਪਣੇ ਬੈਗ ਵਿਚ ਵੱਡੀ ਕਿਰਪਾਨ ਰੱਖਣ ’ਤੇ ਕਿਸੇ ਵੀ ਸਿੱਖ ’ਤੇ ਪਰਚਾ ਦਰਜ ਨਹੀਂ ਹੋਵੇਗਾ ਅਤੇ ਜਿਹੜੇ ਪਹਿਲਾਂ ਪਰਚੇ ਦਰਜ ਕੀਤੇ ਗਏ ਹਨ, ਉਨ੍ਹਾਂ ਦੀ ਵੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇਗੀ।ਇਸ ਸਬੰਧ ’ਚ ਕੰਗ ਨੇ ਕਿਹਾ ਕਿ ਇਟਲੀ ’ਚ ਜੂਨ ਮਹੀਨੇ ਵੱਡੇ ਇਤਿਹਾਸਕ ਦਿਹਾੜੇ ਮਨਾਏ ਜਾਣੇ ਹਨ, ਜਿਸ ਵਿਚ ਹਿੱਸਾ ਲੈਣ ਲਈ ਭਾਰਤ ਤੋਂ ਕਈ ਸਿੱਖ ਸ਼ਖਸੀਅਤਾਂ ਨੇ ਇਟਲੀ ਆਉਣਾ ਹੈ ਜਿਨ੍ਹਾਂ ਨੂੰ ਕਿਰਪਾਨ ਰੱਖਣ ’ਤੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਉਚ ਪੁਲਸ ਦੇ ਅਧਿਕਾਰੀ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਉਨ੍ਹਾਂ ਵੱਲੋਂ ਪੂਰਨ ਤੌਰ ’ਤੇ ਭਰੋਸਾ ਦਿੱਤਾ ਗਿਆ ਹੈ ਕਿ ਹੁਣ ਬੈਗ ’ਚ ਕਿਰਪਾਨ ਰੱਖਣ ’ਤੇ ਪਰਚਾ ਦਰਜ ਨਹੀਂ ਕੀਤਾ ਜਾਵੇਗਾ।

Related posts

ਪਾਕਿਸਤਾਨ ‘ਚ ਵੱਧ ਰਹੇ ਹਮਲਿਆਂ ਕਾਰਨ ਸਿੱਖਾਂ ‘ਚ ਡਰ ਦਾ ਮਾਹੌਲ, ਕਤਲ, ਅਗਵਾ ਤੇ ਜ਼ਬਰੀ ਧਰਮ ਪਰਿਵਰਤਨ ਦੀਆਂ ਘਟਨਾਵਾਂ ‘ਚ ਹੋਇਆ ਵਾਧਾ

Bunty

8000 ਮੀਟਰ ਉੱਚੀਆਂ 14 ਚੋਟੀਆਂ ‘ਤੇ ਚੜ੍ਹਨ ਵਾਲੀ ਬਣੀ ਪਹਿਲੀ ਨੇਪਾਲੀ ਔਰਤ

Bunty

ਬਿ੍ਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਕੁਰਸੀ ਖਤਰੇ ‘ਚ

Bunty