International

ਹੈਰਿਸ ਨੂੰ ਵਿਸ਼ਵ ਪ੍ਰਸਿੱਧ ਗਾਇਕਾ ਟੇਲਰ ਸਵਿਫਟ ਦਾ ਮਿਲਿਆ ਸਮਰਥਨ ਟਰੰਪ ਤੇ ਹੈਰਿਸ ਦੀ ਬਹਿਸ ਤੋਂ ਹੋਈ ਪ੍ਰਭਾਵਿਤ

ਵਾਸ਼ਿੰਗਟਨ – ਮਸ਼ਹੂਰ ਗਾਇਕਾ ਟੇਲਰ ਸਵਿਫਟ ਮੰਗਲਵਾਰ ਰਾਤ ਨੂੰ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਅਤੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਵਿਚਕਾਰ ਬਹਿਸ ਖਤਮ ਹੋਣ ਤੋਂ ਬਾਅਦ ਹੈਰਿਸਮ ਸਮਰਥਨ ’ਚ ਸਾਹਮਣੇ ਆਈ ਹੈ।ਸਵਿਫ਼ਟ ਨੇ ਸੋਸ਼ਲ ਮੀਡੀਆ ਮੰਚ ਇੰਸਟਾਗ੍ਰਾਮ ’ਤੇ ਇਕ ਪੋਸਟ ’ਚ ਕਿਹਾ, ‘‘ਮੈਨੂੰ ਲਗਦਾ ਹੈ ਕਿ ਉਹ ਇਕ ਦਿ੍ਰੜ ਅਤੇ ਪ੍ਰਤਿਭਾਸ਼ਾਲੀ ਨੇਤਾ ਹਨ ਅਤੇ ਮੇਰਾ ਮੰਨਣਾ ਹੈ ਕਿ ਜੇਕਰ ਸਾਨੂੰ ਅਰਾਜਕਤਾ ਦੀ ਬਜਾਏ ਸ਼ਾਂਤੀਪੂਰਵਕ ਅਗਵਾਈ ਦਿਤੀ ਜਾਵੇ ਤਾਂ ਅਸੀਂ ਬਹੁਤ ਕੁੱਝ ਹਾਸਲ ਕਰ ਸਕਦੇ ਹਾਂ।’’ਸਵਿਫ਼ਟ ਨੇ ਇਕ ਤਸਵੀਰ ਸਾਂਝੀ ਕੀਤੀ ਜਿਸ ’ਚ ਉਸ ਦੇ ਨਾਲ ਇਕ ਬਿੱਲੀ ਵੀ ਹੈ। ਤਸਵੀਰ ’ਤੇ ਸਵਿਫਟ ਨੇ ਲਿਖਿਆ, ‘‘ਬੇਔਲਾਦ ਕੈਟ ਲੇਡੀ।’’ ਦਰਅਸਲ, ਡੋਨਾਲਡ ਟਰੰਪ ਦੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੇ.ਡੀ. ਵੈਨਸ ਨੇ ਇਹ ਟਿਪਣੀ ਕੀਤੀ ਸੀ।

Related posts

ਯੋਰਪ ਵਿੱਚ ਹੋਵੇਗਾ ਅਮਰੀਕਾ ਅਤੇ ਈਰਾਨ ਵਿਚਕਾਰ ਸਮਝੌਤਾ !

admin

ਹੈਲੀਕਾਪਟਰ ਸੁੱਟਣ ‘ਤੇ ਅਮਰੀਕਾ ਵਲੋਂ ਇਰਾਨੀ ਟਿਕਾਣਿਆਂ ਉਪਰ ਹਵਾਈ ਹਮਲਿਆਂ ਦੀ ਬਾਛੜ !

admin

ਅਮਰੀਕਨ ਕੋਰਟ ਵਲੋਂ ਨਵੇਂ ਐੱਚ-1ਬੀ ਵੀਜ਼ਾ ‘ਤੇ 1 ਲੱਖ ਡਾਲਰ ਫੀਸ ਗੈਰ-ਕਾਨੂੰਨੀ ਕਰਾਰ !

admin