International

ਕੈਨੇਡਾ: ਹਰਦੀਪ ਨਿੱਝਰ ਹੱਤਿਆ ਮਾਮਲੇ ਵਿੱਚ ਚੌਥਾ ਭਾਰਤੀ ਨਾਗਰਿਕ ਗਿ੍ਰਫ਼ਤਾਰ

ਵਾਸ਼ਿੰਗਟਨ/ਓਟਵਾ – ਕੈਨੇਡਾ ਨੇ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਮਾਮਲੇ ਵਿਚ ਚੌਥੇ ਭਾਰਤੀ ਨਾਗਰਿਕ ਨੂੰ ਗਿ੍ਰਫ਼ਤਾਰ ਕੀਤਾ ਹੈ। ਕੈਨੇਡੀਅਨ ਅਥਾਰਿਟੀਜ਼ ਇਸ ਹਾਈ ਪ੍ਰੋਫਾਈਲ ਕੇਸ ਵਿਚ ਤਿੰਨ ਭਾਰਤੀ ਨਾਗਰਿਕਾਂ- ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਤੇ ਕਰਨਪ੍ਰੀਤ ਸਿੰਘ (28) ਨੂੰ ਪਹਿਲਾਂ ਹੀ ਗਿ੍ਰਫ਼ਤਾਰ ਕਰ ਚੁੱਕੀ ਹੈ। ਗਿ੍ਰਫ਼ਤਾਰ ਕੀਤੇ ਚੌਥੇ ਭਾਰਤੀ ਨਾਗਰਿਕ ਦੀ ਪਛਾਣ ਅਮਰਦੀਪ ਸਿੰਘ (22) ਵਜੋਂ ਦੱਸੀ ਗਈ ਹੈ, ਜੋ ਕੈਨੇਡਾ ਦੇ ਬਰੈਂਪਟਨ, ਸਰੀ ਤੇ ਐਬਟਸਫੋਰਡ ਇਲਾਕਿਆਂ ਦਾ ਵਸਨੀਕ ਹੈ। ਉਸ ਉੱਤੇ ਪਹਿਲਾ ਦਰਜਾ ਕਤਲ ਤੇ ਕਤਲ ਦੀ ਸਾਜ਼ਿਸ਼ ਦਾ ਦੋਸ਼ ਆਇਦ ਕੀਤਾ ਗਿਆ ਹੈ। ਨਿੱਝਰ (45) ਦੀ ਪਿਛਲੇ ਸਾਲ 18 ਜੂਨ ਨੂੰ ਬਿ੍ਰਟਿਸ਼ ਕੋਲੰਬੀਆ ਦੇ ਸਰੀ ਵਿਚ ਇਕ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ ਦੀ ਜਾਂਚ ਟੀਮ ਨੇ ਕਿਹਾ ਕਿ ਸਿੰਘ ਨੂੰ ਨਿੱਝਰ ਕਤਲ ਮਾਮਲੇ ਵਿਚ ਉਸ ਦੀ ਸ਼ੱਕੀ ਭੂਮਿਕਾ ਲਈ ਗਿ੍ਰਫ਼ਤਾਰ ਕੀਤਾ ਗਿਆ ਹੈ। ਰਿਲੀਜ਼ ਮੁਤਾਬਕ ਅਮਰਦੀਪ ਸਿੰਘ ਹਥਿਆਰਾਂ ਨਾਲ ਜੁੜੇ ਇਕ ਮਾਮਲੇ ਵਿਚ ਪਹਿਲਾਂ ਹੀ ਪੀਲ ਰੀਜਨਲ ਪੁਲੀਸ ਦੀ ਹਿਰਾਸਤ ਵਿਚ ਸੀ।

Related posts

ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੂੰ ਯੂਏਈ ਦਾ ਨਵੇ ਰਾਸ਼ਟਰਪਤੀ ਨਿਯੁਕਤ

Bunty

ਲਹਿੰਦੇ ਪੰਜਾਬ ਦੀ ਵਿਧਾਨ ਸਭਾ ਵਿਚ ਮੈਂਬਰਾਂ ਨੂੰ ਪੰਜਾਬੀ ਬੋਲਣ ਦੀ ਮਿਲੀ ਇਜਾਜ਼ਤ

Bunty

ਤਾਲਿਬਾਨ ਨੇ ਗਰਭਵਤੀ ਪੁਲਿਸ ਅਫਸਰ ਨੂੰ ਬੱਚਿਆਂ ਦੇ ਸਾਹਮਣੇ ਕੁੱਟਿਆ

Bunty