India

ਪੁਣੇ ਪੋਰਸ਼ ਕਾਰ ਹਾਦਸੇ ’ਤੇ ਬੰਬੇ ਹਾਈਕੋਰਟ ਨੇ ਨਾਬਾਲਿਗ ਦੋਸ਼ੀ ਨੂੰ ਦਿੱਤੀ ਜ਼ਮਾਨਤ

ਪੁਣੇ – ਪੁਣੇ ਪੋਰਸ਼ ਕਾਰ ਦੁਰਘਟਨਾ ਮਾਮਲੇ ’ਚ ਬੰਬੇ ਹਾਈ ਕੋਰਟ ਨੇ ਨਾਬਾਲਿਗ ਦੋਸ਼ੀ ਨੂੰ ਸੁਧਾਰ ਘਰ ਤੋਂ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਬੰਬੇ ਹਾਈ ਕੋਰਟ ਨੇ ਨਾਬਾਲਿਗ ਦੋਸ਼ੀ ਨੂੰ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਦਾ ਹੁਕਮ ਹੈ ਕਿ ਨਾਬਾਲਿਗ ਦੋਸ਼ੀ ਨੂੰ ਆਪਣੀ ਮਾਸੀ ਕੋਲ ਰਹਿਣਾ ਪਵੇਗਾ। ਪੁਣੇ ’ਚ ਇਕ ਕਿਸ਼ੋਰ ਨਸ਼ੇ ਦੀ ਹਾਲਤ ’ਚ ਪੋਰਸ਼ ਕਾਰ ਚਲਾ ਰਿਹਾ ਸੀ। ਜਿਸ ਦੇ ਨਤੀਜੇ ਵਜੋਂ 19 ਮਈ ਨੂੰ ਦੋ ਆਈਟੀ ਪੇਸ਼ੇਵਰਾਂ ਦੀ ਮੌਤ ਹੋ ਗਈ ਸੀ। ਇਸ ਕੇਸ ਨੇ ਸਾਰਿਆਂ ਦਾ ਧਿਆਨ ਖਿੱਚਿਆ, ਖਾਸ ਤੌਰ ’ਤੇ ਜਦੋਂ ਜੁਵੇਨਾਈਲ ਜਸਟਿਸ ਬੋਰਡ ਦੇ ਮੈਂਬਰ ਐੱਲ. ਐਨ. ਦਾਨਵੜੇ ਨੇ ਸੜਕ ਸੁਰੱਖਿਆ ’ਤੇ 300 ਸ਼ਬਦਾਂ ਦਾ ਲੇਖ ਲਿਖਣ ਸਮੇਤ ਕੁਝ ਨਰਮ ਸ਼ਰਤਾਂ ਨਾਲ ਨਾਬਾਲਿਗ ਨੂੰ ਜ਼ਮਾਨਤ ਦਿੱਤੀ ਸੀ।
ਅਦਾਲਤ ਨੇ ਨਾਬਾਲਿਗ ਨੂੰ ਉਸ ਨੂੰ ਮਾਸੀ ਦੀ ਦੇਖਭਾਲ ਅਤੇ ਹਿਰਾਸਤ ’ਚ ਛੱਡਣ ਦਾ ਹੁਕਮ ਦਿੱਤਾ। ਅਦਾਲਤ ਨੇ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਮਨੋਵਿਗਿਆਨੀ ਨਾਲ ਨਾਬਾਲਿਗ ਦੇ ਸੈਸ਼ਨ ਜਾਰੀ ਰਹਿਣੇ ਚਾਹੀਦੇ ਹਨ। ਨਾਬਾਲਿਗ ਦੀ ਮਾਸੀ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਦਿਆਂ ਦੋਸ਼ ਲਾਇਆ ਸੀ ਕਿ ਨਾਬਾਲਿਗ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਆਬਜ਼ਰਵੇਸ਼ਨ ਹੋਮ ਵਿਚ ਰੱਖਿਆ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਜਸਟਿਸ ਭਾਰਤੀ ਡਾਂਗਰੇ ਅਤੇ ਮੰਜੂਸ਼ਾ ਦੇਸ਼ਪਾਂਡੇ ਨੇ ਕਿਹਾ ਸੀ ਕਿ ਨਾਬਾਲਿਗ ਨੂੰ ਜ਼ਮਾਨਤ ਦੇਣ ਤੋਂ ਬਾਅਦ ਉਸ ਨੂੰ ਆਬਜ਼ਰਵੇਸ਼ਨ ਹੋਮ ’ਚ ਭੇਜਣਾ ਜ਼ਮਾਨਤ ਦਾ ਮਕਸਦ ਖ਼ਤਮ ਕਰ ਦਿੰਦਾ ਹੈ। ਅਦਾਲਤ ਨੇ ਕਿਹਾ, ‘ਦੋ ਲੋਕਾਂ ਦੀ ਜਾਨ ਚਲੀ ਗਈ ਹੈ। ਇਹ ਇੱਕ ਝਟਕਾ ਜ਼ਰੂਰ ਸੀ, ਪਰ ਬੱਚਾ (ਕਿਸ਼ੋਰ) ਵੀ ਸਦਮੇ ਵਿਚ ਸੀ।’
ਕਿਸ਼ੋਰ ਦੇ ਮਾਤਾ-ਪਿਤਾ ਅਤੇ ਹਸਪਤਾਲ ਦੇ ਸਟਾਫ਼ ਤੋਂ ਇਲਾਵਾ ਪੁਲਿਸ ਨੇ ਕੁਝ ਦਿਨ ਪਹਿਲਾਂ ਵਾਪਰੀ ਘਟਨਾ ਦੇ ਸਬੰਧ ’ਚ ਨੌਜਵਾਨ ਦੇ ਦਾਦਾ ਨੂੰ ਹਿਰਾਸਤ ’ਚ ਲੈ ਲਿਆ ਸੀ। ਇਸ ਦੇ ਇਲਾਵਾ ਮੰਗਲਵਾਰ ਨੂੰ ਦੋਸ਼ੀ ਡਾਕਟਰਾਂ ਅਤੇ ਨੌਜਵਾਨ ਦੇ ਪਿਤਾ ਵਿਚਾਲੇ ਵਿੱਤੀ ਲੈਣ-ਦੇਣ ’ਚ ਮਦਦ ਕਰਨ ਅਤੇ ਵਿਚੋਲੇ ਵਜੋਂ ਕੰਮ ਕਰਨ ਲਈ ਦੋ ਹੋਰ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ।

Related posts

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin

ਭਾਰਤੀ ਡਾਕ ਅੱਜ 17 ਮਾਰਚ ਤੋਂ ਨਵੀਂ ਐਕਸਪ੍ਰੈਸ ਡਿਲੀਵਰੀ ਸੇਵਾ ਸ਼ੁਰੂ ਕਰ ਰਿਹਾ

admin

ਟੀਕਿਆਂ ਨੇ ਦੁਨੀਆ ਭਰ ਵਿੱਚ ਖਤਰਨਾਕ ਬਿਮਾਰੀਆਂ ਨੂੰ ਖਤਮ ਜਾਂ ਪੂਰੀ ਤਰ੍ਹਾਂ ਕੰਟਰੋਲ ਕੀਤਾ

admin