Punjab

ਪ੍ਰਧਾਨ ਮੰਤਰੀ ਵੱਲੋਂ ਹੁਸ਼ਿਆਰਪੁਰ ’ਚ ‘ਫ਼ਤਿਹ ਰੈਲੀ’ ਨੂੰ ਸੰਬੋਧਨ ਭਾਜਪਾ ਪੂਰੀ ਇਮਾਨਦਾਰੀ ਨਾਲ ਕਰ ਰਹੀ ਹੈ ਦੇਸ਼ਵਾਸੀਆਂ ਦੀ ਸੇਵਾ: ਮੋਦੀ

ਹੁਸ਼ਿਆਰਪੁਰ – ਅੱਜ ਹੁਸ਼ਿਆਰਪੁਰ ਵਿਖੇ ਨਰਿੰਦਰ ਮੋਦੀ ਵੱਲੋਂ ਫਤਿਹ ਰੈਲ਼ੀ ਨੂੰ ਸੰਬੋਧਨ ਕੀਤਾ ਗਿਆ। ਨਰਿੰਦਰ ਮੋਦੀ ਨੇ ਭਾਜਪਾ ਵੱਲੋਂ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਦੇ ਪੱਖ ਵਿਚ ਬੋਲਦੇ ਹੋਏ ਕਿਹਾ ਕਿ ਹੁਸ਼ਿਆਰਪੁਰ ਨੂੰ ਛੋਟੀ ਕਾਂਸ਼ੀ ਕਿਹਾ ਜਾਂਦਾ ਹੈ। ਇਹ ਭਗਤ ਰਵਿਦਾਸ ਜੀ ਦੀ ਕਰਮ ਭੂਮੀ ਹੈ। ਕਾਸ਼ੀ ਵਿੱਚ ਰਵਿਦਾਸ ਜੀ ਦਾ ਜਨਮ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਪੂਰੀ ਇਮਾਨਦਾਰੀ ਨਾਲ ਦੇਸ਼ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ। ਜਨਤਾ ਜਨਾਰਦਨ ਨੇ ਤੀਸਰੀ ਵਾਰ ਮੋਦੀ ਸਰਕਾਰ ਬਣਾਉਣਾ ਪੱਕਾ ਕਰ ਲਿਆ ਹੈ। ਬਹੁਮਤ ਵਾਲੀ ਕੇਂਦਰ ਸਰਕਾਰ ਹੈਟ੍ਰਿਕ ਲਗਾਉਣ ਜਾ ਰਹੀ ਹੈ। ਅੱਜ ਹਰ ਦੇਸ਼ ਵਾਸੀ ਆਸ਼ੀਰਵਾਦ ਦੇ ਰਿਹਾ ਹੈ ਇੱਕਵੀਂ ਸਦੀ ਭਾਰਤ ਦੀ ਸਦੀ ਹੈ। ਅੱਜ ਭਾਰਤ ਦੇ ਲੋਕ ਵਿਦੇਸ਼ ਜਾਂਦੇ ਹਨ। ਉੱਥੇ ਦੇਖਦੇ ਹਨ ਭਾਰਤੀਆਂ ਦੀ ਇੱਜ਼ਤ ਵੱਧ ਗਈ ਹੈ। ਜਦੋਂ ਦੇਸ਼ ਦੀ ਦਮਦਾਰ ਸਰਕਾਰ ਹੁੰਦੀ ਹੈ ਉਦੋਂ ਵਿਦੇਸ਼ ਵੀ ਸਾਡਾ ਦਮ ਦੇਖਦੇ ਹਨ। ਪੰਜਾਬ ਤੋਂ ਜ਼ਿਆਦਾ ਕੌਣ ਜਾਣਦਾ ਹੈ ਦਮਦਾਰ ਹੋਣ ਦਾ ਮਤਲਬ, ਦਮਦਾਰ ਸਰਕਾਰ ਉਹ ਹੈ ਜੋ ਦੁਸ਼ਮਣ ਨੂੰ ਹਰਾਵੇ, ਲੋਕਾਂ ਨੂੰ ਆਤਮਨਿਰਭਰ ਅਤੇ ਸਮਰਿਧ ਬਣਾਵੇ। ਭਾਜਪਾ ਨੇ ਗਰੀਬਾਂ ਨੂੰ ਮੁਫ਼ਤ ਅਨਾਜ ਤੇ ਇਲਾਜ ਦੀ ਸੁਵਿਧਾ ਦਿੱਤੀ ਹੈ। ਹੁਣ ਕਿਸੇ ਵੀ ਭਾਰਤੀ ਨੂੰ ਭੁੱਖੇ ਪੇਟ ਨਹੀਂ ਸੌਣਾ ਪੈਂਦਾ। ਇਸ ਸਰਕਾਰ ਨੇ ਲੋਕਾਂ ਨੂੰ ਰਾਸ਼ਨ ਕਾਰਡ, ਆਯੂਸ਼ਮਾਨ ਕਾਰਡ ਬਣਾ ਕੇ ਦਿੱਤੇ ਹਨ।ਲੋਕਾਂ ਨੂੰ ਪੱਕੇ ਘਰ, ਮੁਫ਼ਤ ਗੈਸ ਕੁਨੈਕਸ਼ਨ, ਬਿਜਲੀ ਕੁਨੈਕਸ਼ਨ ਮਿਲੇ ਹਨ।
ਸਭ ਕਾ ਵਿਕਾਸ ਸਭ ਕਾ ਸਾਥ ਇਹੀ ਸਾਡਾ ਮੰਤਰ ਹੈ। ਗੁਰੂ ਰਵਿਦਾਸ ਜੀ ਏਦਾਂ ਦਾ ਸਮਾਜ ਚਾਹੁੰਦੇ ਸੀ ਕਿ ਜਾਤੀ ਦੇ ਆਧਾਰ ਦੇ ਸਭ ਬਰਾਬਰ ਹੋਣ। ਉਨ੍ਹਾਂ ਦਾ ਕਿਹਨਾਂ ਸੀ ਕਰਮ ਹੀ ਧਰਮ ਹੈ। ਸਾਡੀ ਸਰਕਾਰ ਬਣਦੇ ਹੀ 125 ਦਿਨ ਵਿੱਚ ਕੀ ਕਰੇਗੀ ਕਿਸ ਲਈ ਕਰੇਗੀ ਕਿਸ ਤਰ੍ਹਾਂ ਕਰੇਗੀ ਰੋਡ ਮੈਪ ਲਈ ਕੰਮ ਕਰ ਲਿਆ ਗਿਆ ਹੈ। 25 ਦਿਨ ਯੁਵਾਵਾਂ ਲਈ ਕੇਂਦ੍ਰਿਤ ਕੀਤੇ ਜਾਣਗੇ।ਗੁਰੁ ਰਵਿਦਾਸ ਜੀ ਦੀ ਵਿਰਾਸਤ ਨੂੰ ਸਨਮਾਨ ਦੇਣ ਦਾ ਮੌਕਾ ਮਿਲਿਆ।ਸਾਡੀ ਸਰਕਾਰ ਨੇ ਗੁਰੁ ਰਵਿਦਾਸ ਜੀ ਦੇ ਜਨਮ ਸਥਾਨ ਕਾਸ਼ੀ ਤੇ ਬਹੁਤ ਸੁਵਿਧਾਵਾਂ ਪ੍ਰਦਾਨ ਕੀਤੀਆਂ।ਉੱਥੇ ਮਿਉਜਿਅਮ, ਪਾਰਕ ਅਤੇ ਸੜਕਾਂ ਬਣਾਇਆਂ ਗਈਆਂ। ਉਨ੍ਹਾਂ ਕਿਹਾ ਕਿ ਮੇਰੀ ਇੱਛਾ ਹੈ ਕਿ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਆਦਮਪੁਰ ਹਵਾਈ ਅੱਡੇ ਦਾ ਨਾਮ ਗੁਰੂ ਰਵਿਦਾਸ ਦੇ ਨਾਂ ’ਤੇ ਰੱਖਿਆ ਜਾਵੇ। 500 ਸਾਲ ਬਾਅਦ ਅਯੋਧਿਆ ਵਿੱਚ ਰਾਮ ਮੰਦਰ ਬਣਾਇਆ ਗਿਆ।
