International

ਯੂਨਸ ਨੇ ਬੰਗਲਾਦੇਸ਼ ਦੀ ਸੁੰਤਤਰਤਾ ਜੰਗ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਢਾਕਾ – ਬੰਗਲਾਦੇਸ਼ ਵਿੱਚ ਅੰਤਰਿਮ ਸਰਕਾਰ ਦੇ ਮੁਖੀ ਡਾਕਟਰ ਮੁਹੰਮਦ ਯੂਨਸ ਅਤੇ 13 ਹੋਰ ਸਲਾਹਕਾਰਾਂ ਨੇ ਸ਼ੁੱਕਰਵਾਰ ਨੂੰ ਰਾਜਧਾਨੀ ਢਾਕਾ ਦੇ ਸਾਵਰ ਵਿੱਚ ਰਾਸ਼ਟਰੀ ਸ਼ਹੀਦ ਸਮਾਰਕ ਵਿੱਚ ਆਜ਼ਾਦੀ ਦੀ ਲੜਾਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਢਾਕਾ ਟਿ੍ਰਬਿਊਨ ਨੇ ਆਪਣੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ । ਡਾ: ਯੂਨਸ ਨੇ ਸਮਾਰਕ ‘ਤੇ ਫੁੱਲਮਾਲਾਵਾਂ ਭੇਟ ਕੀਤੀਆਂ ਅਤੇ ਸ਼ਹੀਦਾਂ ਦੇ ਸਨਮਾਨ ‘ਚ ਇਕ ਮਿੰਟ ਦਾ ਮੌਨ ਰੱਖਿਆ । ਇਸ ਮੌਕੇ ਫੌਜੀ ਟੁਕੜੀ ਨੇ ਸਟੇਟ ਸਲਾਮੀ ਦਿੱਤੀ। ਉਸਨੇ ਬਾਅਦ ਵਿੱਚ ਅੰਤਰਿਮ ਸਰਕਾਰ ਦੇ ਮੁਖੀ ਵਜੋਂ ਇੱਕ ਹੋਰ ਪੁਸ਼ਪਾਜਲੀ ਦਿੱਤੀ। ਡਾ: ਯੂਨਸ ਨੇ ਹੋਰ ਮੈਂਬਰਾਂ ਨਾਲ ਵੀਰਵਾਰ ਨੂੰ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਵਜੋਂ ਸਹੁੰ ਚੁੱਕੀ। ਬੰਗਲਾਦੇਸ਼ ਵਿੱਚ ਹਾਲ ਹੀ ਵਿੱਚ ਕੋਟਾ ਵਿਰੋਧ ਪ੍ਰਦਰਸ਼ਨਾਂ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਬੇਦਖਲੀ ਅਤੇ ਜਲਾਵਤਨੀ ਤੋਂ ਬਾਅਦ ਆਮ ਸਥਿਤੀ ਵਾਪਸ ਆ ਰਹੀ ਹੈ।

Related posts

ਰੂਸ ਵਲੋਂ 8 ਮਾਰਚ ਤੋਂ ਅੰਤਰਰਾਸ਼ਟਰੀ ਉਡਾਣਾਂ ‘ਤੇ ਰੋਕ

admin

ਅਲਬਾਨੀਜ਼ ਨੇ ਜੰਗੀ ਬੇੜੇ ’ਚ ਸੋਨਾਰ ਪ੍ਰਣਾਲੀ ਦੀ ਵਰਤੋਂ ਨੂੰ ਲੈ ਕੇ ਚੀਨ ਦੀ ਕੀਤੀ ਆਲੋਚਨਾ

Bunty

ਦੁਨੀਆਂ ਨੂੰ ਮਿਲੇਗਾ ਪਹਿਲਾ ਖਰਬਪਤੀ, ਇਸ ਦੌੜ ’ਚ ਸ਼ਾਮਲ ਇਹ 5 ਮਸ਼ਹੂਰ ਲੋਕ

Bunty