India

ਐਮ. ਵੀ. ਏ. ’ਚ ਸੀਟ ਵੰਡ ’ਤੇ ਗੱਲਬਾਤ 10 ਦਿਨਾਂ ’ਚ ਪੂਰੀ ਹੋ ਜਾਵੇਗੀ : ਪਵਾਰ

ਮੁੰਬਈ – ਰਾਕਾਂਪਾ ਦੇ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਮਹਾਵਿਕਾਸ ਆਘਾੜੀ (ਐੱਮ. ਵੀ. ਏ.) ਆਉਂਦੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਸੀਟ ਵੰਡ ’ਤੇ ਆਪਣੀ ਗੱਲਬਾਤ 8 ਤੋਂ 10 ਦਿਨਾਂ ’ਚ ਪੂਰੀ ਕਰ ਲਵੇਗਾ। ਉਨ੍ਹਾਂ ਕਿਹਾ ਕਿ ਵਿਰੋਧੀ ਗੱਠਜੋੜ ਨੂੰ ਸੂਬੇ ’ਚ ‘ਕਿਸੇ ਵੀ ਕੀਮਤ’ ’ਤੇ ਸੱਤਾ ’ਚ ਆਉਣ ਦੀ ਕੋਸ਼ਿਸ਼ ਕਰਨੀ ਪਵੇਗੀ। ਪਾਰਟੀ ਛੱਡਣ ਵਾਲਿਆਂ ’ਤੇ ਨਿਸ਼ਾਨਾ ਵਿੰਨ੍ਹਦਿਆਂ ਪਵਾਰ ਨੇ ਦਾਅਵਾ ਕੀਤਾ ਕਿ ਉਨ੍ਹਾਂ ’ਚੋਂ ਮੁੱਠੀ ਭਰ ਲੋਕ ਵੀ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਨਹੀਂ ਜਿੱਤ ਸਕਣਗੇ। ਰਾਕਾਂਪਾ ਪ੍ਰਧਾਨ ਨੇ ਪੁਣੇ ਦੇ ਬਾਰਾਮਤੀ ਸ਼ਹਿਰ ’ਚ ਆਪਣੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 288 ਮੈਂਬਰੀ ਵਿਧਾਨ ਸਭਾ ਲਈ ਚੋਣਾਂ ਨਵੰਬਰ ਦੇ ਅੱਧ ’ਚ ਹੋਣ ਦੀ ਸੰਭਾਵਨਾ ਹੈ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਉਮੀਦਵਾਰਾਂ ਦੀ ਚੋਣ ਲਈ ਜਿੱਤਣ ਦੀ ਸਮਰੱਥਾ ਹੀ ਇਕੋ-ਇਕ ਯੋਗਤਾ ਹੋਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਗੱਠਜੋੜ ’ਚ ਐਡਜਸਟਮੈਂਟ ਅਤੇ ਲਚਕੀਲਾ ਦਿ੍ਰਸ਼ਟੀਕੋਣ ਅਪਣਾਉਣਾ ਜ਼ਰੂਰੀ ਹੈ।

Related posts

ਪ੍ਰਧਾਨ ਮੰਤਰੀ ਮੋਦੀ ਵਲੋਂ ਵੀਅਤਨਾਮ ਦੇ ਰਾਸ਼ਟਰਪਤੀ ਟੋ ਲਾਮ ਦਾ ਸਵਾਗਤ ਕੀਤਾ

admin

ਪੱਛਮੀ ਬੰਗਾਲ ਵਿੱਚ ਨਵੀਂ ਸਰਕਾਰ ਦੇ ਗਠਨ ਲਈ ਪੱਧਰਾ ਹੋ ਗਿਆ

admin

ਮਮਤਾ ਬੈਨਰਜੀ ਨੂੰ ਪੱਛਮੀ ਬੰਗਾਲ ‘ਚ ਹਾਰ ਨੂੰ ਹਜ਼ਮ ਕਰਨਾ ਕਿਉਂ ਮੁਸ਼ਕਲ ਲੱਗ ਰਿਹਾ ?

admin