International

ਅਮਰੀਕਾ ਵਿੱਚ ਸਾਬਕਾ ਹਿੰਦੂ ਸਾਂਸਦ ਤੁਲਸੀ-ਗਬਾਰਡ ਦੀ ਚਾਚੀ ਦਾ ਕਤਲ, ਇੱਕ ਗਿ੍ਰਫ਼ਤਾਰ

ਵਾਸ਼ਿੰਗਟਨ – ਪੁਲਿਸ ਨੇ ਐਤਵਾਰ ਨੂੰ ਅਮਰੀਕਾ ਦੇ ਸਾਬਕਾ ਹਿੰਦੂ ਸੰਸਦ ਮੈਂਬਰ ਤੁਲਸੀ ਗਬਾਰਡ ਦੇ ਇੱਕ ਦੋਸਤ ਨੂੰ ਉਨ੍ਹਾਂ ਦੀ ਚਾਚੀ ਕੈਰੋਲਿਨ ਦੀ ਹੱਤਿਆ ਦੇ ਮਾਮਲੇ ਵਿੱਚ ਗਿ੍ਰਫ਼ਤਾਰ ਕੀਤਾ ਹੈ। ਕੈਰੋਲਿਨ ਸਿਨਾਵੀਆਨਾ-ਗਬਾਰਡ (78) ਦੀ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਦੇ ਸਰੀਰ ‘ਤੇ ਚਾਕੂ ਅਤੇ ਹਥੌੜੇ ਨਾਲ ਵਾਰ ਕੀਤੇ ਜਾਣ ਦੇ ਨਿਸ਼ਾਨ ਮਿਲੇ ਹਨ। ਪੁਲਿਸ ਨੇ ਕੈਰੋਲਿਨ ਦੀ ਦੋਸਤ ਪਾਪਾਲੀ ਸੀਆ ਫਿਗੇਲ ਨੂੰ 8 ਦਿਨਾਂ ਬਾਅਦ ਗਿ੍ਰਫਤਾਰ ਕਰ ਲਿਆ।ਸਮੋਆ ਦੇ ਇੱਕ ਪੁਲਿਸ ਅਧਿਕਾਰੀ ਅਨੁਸਾਰ ਕਤਲ ਤੋਂ ਪਹਿਲਾਂ ਕੈਰੋਲੀਨ ਅਤੇ ਪਾਪਾਲੀ ਵਿਚਕਾਰ ਗਰਮਾ-ਗਰਮ ਬਹਿਸ ਹੋਈ ਸੀ। ਹਾਲਾਂਕਿ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਵਿਵਾਦ ਕਿਸ ਕਾਰਨ ਹੋਇਆ। ਮਾਹਿਰਾਂ ਮੁਤਾਬਕ ਦੋਵੇਂ ਬਹੁਤ ਚੰਗੇ ਦੋਸਤ ਸਨ। ਇਸ ਤੋਂ ਇਲਾਵਾ ਗਬਾਰਡ ਫਿਗਲ ਦੀ ਅਧਿਆਪਕ ਵੀ ਸੀ।

Related posts

ਨਿਖਿਲ ਗੁਪਤਾ ਨੇ ਸ਼ਾਮਲ ਹੋਣ ਦੇ ਦੋਸ਼ਾਂ ਤੋਂ ਕੀਤਾ ਇਨਕਾਰ , ਚੱਲੇਗਾ ਮੁਕੱਦਮਾ

Bunty

ਸਿੰਗਾਪੁਰ ਏਅਰਲਾਈਨਜ਼ ਦੀ ਉਡਾਣ ‘ਚ ਬੰਬ ਦੀ ਅਫਵਾਹ, ਇਕ ਗ੍ਰਿਫਤਾਰ

Bunty

ਡੰਕੀ ਰੂਟ : ਮਨੁੱਖੀ ਤਸਕਰਾਂ ਦੁਆਰਾ ਨੌਜਵਾਨਾਂ ਦੇ ਗੈਰ-ਕਾਨੂੰਨੀ ਪ੍ਰਵਾਸ ਲਈ ਵਰਤੇ ਜਾਂਦੇ ਅਣ-ਅਧਿਕਾਰਤ ਖਤਰਨਾਕ ਰਸਤੇ !

admin