ਅਫਗਾਨਿਸਤਾਨ ਵਿੱਚ ਜਦੋਂ ਸੰਕਟ ਆਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਸਤਿਕਾਰ ਸਹਿਤ ਭਾਰਤ ’ਚ ਲੈ ਕੇ ਆਏ। ਹਰਿਮੰਦਰ ਸਾਹਿਬ ਦੇ ਲੰਗਰ ਨੂੰ ਟੈਕਸ ਫ੍ਰੀ ਕੀਤਾ। ਕਾਂਗਰਸ ਵਾਲੇ ਬਟਵਾਰੇ ਦੇ ਸਮੇਂ ਕਰਤਾਰਪੁਰ ਸਾਹਿਬ ’ਤੇ ਆਪਣਾ ਅਧਿਕਾਰ ਸਥਾਪਿਤ ਨਹੀਂ ਕਰ ਸਕੇ। ਮੋਦੀ ਨੇ ਸੰਕਲਪ ਲਿਆ ਹੈ ਕਿ ਪਿਛੜੇ ਵਰਗ ਤੇ ਆਦਿਵਾਸੀ ਲੋਕਾਂ ਦੇ ਰਾਖਵੇਂਕਰਨ ਖੋਹਣ ਨਹੀਂ ਦੇਵਾਂਗੇ। ਕਾਂਗਰਸ ਵਾਲੇ ਇਹਨਾਂ ਦਾ ਰਾਖਵਾਂਕਰਨ ਖੋਹ ਕੇ ਮੁਸਲਮਾਨਾਂ ਨੂੰ ਦੇਣਾ ਚਾਹੁੰਦੇ ਹਨ। ਕਾਂਗਰਸ ਭ੍ਰਿਸ਼ਟਾਚਾਰ ਦੀ ਜਨਨੀ ਹੈ।ਕਾਂਗਰਸ ਨੇ ਭ੍ਰਿਸ਼ਟਾਚਾਰ ਵਿੱਚ ਡੱਬਲ ਪੀ ਐੈਚ ਡੀ ਕਰ ਲਈ ਹੈ।ਦਿੱਲੀ ਵਿੱਚ ਕਾਂਗਰਸ ਤੇ ਆਪ ਵਾਲੇ ਮਿਲਕੇ ਕੰਮ ਕਰ ਰਹੇ ਸੀ।ਆਪ ਕਹਿੰਦੀ ਸੀ ਨਸ਼ਾ ਮੁਕਤ ਸਰਕਾਰ ਬਣਾਵਾਂਗੇ ਪਰ ਆਉਂਦੇ ਹੀ ਨਸ਼ੇ ਨੂੰ ਆਪਣੀ ਕਮਾਈ ਦਾ ਸਾਧਨ ਬਣਾ ਦਿੱਤਾ ਹੈ।ਪੰਜਾਬ ਵੀਰਾਂ ਦੀ ਧਰਤੀ ਹੈ ਪਰਾਕਰਮ,ਪੁਰਸ਼ਾਰਥ ਦੀ ਧਰਤੀ ਹੈ।ਭਾਜਪਾ ਵਾਲੇ ਆਖਰੀ ਚਰਣ ਵਿੱਚ ਮਤਦਾਨ ਦੇ ਸਾਰੇ ਰਿਕਾਰਡ ਤੋੜ ਦੇਣਗੇ।

Related posts

ਪੰਜਾਬ ਦੀ ਮੁੜ ਖੁਸ਼ਹਾਲੀ ਲਈ ਭੈੜੀ ਸਿਆਸਤ ਦੀ ਥਾਂ ਸਾਂਝੇ ਯਤਨ ਕਰਨ ਦਾ ਵੇਲਾ !

admin

ਉੱਘੇ ਲਿਖਾਰੀ ਡਾ. ਵਿਜੈ ਗਰਗ ਸਮੇਤ 10 ਪ੍ਰਮੁੱਖ ਸ਼ਖਸੀਅਤਾਂ ਦਾ ‘ਸੁਰਜੀਤ ਪਾਤਰ ਪੁਰਸਕਾਰ’ ਨਾਲ ਸਨਮਾਨ

admin

ਮਿਡਲ-ਈਸਟ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਵਾਸਤੇ ਫੌਰੀ ਕਦਮ ਚੁੱਕੇ ਜਾਣ – ਸੁਖਬੀਰ ਸਿੰਘ ਬਾਦਲ

admin