India

ਕੇਦਾਰਨਾਥ ‘ਚ ਪੈਦਲ ਯਾਤਰੀਆਂ ‘ਤੇ ਪਹਾੜ ਤੋਂ ਡਿੱਗਿਆ ਪੱਥਰ, 5 ਦੀ ਹੋਈ ਮੌਤ ਮੱਧ ਪ੍ਰਦੇਸ਼, ਗੁਜਰਾਤ ਅਤੇ ਨੇਪਾਲ ਦੇ ਸ਼ਰਧਾਲੂ ਸ਼ਾਮਲ

ਗੌਰੀਕੁੰਡ – ਉਤਰਾਖੰਡ ‘ਚ ਬਾਬਾ ਕੇਦਾਰਨਾਥ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸ਼ਰਧਾਲੂਆਂ ‘ਤੇ ਪਹਾੜੀ ਤੋਂ ਮਲਬਾ ਅਤੇ ਪੱਥਰ ਡਿੱਗ ਗਏ, ਜਿਸ ਕਾਰਨ 5 ਸ਼ਰਧਾਲੂਆਂ ਦੀ ਦਰਦਨਾਕ ਮੌਤ ਹੋ ਗਈ, ਜਦਕਿ 3 ਸ਼ਰਧਾਲੂ ਜ਼ਖ਼ਮੀ ਹੋ ਗਏ। ਮਲਬੇ ਹੇਠ ਦੱਬਣ ਕਾਰਨ ਇਕ ਯਾਤਰੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 4 ਲੋਕਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਬਚਾਅ ਦਲ ਵਲੋਂ ਢਿੱਗਾਂ ਡਿੱਗਣ ਵਾਲੇ ਇਲਾਕੇ ‘ਚ ਬਚਾਅ ਕਾਰਜ ਜਾਰੀ ਹੈ।ਕੇਦਾਰ ਘਾਟੀ ‘ਚ ਲਗਾਤਾਰ ਮੀਂਹ ਕਾਰਨ ਬਚਾਅ ਕਾਰਜਾਂ ‘ਚ ਦਿੱਕਤਾਂ ਆ ਰਹੀਆਂ ਹਨ। ਇਹ ਘਟਨਾ ਕੇਦਾਰਨਾਥ ਰੋਡ ‘ਤੇ ਕੋਤਵਾਲੀ ਸੋਨਪ੍ਰਯਾਗ ਤੋਂ ਕਰੀਬ ਇਕ ਕਿਲੋਮੀਟਰ ਦੂਰ ਗੌਰੀਕੁੰਡ ਵੱਲ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਖੇਤਰ ‘ਚ ਸੋਮਵਾਰ ਦੇਰ ਸ਼ਾਮ ਵਾਪਰੀ। ਕੁਝ ਸ਼ਰਧਾਲੂ ਬਾਬਾ ਕੇਦਾਰ ਦੇ ਦਰਸ਼ਨ ਕਰਕੇ ਗੌਰੀਕੁੰਡ ਤੋਂ ਸੋਨਪ੍ਰਯਾਗ ਵੱਲ ਆ ਰਹੇ ਸਨ ਕਿ ਅਚਾਨਕ ਪਹਾੜੀ ਤੋਂ ਮਲਬਾ ਅਤੇ ਪੱਥਰ ਡਿੱਗਣ ਲੱਗੇ। ਇਸ ਦੌਰਾਨ ਕੁਝ ਲੋਕ ਆਪਣੀ ਜਾਨ ਬਚਾਉਣ ਲਈ ਭੱਜੇ ਪਰ ਕੁਝ ਯਾਤਰੀ ਮਲਬੇ ਦੀ ਲਪੇਟ ‘ਚ ਆ ਗਏ।ਜ਼ਮੀਨ ਖਿਸਕਣ ਦੀ ਸੂਚਨਾ ਮਿਲਦੇ ਹੀ ਪੁਲਿਸ, NDRF ਅਤੇ SDRF ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਬਚਾਅ ਟੀਮਾਂ ਨੇ ਦੇਰ ਰਾਤ ਮਲਬਾ ਹਟਾਇਆ ਅਤੇ ਬੇਹੋਸ਼ੀ ਦੀ ਹਾਲਤ ‘ਚ ਗੋਪਾਲ ਜੀ ਨੂੰ ਮਲਬੇ ‘ਚੋਂ ਬਾਹਰ ਕੱਢਿਆ। ਜਿਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਤਿੰਨ ਸ਼ਰਧਾਲੂਆਂ ਨੂੰ ਜ਼ਖਮੀ ਹਾਲਤ ‘ਚ ਬਚਾ ਕੇ ਹਸਪਤਾਲ ਲਿਜਾਇਆ ਗਿਆ।

Related posts

ਪੀਆਈਓ ਕਾਰਡ ਵਾਲੇ ਹੁਣ ਓਸੀਆਈ ਕਾਰਡ ਲਈ ਅਪਲਾਈ ਕਰਨ !

admin

ਸੁਪਰੀਮ ਕੋਰਟ ਵੱਲੋਂ ‘ਚ ਸੜਕਾਂ ਦੀ ਸੁਰੱਖਿਆ ਯਕੀਨੀ ਬਨਾਉਣ ਦੇ ਨਿਰਦੇਸ਼

admin

ਊਧਮਪੁਰ ਸੜਕ ਹਾਦਸੇ ‘ਚ 20 ਮੌਤਾਂ : ਬੱਸ ਦੇ 100 ਫੁੱਟ ਹੇਠਾਂ ਖੱਡ ‘ਚ ਡਿੱਗ ਗਈ

admin