India

ਹਰਿਆਣਾ ’ਚ ਬੇਰੁਜ਼ਗਾਰੀ, ਭਿ੍ਰਸ਼ਟਾਚਾਰ ਅਤੇ ਮਹਿੰਗਾਈ ਲਈ ਭਾਜਪਾ ਜ਼ਿੰਮੇਵਾਰ: ਪਿ੍ਰਅੰਕਾ ਗਾਂਧੀ

ਸਿਰਸਾ –  ਕਾਂਗਰਸ ਨੇਤਾ ਪਿ੍ਰਅੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੂੰ ਹਰਿਆਣਾ ਦੀ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੀ ਬੇਰੁਜ਼ਗਾਰੀ, ਭਿ੍ਰਸ਼ਟਾਚਾਰ ਅਤੇ ਮਹਿੰਗਾਈ ਲਈ ਆਲੋਚਨਾ ਕੀਤੀ। ਕਾਂਗਰਸ ਨੇਤਾ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਪਾ ਕੇ ਕਿਹਾ ਕਿ ਸਭ ਤੋਂ ਜ਼ਿਆਦਾ ਮਹਿੰਗਾਈ ਹਰਿਆਣਾ ’ਚ ਹੈ, ਜਿਸ ਦੀ ਕੀਮਤ ਇੱਥੋਂ ਦੇ ਨੌਜਵਾਨਾਂ ਨੂੰ ਚੁੱਕਾਉਣੀ ਪੈ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਨਤਾ ਮਹਿੰਗਾਈ, ਭਿ੍ਰਸ਼ਟਾਚਾਰ ਅਤੇ ਬੇਰੁਜ਼ਗਾਰੀ ਤੋਂ ਤੰਗ ਆ ਚੁੱਕੀ ਹੈ। ਪਿ੍ਰਅੰਕਾ ਨੇ ਕਿਹਾ, ਸੂਬੇ ’ਚ ਕਾਂਗਰਸ ਪਾਰਟੀ ਦੀ ਜ਼ਬਰਦਸਤ ਲਹਿਰ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸੂਬੇ ਦੀਆਂ ਸਾਰੀਆਂ ਸੀਟਾਂ ਵੱਡੇ ਫਰਕ ਨਾਲ ਜਿੱਤੇਗੀ। ਦੱਸ ਦਈਏ ਕਿ ਪਿ੍ਰਅੰਕਾ ਨੇ 25 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਉਮੀਦਵਾਰ ਕੁਮਾਰੀ ਸ਼ੈਲਜਾ ਦੇ ਹੱਕ ’ਚ ਹਰਿਆਣਾ ਵਿਚ ਰੋਡ ਸ਼ੋਅ ਦੀ ਅਗਵਾਈ ਕੀਤੀ। ਇਹ ਸ਼ੋਅ ਕਰੀਬ ਇੱਕ ਘੰਟਾ ਚੱਲਿਆ, ਜਿਸ ਦੌਰਾਨ ਪਿ੍ਰਯੰਕਾ ,ਸ਼ੈਲਜਾ ਅਤੇ ਹਰਿਆਣਾ ਦੀ ਸਾਬਕਾ ਮੰਤਰੀ ਕਿਰਨ ਚੌਧਰੀ ਦੇ ਨਾਲ ਇੱਕ ਖੁੱਲ੍ਹੀ ਗੱਡੀ ’ਚ ਖੜ੍ਹੀ ਹੋਈ ਅਤੇ ਲੋਕਾਂ ਨੂੰ ਹੱਥ ਹਿਲਾਉਂਦੀ ਰਹੀ। ਇਹ ਪਿ੍ਰਅੰਕਾ ਦਾ ਹਰਿਆਣਾ ਵਿੱਚ ਪਹਿਲਾ ਰੋਡ ਸ਼ੋਅ ਸੀ। ਰੋਡ ਸ਼ੋਅ ਦੌਰਾਨ ਕਾਂਗਰਸੀ ਵਰਕਰਾਂ ਨੇ ਹੱਥਾਂ ਵਿੱਚ ਪਾਰਟੀ ਦਾ ਝੰਡਾ ਫੜ ਕੇ ‘ਕਾਂਗਰਸ ਪਾਰਟੀ ਜ਼ਿੰਦਾਬਾਦ’ ਦੇ ਨਾਅਰੇ ਲਾਏ।

Related posts

ਭਾਰਤ ਦਾ ਇਲੈਕਟ੍ਰਾਨਿਕਸ ਨਿਰਮਾਣ ਦੇਸ਼ ਦਾ ਤੀਜਾ ਸਭ ਤੋਂ ਵੱਡਾ ਨਿਰਯਾਤ ਬਣ ਗਿਆ

admin

FIH ਮਹਿਲਾ ਨੇਸ਼ਨਜ਼ ਕੱਪ : ਭਾਰਤੀ ਹਾਕੀ ਟੀਮ ਲਗਾਤਾਰ ਤੀਜੀ ਜਿੱਤ ਨਾਲ ਸੈਮੀਫਾਈਨਲ ਵਿੱਚ ਪੁੱਜੀ

admin

ਮਹਿਲਾ ਟੀ-20 ਵਿਸ਼ਵ ਕੱਪ : ਭਾਰਤ ਨੇ ਨੀਦਰਲੈਂਡ ਨੂੰ ਹਰਾਇਆ

admin