Bollywood

ਕਿਸਾਨ ਅੰਦੋਲਨ ’ਤੇ ਕੰਗਨਾ ਦੇ ਬਿਆਨ ਤੋਂ ਨਾਰਾਜ਼ ਭਾਜਪਾ, ਦਿੱਤੀ ਚੁੱਪ ਰਹਿਣ ਦੀ ਨਸੀਹਤ

ਨਵੀਂ ਦਿੱਲੀ – ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੋਮਵਾਰ ਨੂੰ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਨੌਤ ਦੇ ਉਸ ਬਿਆਨ ’ਤੇ ਅਸਹਿਮਤੀ ਜਤਾਉਂਦੇ ਹੋਏ ਕਿਨਾਰਾ ਕਰ ਲਿਆ, ਜਿਸ ’ਚ ਉਸ ਨੇ ਕਿਹਾ ਸੀ ਕਿ ਪੰਜਾਬ ’ਚ ਕਿਸਾਨ ਅੰਦੋਲਨ ਦੇ ਨਾਂ ’ਤੇ ਸ਼ਰਾਰਤੀ ਅਨਸਰ ਹਿੰਸਾ ਫੈਲਾ ਰਹੇ ਸਨ ਅਤੇ ਉੱਥੇ ਜਬਰ ਜ਼ਿਨਾਹ ਤੇ ਕਤਲ ਹੋ ਰਹੇ ਸਨ। ਭਾਜਪਾ ਦੇ ਕੇਂਦਰੀ ਮੀਡੀਆ ਵਿਭਾਗ ਵਲੋਂ ਜਾਰੀ ਇਕ ਬਿਆਨ ਅਨੁਸਾਰ,’’ਪਾਰਟੀ ਨੇ ਮੰਡੀ ਦੀ ਸੰਸਦ ਮੈਂਬਰ ਨੂੰ ਹਿਦਾਇਤ ਵੀ ਦਿੱਤੀ ਕਿ ਉਹ ਇਸ ਤਰ੍ਹਾਂ ਦੇ ਕੋਈ ਬਿਆਨ ਭਵਿੱਖ ’ਚ ਨਾ ਦੇਵੇ।’’ ਇਕ ਅਖਬਾਰ ਨੂੰ ਦਿੱਤੇ ਇੰਟਰਵਿਊ ’ਚ ਕੰਗਨਾ ਨੇ ਇਹ ਵੀ ਕਿਹਾ ਸੀ ਕਿ ਤਿੰਨ ਵਿਵਾਦਿਤ ਖੇਤੀ ਬਿੱਲਾਂ ਨੂੰ ਵਾਪਸ ਲੈ ਲਿਆ ਗਿਆ, ਨਹੀਂ ਤਾਂ ਇਨ੍ਹਾਂ ਸ਼ਰਾਰਤੀ ਅਸਰਾਂ ਦੀ ਬਹੁਤ ਲੰਬੀ ਯੋਜਨਾ ਸੀ ਅਤੇ ਉਹ ਦੇਸ਼ ’ਚ ਕੁਝ ਵੀ ਕਰ ਸਕਦੇ ਸਨ।
ਬਿਆਨ ’ਚ ਕਿਹਾ ਗਿਆ,’’ਭਾਜਪਾ ਸੰਸਦ ਮੈਂਬਰ ਕੰਗਨਾ ਰਨੌਤ ਵਲੋਂ ਕਿਸਾਨ ਅੰਦੋਲਨ ਬਾਰੇ ਦਿੱਤਾ ਗਿਆ ਬਿਆਨ, ਪਾਰਟੀ ਦੀ ਰਾਏ ਨਹੀਂ ਹੈ। ਭਾਜਪਾ ਕੰਗਨਾ ਰਨੌਤ ਦੇ ਬਿਆਨ ਨਾਲ ਅਸਹਿਮਤੀ ਜ਼ਾਹਰ ਕਰਦੀ ਹੈ। ਪਾਰਟੀ ਵਲੋਂ ਪਾਰਟੀ ਦੇ ਨੀਤੀਗਤ ਵਿਸ਼ਿਆਂ ’ਤੇ ਬੋਲਣ ਲਈ ਕੰਗਨਾ ਨੂੰ ਨਾ ਤਾਂ ਮਨਜ਼ੂਰੀ ਹੈ ਅਤੇ ਨਾ ਹੀ ਉਹ ਬਿਆਨ ਦੇਣ ਲਈ ਅਧਿਕ੍ਰਿਤ ਹੈ।’’ ਬਿਆਨ ’ਚ ਕਿਹਾ ਗਿਆ ਕਿ ਭਾਜਪਾ ਵਲੋਂ ਕੰਗਨਾ ਨੂੰ ਨਿਰਦੇਸ਼ਿਤ ਕੀਤਾ ਗਿਆ ਹੈ ਕਿ ਉਹ ਇਸ ਤਰ੍ਹਾਂ ਦੇ ਕੋਈ ਬਿਆਨ ਭਵਿੱਖ ’ਚ ਨਾ ਦਿਓ। ਕੰਗਨਾ ਨੇ ਇਸ ਇੰਟਰਵਿਊ ’ਚ ਇਹ ਵੀ ਕਿਹਾ ਸੀ ਕਿ ਜੇਕਰ ਭਾਜਪਾ ਦੀ ਸੀਨੀਅਰ ਅਗਵਾਈ ਮਜ਼ਬੂਤ ਨਹੀਂ ਰਹਿੰਦੀ ਤਾਂ ਕਿਸਾਨ ਅੰਦੋਲਨ ਦੌਰਾਨ ਪੰਜਾਬ ਨੂੰ ਵੀ ਬੰਗਲਾਦੇਸ਼ ਬਣਾ ਦਿੱਤਾ ਜਾਵੇਗਾ।

Related posts

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

admin

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !

admin

ਬੌਲੀਵੁੱਡ ਮੂਵੀ ਧੁਰੰਧਰ ਦੇ ਭਾਗ-2 ਨੇ ਕਮਾਈ ਦੇ ਪੱਖੋਂ ਨਵੇਂ ਰਿਕਾਰਡ ਕਾਇਮ ਕਰਨੇ ਸ਼ੁਰੂ ਕਰ ਦਿੱਤੇ !

admin