Sport

ਅਦਿਤੀ ਮਹਿਲਾ ਸਕਾਟਿਸ਼ ਓਪਨ ‘ਚ ਕਟ ਤੋਂ ਖੁੰਝੀ

ਇਰਵਿਨ (ਸਕਾਟਲੈਂਡ) – ਭਾਰਤੀ ਗੋਲਫਰ ਅਦਿਤੀ ਅਸ਼ੋਕ ਦੂਜੇ ਦੌਰ ਵਿਚ ਤਿੰਨ ਓਵਰ 75 ਦੇ ਖਰਾਬ ਪ੍ਰਦਰਸ਼ਨ ਨਾਲ ਆਈਐੱਸਪੀਐੱਸ ਹਾਂਡਾ ਮਹਿਲਾ ਸਕਾਟਿਸ਼ ਓਪਨ ਟੂਰਨਾਮੈਂਟ ਵਿਚ ਕਟ ਹਾਸਲ ਕਰਨ ਵਿਚ ਅਸਫਲ ਰਹੀ। ਲੇਡੀਜ਼ ਯੂਰਪੀਅਨ ਟੂਰ ‘ਤੇ ਪੰਜ ਵਾਰ ਦੀ ਜੇਤੂ ਅਦਿਤੀ ਨੇ ਪਹਿਲੇ ਦੌਰ ‘ਚ 81 ਦਾ ਸਕੋਰ ਬਣਾਇਆ ਸੀ।ਅਦਿਤੀ ਨੇ ਦੂਜੇ ਦੌਰ ਵਿੱਚ ਇੱਕ ਬੋਗੀ ਅਤੇ ਇੱਕ ਡਬਲ ਬੋਗੀ ਕੀਤੀ ਜਿਸ ਕਾਰਨ ਉਸਦਾ ਸਕੋਰ ਤਿੰਨ ਓਵਰ ਹੋ ਗਿਆ। ਉਹ ਦੋਵੇਂ ਰਾਊਂਡਾਂ ਵਿੱਚ ਇੱਕ ਵੀ ਬਰਡੀ ਨਹੀਂ ਬਣਾ ਸਕੀ। ਅਦਿਤੀ ਸਕਾਟਿਸ਼ ਓਪਨ ਦੇ ਅੱਠ ਮੈਚਾਂ ਵਿੱਚ ਛੇ ਵਾਰ ਕਟ ਤੋਂ ਖੁੰਝ ਗਈ ਹੈ, ਜਦੋਂ ਕਿ ਇਸ ਟੂਰਨਾਮੈਂਟ ਵਿੱਚ ਉਸਦਾ ਸਰਵੋਤਮ ਪ੍ਰਦਰਸ਼ਨ 2023 ਵਿੱਚ ਆਇਆ ਸੀ ਜਦੋਂ ਉਹ ਸੰਯੁਕਤ 55ਵੇਂ ਸਥਾਨ ‘ਤੇ ਰਹੀ ਸੀ। ਆਸਟ੍ਰੇਲੀਆ ਦੀ ਮਿੰਜੀ ਲੀ (3-ਅੰਡਰ 69) ਅਤੇ ਮੇਗਨ ਖੇਂਗ ਅੱਠ ਅੰਡਰ ਦੇ ਕੁੱਲ ਸਕੋਰ ਦੇ ਨਾਲ ਸੰਯੁਕਤ ਆਗੂ ਹਨ।

Related posts

ਖ਼ਾਲਿਸਤਾਨੀ ਸਮਰਥਕਾਂ ਨੇ ਇਟਲੀ ’ਚ ਮਹਾਤਮਾ ਗਾਂਧੀ ਦਾ ਬੁੱਤ ਉਦਘਾਟਨ ਤੋਂ ਪਹਿਲਾਂ ਹੀ ਤੋੜਿਆ

Bunty

ਪਾਕਿਸਤਾਨ ਦੀ ਟੀਮ ਨੇ T20 ਵਰਲਡ ਕੱਪ ‘ਚ ਰਚਿਆ ਇਤਿਹਾਸ

Bunty

ਫੀਫਾ ਵਿਸ਼ਵ ਕੱਪ 2026 ਦੇ 15ਵੇਂ ਦਿਨ 6 ਮੈਚ ਖੇਡੇ ਜਾਣਗੇ

admin