India

ਯੇਦੀਯੁਰੱਪਾ ਪੋਕਸੋ ਮਾਮਲੇ ’ਚ ਪੁੱਛਗਿੱਛ ਲਈ ਸੀ.ਆਈ.ਡੀ. ਸਾਹਮਣੇ ਹੋਏ ਪੇਸ਼

ਬੈਂਗਲੁਰੂ – ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਕਾਨੂੰਨ ਤਹਿਤ ਦਰਜ ਇਕ ਮਾਮਲੇ ਦੇ ਸਬੰਧ ’ਚ ਪੁੱਛਗਿੱਛ ਲਈ ਸੋਮਵਾਰ ਯਾਨੀ ਕਿ ਅੱਜ ਸੀ. ਆਈ. ਡੀ. ਦੇ ਸਾਹਮਣੇ ਪੇਸ਼ ਹੋਏ। ਕਰਨਾਟਕ ਹਾਈ ਕੋਰਟ ਨੇ 14 ਮਾਰਚ ਨੂੰ ਦਰਜ ਮਾਮਲੇ ਦੇ ਸਬੰਧ ਵਿਚ ਭਾਜਪਾ ਦੇ ਸੀਨੀਅਰ ਨੇਤਾ ਦੀ ਗਿ੍ਰਫ਼ਤਾਰੀ ’ਤੇ ਸ਼ੁੱਕਰਵਾਰ ਨੂੰ ਰੋਕ ਲਾ ਦਿੱਤੀ ਸੀ। ਪੁਲਿਸ ਮੁਤਾਬਕ 17 ਸਾਲਾ ਇਕ ਕੁੜੀ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਯੇਦੀਯੁਰੱਪਾ ਖਿਲਾਫ਼ ਪੋਕਸੋ ਐਕਟ ਅਤੇ ਆਈ. ਪੀ. ਸੀ. ਦੀ ਧਾਰਾ-354 ਏ (ਯੌਨ ਸ਼ੋਸ਼ਣ) ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਦਰਅਸਲ ਸਾਬਕਾ ਮੁੱਖ ਮੰਤਰੀ ਖਿਲਾਫ਼ ਯੌਨ ਸ਼ੋਸ਼ਣ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਕਰਨ ਵਾਲੇ ਐਕਟ ਪੋਕਸੋ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ’ਤੇ 17 ਸਾਲ ਦੀ ਨਾਬਾਲਗ ਕੁੜੀ ਨਾਲ ਛੇੜਛਾੜ ਕਰਨ ਦਾ ਦੋਸ਼ ਹੈ। ਇਸੇ ਮਾਮਲੇ ਵਿਚ ਬੀਤੇ ਦਿਨੀਂ 394 ਨੇ ਯੇਦੀਯੁਰੱਪਾ ਨੂੰ ਨੋਟਿਸ ਜਾਰੀ ਕਰ ਕੇ ਪੁੱਛ-ਗਿੱਛ ਲਈ ਪੇਸ਼ ਹੋਣ ਲਈ ਸੰਮਨ ਭੇਜਿਆ ਸੀ।
ਦੱਸਣਯੋਗ ਹੈ ਕਿ ਕੁੜੀ ਦੀ ਮਾਂ ਨੇ ਸਦਾਸ਼ਿਵਨਗਰ ਪੁਲਿਸ ਥਾਣੇ ਵਿਚ ਯੇਦੀਯੁਰੱਪਾ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਯੇਦੀਯੁਰੱਪਾ ’ਤੇ ਪੋਕਸੋ ਐਕਟ ਅਤੇ ਆਈ. ਪੀ. ਸੀ. ਦੀ ਧਾਰਾ 354ਏ (ਯੌਨ ਸ਼ੋਸ਼ਣ) ਤਹਿਤ ਮਾਮਲਾ ਦਰਜ ਕੀਤਾ ਸੀ। ਬਾਅਦ ਵਿਚ ਇਸ ਮਾਮਲੇ ਨੂੰ 394 ਨੂੰ ਟਰਾਂਸਫ਼ਰ ਕਰ ਦਿੱਤਾ ਗਿਆ ਸੀ। ਨਾਬਾਲਗ ਦੀ ਮਾਂ ਨੇ ਦੋਸ਼ ਲਾਇਆ ਸੀ ਘਟਨਾ ਇਸ ਸਾਲ 2 ਫਰਵਰੀ ਨੂੰ ਹੋਈ ਸੀ, ਜਦੋਂ ਉਹ ਧੋਖਾਧੜੀ ਦੇ ਇਕ ਮਾਮਲੇ ’ਚ ਯੇਦੀਯੁਰੱਪਾ ਤੋਂ ਮਦਦ ਮੰਗਣ ਗਈ ਸੀ। ਹਾਲਾਂਕਿ ਔਰਤ ਦੇ ਇਨ੍ਹਾਂ ਦੋਸ਼ਾਂ ਨੂੰ ਯੇਦੀਯੁਰੱਪਾ ਨੇ ਖਾਰਜ ਕਰਦਿਆਂ ਝੂਠਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਨਤਾ ਅਜਿਹੇ ਲੋਕਾਂ ਨੂੰ ਸਬਕ ਸਿਖਾਏਗੀ, ਜੋ ਉਨ੍ਹਾਂ ਖਿਲਾਫ਼ ਸਾਜਿਸ਼ ਰਚਣ ਵਿਚ ਸ਼ਾਮਲ ਹਨ।

Related posts

ਮਹਾਰਾਸ਼ਟਰ, ਰਾਜਸਥਾਨ ਤੇ ਹਰਿਆਣਾ ‘ਚ ਕਾਂਗਰਸ ਤੇ ਸ਼ਿਵ ਸੈਨਾ ਦੇ ਗੇਮ ਪਲਾਨ ਨੂੰ ਵਿਗਾੜ ਸਕਦੇ ਹਨ ਬੀਜੇਪੀ ਦੇ ਦਾਅ

Bunty

ਕੇਰਲ ਧਮਾਕੇ ’ਚ ਕੇਂਦਰੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਖ਼ਿਲਾਫ਼ ਐਫ਼.ਆਈ.ਆਰ. ਦਰਜ

Bunty

ਹਾਂਸੀ-ਬੁਟਾਣਾ ਨਹਿਰ ਨੂੰ SYL ਦਾ ਬਦਲ ਨਹੀਂ ਮੰਨੇਗਾ ਹਰਿਆਣਾ, ਪੰਜਾਬ ਸਰਕਾਰ ਦੇ ਸੁਝਾਅ ਕੀਤੇ ਖਾਰਿਜ

Bunty