International

ਈਰਾਨ ਨੇ ਸਫਲਤਾਪੂਰਵਕ ਪੁਲਾੜ ’ਚ ਭੇਜਿਆ ਸੈਟੇਲਾਈਟ

ਤਹਿਰਾਨ – ਈਰਾਨ ਨੇ ਕਿਹਾ ਹੈ ਕਿ ਉਸ ਨੇ ਅਰਧ ਸੈਨਿਕ ‘ਰੈਵੋਲਿਊਸ਼ਨਰੀ ਗਾਰਡ’ ਦੇ ਰਾਕੇਟ ਨਾਲ ਇਕ ਖੋਜ ਉਪਗ੍ਰਹਿ ਨੂੰ ਪੁਲਾੜ ’ਚ ਭੇਜਿਆ ਹੈ। ਸਰਕਾਰੀ ਸਮਾਚਾਰ ਏਜੰਸੀ ‘ਇਰਨਾ’ ਨੇ ਸਨਿਚਰਵਾਰ ਨੂੰ ਦਸਿਆ ਕਿ ਚਮਰਾਨ-1 ਨਾਂ ਦੇ ਇਸ ਸੈਟੇਲਾਈਟ ਦਾ ਭਾਰ 60 ਕਿਲੋਗ੍ਰਾਮ ਹੈ ਅਤੇ ਇਹ ਆਰਬਿਟ ’ਚ ਦਾਖਲ ਹੋ ਗਿਆ ਹੈ।ਰੀਪੋਰਟ ਵਿਚ ਕਿਹਾ ਗਿਆ ਹੈ ਕਿ ਲੈਂਡ ਸਟੇਸ਼ਨਾਂ ਨੂੰ ਸੈਟੇਲਾਈਟ ਤੋਂ ਸੰਕੇਤ ਵੀ ਮਿਲੇ ਹਨ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਰਾਕੇਟ ‘ਕਯਾਮ-100’ ਨੂੰ ਰੈਵੋਲਿਊਸ਼ਨਰੀ ਗਾਰਡ ਦੀ ਐਰੋਨੋਟਿਕਲ ਯੂਨਿਟ ਨੇ ਬਣਾਇਆ ਸੀ।ਈਰਾਨ ਨੇ ਬਹੁਤ ਪਹਿਲਾਂ ਸੈਟੇਲਾਈਟਾਂ ਨੂੰ ਆਰਬਿਟ ’ਚ ਭੇਜਣ ਦੀ ਯੋਜਨਾ ਬਣਾਈ ਸੀ। ਨਵੇਂ ਰਾਸ਼ਟਰਪਤੀ ਮਹਿਮੂਦ ਪੇਜੇਸ਼ਕੀਅਨ ਦੀ ਅਗਵਾਈ ’ਚ ਈਰਾਨ ਨੇ ਪਹਿਲੀ ਵਾਰ ਕਿਸੇ ਸੈਟੇਲਾਈਟ ਨੂੰ ਆਰਬਿਟ ’ਚ ਭੇਜਿਆ ਹੈ।

Related posts

ਤੁਰਕੀ ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਲੋਕਾਂ ਚ ਫੈਲੀ ਦਹਿਸ਼ਤ

Bunty

ਰੂਸੀ ਦੂਤਾਵਾਸ ਦੇ ਬਾਹਰ ਆਤਮਘਾਤੀ ਹਮਲਾ, ਦੋ ਡਿਪਲੋਮੈਟਾਂ ਸਮੇਤ 20 ਦੀ ਮੌਤ; ਹਮਲਾਵਰ ਢੇਰ

Bunty

ਬੰਗਲਾਦੇਸ਼ ਚ 400 ਪੁਲਸ ਥਾਣਿਆਂ ਚ ਭੰਨਤੋੜ, 50 ਪੁਲਸ ਮੁਲਾਜ਼ਮਾਂ ਦੇ ਮਾਰੇ ਜਾਣ ਦਾ ਖ਼ਦਸ਼ਾ

Bunty